ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ

Wednesday, Jul 31, 2024 - 12:06 PM (IST)

ਹਿਨਾ ਖ਼ਾਨ ਨੇ ਪੂਰੀ ਤਰ੍ਹਾਂ ਨਾਲ ਮੁਨਵਾਇਆ ਸਿਰ, ਵੀਡੀਓ 'ਚ ਟੋਪੀ ਪਾਈ ਆਈ ਨਜ਼ਰ

ਨਵੀਂ ਦਿੱਲੀ- ਟੀ.ਵੀ. ਅਤੇ ਬਾਲੀਵੁੱਡ ਅਦਾਕਾਰਾ ਹਿਨਾ ਖ਼ਾਨ ਲਈ ਇਹ ਸਮਾਂ ਕਾਫੀ ਮੁਸ਼ਕਲ ਸਾਬਤ ਹੋ ਰਿਹਾ ਹੈ। ਅਦਾਕਾਰਾ ਪਿਛਲੇ ਕੁਝ ਸਮੇਂ ਤੋਂ ਬ੍ਰੈਸਟ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀੜਤ ਹੈ। ਜੂਨ ਦੇ ਅੰਤ 'ਚ, ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਸੀ ਕਿ ਉਹ ਬ੍ਰੈਸਟ ਕੈਂਸਰ ਦੀ ਤੀਜੀ ਸਟੇਜ 'ਤੇ ਹੈ ਅਤੇ ਜਿਸ ਦਾ ਇਲਾਜ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ -ਗਾਇਕ ਸਿੱਪੀ ਗਿੱਲ ਨੇ ਆਪਣੇ ਪੁੱਤਰ ਨਾਲ ਖੂਬਸੂਰਤ ਵੀਡੀਓ ਕੀਤਾ ਸਾਂਝਾਂ

ਇਸ ਖਬਰ ਤੋਂ ਬਾਅਦ ਹਿਨਾ ਦੇ ਪ੍ਰਸ਼ੰਸਕ ਅਤੇ ਉਸ ਦੇ ਪਰਿਵਾਰ ਉਸ ਲਈ ਦੁਆਵਾਂ ਕਰ ਰਹੇ ਹਨ। ਇੰਨਾ ਹੀ ਨਹੀਂ, ਅਦਾਕਾਰਾ ਆਪਣੇ ਪ੍ਰਸ਼ੰਸਕਾਂ ਨੂੰ ਲਗਾਤਾਰ ਅਪਡੇਟ ਦਿੰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਲਗਾਤਾਰ ਐਕਟਿਵ ਰਹਿੰਦੀ ਹੈ ਅਤੇ ਆਪਣੇ ਸਫਰ ਦੇ ਹਰ ਪਲ ਨੂੰ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਹਿਨਾ ਖ਼ਾਨ ਇਸ ਸਮੇਂ ਆਪਣੇ ਸਟੇਜ 3 ਬ੍ਰੈਸਟ ਕੈਂਸਰ ਦੀ ਲੜਾਈ ਲੜ ਰਹੀ ਹੈ। ਇਸ ਦੌਰਾਨ ਉਸ ਨੂੰ ਦਰਦਨਾਕ ਕੀਮੋਥੈਰੇਪੀ ਸੈਸ਼ਨਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ 'ਚ ਉਸ ਦੇ ਵਾਲ ਵੀ ਝੜ ਗਏ ਹਨ। 

 

 
 
 
 
 
 
 
 
 
 
 
 
 
 
 
 

A post shared by 𝑯𝒊𝒏𝒂 𝑲𝒉𝒂𝒏 (@realhinakhan)

ਇਹ ਖ਼ਬਰ ਵੀ ਪੜ੍ਹੋ -ਤਲਾਕ ਤੋਂ ਬਾਅਦ ਕੰਗਾਲ ਹੋਈ ਇਹ ਅਦਾਕਾਰਾ, ਸਿਰ 'ਤੇ ਸੀ ਕਰੋੜਾਂ ਦਾ ਕਰਜ਼ਾ

ਹਾਲ ਹੀ 'ਚ ਅਦਾਕਾਰਾ ਨੇ ਆਪਣੇ ਵਾਲ ਛੋਟੇ ਕਰਾਏ ਸਨ ਪਰ ਹੁਣ ਪੂਰੀ ਤਰ੍ਹਾਂ ਉਸ ਨੇ ਆਪਣਾ ਸਿਰ ਮੁਨਵਾ ਲਿਆ ਹੈ। ਅਦਾਕਾਰਾ ਨੇ ਮੰਗਲਵਾਰ ਨੂੰ ਆਪਣਾ ਇੱਕ ਨਵੇਂ ਲੁੱਕ ਦੀ ਵੀਡੀਓ ਸਾਂਝੀ ਕੀਤੀ ਸੀ ਜਿਸ 'ਚ ਉਸ ਨੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਹੈ ਪਰ ਉਸ ਦੀ ਗੰਜ ਸਾਫ ਪਤਾ ਚੱਲ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਇਕ ਐਡ ਸ਼ੂਟ ਵੀਡੀਓ ਹੈ, ਜਿਸ 'ਚ ਹਿਨਾ ਨੇ ਸਫੇਦ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਟੋਪੀ ਪਾਈ ਹੋਈ ਹੈ ਅਤੇ ਸਿਰ ਢੱਕਿਆ ਹੋਇਆ ਹੈ। ਹਿਨਾ ਆਪਣੇ ਬਿਨਾਂ ਮੇਕਅੱਪ ਲੁੱਕ ਨੂੰ ਫਲਾਂਟ ਕਰਦੀ ਨਜ਼ਰ ਆਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News