ਮੁੜ ਵਾਇਰਲ ਹੋਈ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੇ ਵਿਆਹ ਦੀ ਤਸਵੀਰ! ਜਾਣੋ ਸੱਚਾਈ
Wednesday, Mar 09, 2022 - 06:49 PM (IST)

ਮੁੰਬਈ (ਬਿਊਰੋ)– ਸਲਮਾਨ ਖ਼ਾਨ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਦਾਕਾਰ ਨੇ ਵਿਆਹ ਕਰਵਾ ਲਿਆ ਹੈ ਤੇ ਉਹ ਵੀ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨਾਲ।
ਕੁਝ ਦਿਨ ਪਹਿਲਾਂ ਇਨ੍ਹਾ ਦੋਵਾਂ ਦੀ ਤਸਵੀਰ ਨੇ ਪੂਰਾ ਮੀਡੀਆ ਹਿਲਾ ਕੇ ਰੱਖ ਦਿੱਤਾ ਸੀ। ਇਕ ਵਾਰ ਮੁੜ ਦੋਵਾਂ ਦੀ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਜੈਮਾਲਾ ਦੇ ਸਮੇਂ ਦੀ ਤਸਵੀਰ ਹੈ।
ਸਲਮਾਨ ਤੇ ਸੋਨਾਕਸ਼ੀ ਦੇ ਵਿਆਹ ਦੀ ਇਕ ਫੋਟੋਸ਼ਾਪਡ ਤਸਵੀਰ ਬੀਤੇ ਦਿਨੀਂ ਕਾਫੀ ਵਾਇਰਲ ਹੋਈ ਸੀ। ਇਸ ਫੇਕ ਤਸਵੀਰ ’ਤੇ ਸੋਨਾਕਸ਼ੀ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਉਸ ਨੇ ਵਾਇਰਲ ਕਰਨ ਵਾਲੇ ਲੋਕਾਂ ਨੂੰ ਸੁਣਾਉਂਦਿਆਂ ਕਿਹਾ ਕਿ ਲੋਕ ਇੰਨੇ ਮੂਰਖ ਹਨ ਕਿ ਕੀ ਇਕ ਨਕਲੀ ਤਸਵੀਰ ਵੀ ਨਹੀਂ ਪਛਾਣ ਸਕਦੇ।
ਇਸ ਹੰਗਾਮੇ ’ਚ ਹੁਣ ਇਕ ਹੋਰ ਤਸਵੀਰ ਵਾਇਰਲ ਹੋ ਗਈ ਹੈ। ਇਸ ਤਸਵੀਰ ’ਚ ਸਲਮਾਨ ਤੇ ਸੋਨਾਕਸ਼ੀ ਲਾੜਾ-ਲਾੜੀ ਬਣੇ ਸਾਫ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਇਕ ਵਾਰ ਮੁੜ ਲੋਕ ਹੈਰਾਨ ਹੋ ਗਏ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰ ਵੀ ਫੇਕ ਹੈ। ਇਸ ਨੂੰ ਫੋਟੋਸ਼ਾਪਡ ਕੀਤਾ ਗਿਆ ਹੈ।
ਇਹ ਤਸਵੀਰ ਵਰੁਣ ਧਵਨ ਤੇ ਨਤਾਸ਼ਾ ਦਲਾਲ ਦੇ ਵਿਆਹ ਦੀ ਹੈ। ਇਸ ਨਾਲ ਛੇੜਛਾੜ ਕਰਕੇ ਇਸ ’ਤੇ ਸਲਮਾਨ ਖ਼ਾਨ ਤੇ ਸੋਨਾਕਸ਼ੀ ਸਿਨ੍ਹਾ ਦੀ ਤਸਵੀਰ ਲਗਾਈ ਗਈ ਹੈ, ਜਿਸ ਨੂੰ ਰੱਜ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।