ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਹੇਮਾ ਮਾਲਿਨੀ ਨੇ ਕੀਤਾ ਖ਼ੁਲਾਸਾ, ਆਖੀਆਂ ਇਹ ਗੱਲਾਂ

Thursday, Apr 15, 2021 - 03:11 PM (IST)

ਸੰਨੀ ਦਿਓਲ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਹੇਮਾ ਮਾਲਿਨੀ ਨੇ ਕੀਤਾ ਖ਼ੁਲਾਸਾ, ਆਖੀਆਂ ਇਹ ਗੱਲਾਂ

ਮੁੰਬਈ (ਬਿਊਰੋ)– ਹੇਮਾ ਮਾਲਿਨੀ ਤੇ ਧਰਮਿੰਦਰ ਦੀ ਪ੍ਰੇਮ ਕਹਾਣੀ ਤੋਂ ਤਾਂ ਸਾਰੀ ਦੁਨੀਆ ਜਾਣੂ ਹੈ। ਸਾਰੇ ਜਾਣਦੇ ਹਨ ਕਿ ਹੇਮਾ ਨਾਲ ਵਿਆਹ ਕਰਵਾਉਣ ਤੋਂ ਪਹਿਲਾਂ ਧਰਮਿੰਦਰ ਵਿਆਹੇ ਸਨ ਪਰ ਪ੍ਰਸ਼ੰਸਕ ਹਮੇਸ਼ਾ ਇਹ ਜਾਣਨ ਲਈ ਉਤਸ਼ਾਹਿਤ ਰਹਿੰਦੇ ਹਨ ਕਿ ਆਖਿਰ ਸੰਨੀ ਤੇ ਬੌਬੀ ਦਾ ਆਪਣੀ ਸੌਤੇਲੀ ਮਾਂ ਹੇਮਾ ਨਾਲ ਕਿਵੇਂ ਦਾ ਰਿਸ਼ਤਾ ਹੈ। ਇਸ ਨੂੰ ਲੈ ਕੇ ਹੇਮਾ ਨੇ ਉਦੋਂ ਪਹਿਲੀ ਵਾਰ ਮੀਡੀਆ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਸੀ, ਜਦੋਂ ਉਸ ਨੇ ਆਪਣੀ ਕਿਤਾਬ ਨੂੰ ਲਾਂਚ ਕੀਤਾ ਸੀ।

ਹੇਮਾ ਨੇ ਉਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ, ‘ਹਰ ਕੋਈ ਸੋਚਦਾ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਰਿਸ਼ਤਾ ਨਿਭਾਅ ਰਹੇ ਹਾਂ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਬਹੁਤ ਸੁੰਦਰ ਹੈ। ਜਦੋਂ ਵੀ ਜ਼ਰੂਰਤ ਹੁੰਦੀ ਹੈ ਤਾਂ ਸੰਨੀ ਹਮੇਸ਼ਾ ਧਰਮ ਜੀ ਨਾਲ ਰਹਿੰਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਜੱਸੀ ਗਿੱਲ ਨਹੀਂ, ਇਹ ਹੈ ਉਸ ਦਾ ਹਮਸ਼ਕਲ, ਇਕ ਵਾਰ ਦੇਖ ਤੁਸੀਂ ਵੀ ਖਾ ਜਾਓਗੇ ਭੁਲੇਖਾ

ਉਥੇ ਹੇਮਾ ਨੇ ਆਪਣੇ ਐਕਸੀਡੈਂਟ ਨੂੰ ਯਾਦ ਕਰਦਿਆਂ ਕਿਹਾ ਸੀ, ‘ਜਦੋਂ ਮੇਰੇ ਨਾਲ ਇਹ ਹਾਦਸਾ ਵਾਪਰਿਆ ਸੀ ਤਾਂ ਸੰਨੀ ਪਹਿਲਾ ਸ਼ਖ਼ਸ ਸੀ, ਜੋ ਮੈਨੂੰ ਮਿਲਣ ਘਰ ਆਇਆ ਸੀ। ਉਸ ਨੇ ਡਾਕਟਰ ਨਾਲ ਚੰਗੀ ਤਰ੍ਹਾਂ ਗੱਲਬਾਤ ਕੀਤੀ ਤੇ ਪੁੱਛਿਆ ਕੀ ਸਭ ਠੀਕ ਹੈ?’

ਹੇਮਾ ਨੇ ਆਪਣੀ ਕਿਤਾਬ ’ਚ ਆਪਣੀ ਜ਼ਿੰਦਗੀ ਦਾ ਇਕ ਕਿੱਸਾ ਸਾਂਝਾ ਕਰਦਿਆਂ ਦੱਸਿਆ ਸੀ, ‘ਇਕ ਸਮਾਂ ਸੀ ਜਦੋਂ ਮੈਂ ਜਤਿੰਦਰ ਨਾਲ ਚੋਰੀ-ਛਿਪੇ ਵਿਆਹ ਕਰਵਾਉਣ ਵਾਲੀ ਸੀ ਤੇ ਵਿਆਹ ਲਈ ਦੋਵੇਂ ਪਰਿਵਾਰ ਚੇਨਈ ਪਹੁੰਚ ਗਏ ਸਨ ਪਰ ਪਤਾ ਨਹੀਂ ਕਿਵੇਂ ਇਸ ਗੱਲ ਦੀ ਭਿਨਕ ਸ਼ੋਭਾ ਤੇ ਧਰਮਿੰਦਰ ਨੂੰ ਲੱਗ ਗਈ ਤੇ ਉਹ ਦੋਵੇਂ ਹੀ ਚੇਨਈ ਪਹੁੰਚ ਗਏ ਤਾਂ ਕਿ ਉਹ ਵਿਆਹ ਨੂੰ ਰੋਕ ਸਕਣ।’

ਇਹ ਖ਼ਬਰ ਵੀ ਪੜ੍ਹੋ : ਕੋਰੋਨਾ ਕਾਲ ’ਚ ਉਦਾਸੀ ਦੂਰ ਕਰਨ ਲਈ ਧਰਮਿੰਦਰ ਕਰ ਰਹੇ ਹਨ ਇਹ ਕੰਮ (ਵੀਡੀਓ)

ਦੱਸਣਯੋਗ ਹੈ ਕਿ ਧਰਮਿੰਦਰ ਇੰਨੇ ਵੱਡੇ ਸਟਾਰ ਹੋਣ ਦੇ ਬਾਵਜੂਦ ਜ਼ਮੀਨ ਨਾਲ ਜੁੜੇ ਇਨਸਾਨ ਹਨ। ਇਨ੍ਹੀਂ ਦਿਨੀਂ ਉਹ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ’ਚ ਬਤੀਤ ਕਰ ਰਹੇ ਹਨ ਤੇ ਉਨ੍ਹਾਂ ਦਾ ਬਾਕੀ ਪਰਿਵਾਰ ਮੁੰਬਈ ’ਚ ਹੀ ਰਹਿੰਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News