ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਦਿਲਾਂ ’ਤੇ ਛਾਈ ''ਹੀਰ ਐਕਸਪ੍ਰੈੱਸ''
Saturday, Sep 20, 2025 - 10:19 AM (IST)

ਮੁੰਬਈ- ਬਾਲੀਵੁੱਡ ਦੀ ਨਵੀਂ ਫਿਲਮ ‘ਹੀਰ ਐਕਸਪ੍ਰੈੱਸ’ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਦਿਲਾਂ ’ਤੇ ਛਾ ਗਈ ਹੈ। ਲੰਬੇ ਸਮੇਂ ਬਾਅਦ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਹੈ, ਜਦੋਂ ਬੱਚੇ, ਮਾਪਿਆਂ ਅਤੇ ਦਾਦਾ-ਦਾਦੀ ਤਿੰਨੋਂ ਪੀੜ੍ਹੀਆਂ ਇਕ ਹੀ ਸ਼ੋਅ ’ਚ ਨਾਲ ਬੈਠ ਕੇ ਫਿਲਮ ਦਾ ਆਨੰਦ ਮਾਣ ਰਹੀਆਂ ਹਨ। ਫਿਲਮ ਦੀ ਸਭ ਤੋਂ ਵੱਡੀ ਤਾਕਤ ਇਸ ਦਾ ਪਰਿਵਾਰਕ ਕੰਟੈਂਟ ਹੈ। ਅਦਾਕਾਰੀ ਦੀ ਗੱਲ ਕਰੀਏ ਤਾਂ ਫਿਲਮ ਦਾ ਸਭ ਤੋਂ ਚਮਕਦਾਰ ਚਿਹਰਾ ਬਣੀ ਹੈ ਦਿਵਿਤਾ ਜੁਨੇਜਾ। ਆਪਣੇ ਡੈਬਿਊ ’ਚ ਹੀ ਉਸ ਨੇ ਅਜਿਹਾ ਜਾਦੂ ਬਿਖੇਰਿਆ ਕਿ ਦਰਸ਼ਕ ਅਤੇ ਆਲੋਚਕ ਦੋਵੇਂ ਹੀ ਉਸ ਦੇ ਕਾਇਲ ਹੋ ਗਏ।
ਦਿਵਿਤਾ ਸਕ੍ਰੀਨ ’ਤੇ ਮਾਸੂਮੀਅਤ ਅਤੇ ਆਤਮਵਿਸ਼ਵਾਸ ਦਾ ਇਕ ਵਿਲੱਖਣ ਸੁਮੇਲ ਲੈ ਕੇ ਆਉਂਦੀ ਹੈ। ਸੱਚ ਕਿਹਾ ਜਾਵੇ ਤਾਂ ‘ਹੀਰ ਐਕਸਪ੍ਰੈੱਸ’ ਨਾਲ ਦਿਵਿਤਾ ਨੇ ਬਾਲੀਵੁੱਡ ਨੂੰ ਇਕ ਨਵੀਂ ਸਨਸਨੀ ਦਿੱਤੀ ਹੈ। ਉਸ ਦੇ ਨਾਲ ਪ੍ਰੀਤ ਕਮਾਨੀ ਨੇ ਵੀ ਇਮਾਨਦਾਰੀ ਅਤੇ ਨੈਚੁਰਲ ਅੰਦਾਜ਼ ਨਾਲ ਦਮਦਾਰ ਅਦਾਕਾਰੀ ਕੀਤੀ ਹੈ। ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਾਫ਼-ਸੁਥਰੀਆਂ ਅਤੇ ਇਮੋਸ਼ਨਲ ਕਹਾਣੀਆਂ ਵੀ ਬਾਕਸ ਆਫਿਸ ’ਤੇ ਧੂਮ ਮਚਾ ਸਕਦੀਆਂ ਹਨ।