ਹਰਸਿਮਰਨ ਨੇ ਐਲਾਨੀ ਆਪਣੀ ਨਵੀਂ ਫ਼ਿਲਮ ‘ਮਿਸਟਰ ਸ਼ੁਦਾਈ’, 24 ਨਵੰਬਰ ਨੂੰ ਹੋਵੇਗੀ ਰਿਲੀਜ਼

Saturday, Jul 01, 2023 - 01:03 PM (IST)

ਹਰਸਿਮਰਨ ਨੇ ਐਲਾਨੀ ਆਪਣੀ ਨਵੀਂ ਫ਼ਿਲਮ ‘ਮਿਸਟਰ ਸ਼ੁਦਾਈ’, 24 ਨਵੰਬਰ ਨੂੰ ਹੋਵੇਗੀ ਰਿਲੀਜ਼

ਐਂਟਰਟੇਨਮੈਂਟ ਡੈਸਕ– ‘ਜੋੜੀ’ ਫ਼ਿਲਮ ’ਚ ‘ਜੋਸ਼ੀਲੇ’ ਦੇ ਕਿਰਦਾਰ ਲਈ ਮਿਲੇ ਪਿਆਰ ਤੋਂ ਬਾਅਦ ਗਾਇਕ ਤੇ ਅਦਾਕਾਰ ਹਰਸਿਮਰਨ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਹਰਸਿਮਰਨ ਦੀ ਨਵੀਂ ਫ਼ਿਲਮ ਦਾ ਨਾਂ ‘ਮਿਸਟਰ ਸ਼ੁਦਾਈ’ ਹੈ, ਜੋ ਦੁਨੀਆ ਭਰ ’ਚ 24 ਨਵੰਬਰ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ‘ਕੈਰੀ ਆਨ ਜੱਟਾ 3’ ਨੇ ਰਚਿਆ ਇਤਿਹਾਸ, ਪਹਿਲੇ ਦਿਨ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਫ਼ਿਲਮ ਦਾ ਪੋਸਟਰ ਸਾਂਝਾ ਕਰਦਿਆਂ ਹਰਸਿਮਰਨ ਨੇ ਲਿਖਿਆ, ‘‘ਜੋੜੀ ਫ਼ਿਲਮ ’ਚ ਨਿਭਾਏ ‘ਜੋਸ਼ੀਲੇ’ ਦੇ ਕਿਰਦਾਰ ਲਈ ਤੁਸੀਂ ਸਾਰਿਆਂ ਨੇ ਬਹੁਤ ਹੌਸਲਾ ਤੇ ਪਿਆਰ ਦਿੱਤਾ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ। ਆਪ ਸਭ ਦੇ ਪਿਆਰ ਸਦਕਾ ਨਵੀਂ ਫ਼ਿਲਮ ਲੈ ਕੇ ਆ ਰਹੇ ਹਾਂ ਸ਼ੁਦਾਈ। ਮਿਹਨਤ ਵਲੋਂ ਕੋਈ ਕਮੀਂ ਨਹੀਂ ਛੱਡਾਂਗੇ ਤੇ ਨਾਂ ਹੀ ਪੈਰ 😂🙈। ਬਸ ਪਿਆਰ ਦਿੰਦੇ ਰਹਿਣਾ ਜੀ। 24 November 2023, ਹਰਸਿਮਰਨ।’’

ਦੱਸ ਦੇਈਏ ਕਿ ਫ਼ਿਲਮ ’ਚ ਹਰਸਿਮਰਨ ਨਾਲ ਮੈਂਡੀ ਤੱਖੜ, ਕਰਮਜੀਤ ਅਨਮੋਲ, ਰਾਣਾ ਰਣਬੀਰ, ਮਲਕੀਤ ਰੌਣੀ, ਨਿਸ਼ਾ ਬਾਨੋ ਤੇ ਹਾਰਬੀ ਸੰਘਾ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਹਰਜੋਤ ਸਿੰਘ ਤੇ ਕੁਰਨ ਨੇ ਡਾਇਰੈਕਟ ਕੀਤਾ ਹੈ।

PunjabKesari

ਫ਼ਿਲਮ ਬਲ ਪ੍ਰੋਡਕਸ਼ਨ ਤੇ ਫ਼ਿਲਮੀ ਲੋਕ ਦੀ ਸਾਂਝੀ ਪੇਸ਼ਕਸ਼ ਹੈ। ਫ਼ਿਲਮ ਨੂੰ ਮੋਹਨਬੀਰ ਸਿੰਘ ਬਲ ਤੇ ਫ਼ਿਲਮੀ ਲੋਕ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਿਸ ਦੇ ਕੋ-ਪ੍ਰੋਡਿਊਸਰ ਜਸਕਰਨ ਸਿੰਘ ਤੇ ਅੰਮ੍ਰਿਤਪਾਲ ਖਿੰਦਾ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News