‘ਕੋਹਰਾ’ ਤੋਂ ਪ੍ਰਭਾਵਿਤ ਹੋ ਕੇ ਹਰਲੀਨ ਸੇਠੀ ਨੇ ਹੱਥ ’ਤੇ ਬਣਵਾਇਆ ਗੁਰਮੁਖੀ ਟੈਟੂ

Tuesday, Jul 11, 2023 - 12:34 PM (IST)

‘ਕੋਹਰਾ’ ਤੋਂ ਪ੍ਰਭਾਵਿਤ ਹੋ ਕੇ ਹਰਲੀਨ ਸੇਠੀ ਨੇ ਹੱਥ ’ਤੇ ਬਣਵਾਇਆ ਗੁਰਮੁਖੀ ਟੈਟੂ

ਮੁੰਬਈ (ਬਿਊਰੋ)– ਅਦਾਕਾਰਾ ਹਰਲੀਨ ਸੇਠੀ ਨੇ ਹਰ ਵਾਰ ਆਪਣੀ ਦਮਦਾਰ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਉਹ ਜਲਦ ਹੀ ਨੈੱਟਫਲਿਕਸ ਦੇ ਸ਼ੋਅ ‘ਕੋਹਰਾ’ ’ਚ ਨਿਮਰਤ ਦੇ ਰੂਪ ’ਚ ਨਜ਼ਰ ਆਵੇਗੀ, ਜਿਸ ਦੀ ਕਹਾਣੀ ਬਹੁਤ ਪਿਆਰੀ ਤੇ ਉਸ ਦੇ ਦਿਲ ਦੇ ਬਹੁਤ ਨੇੜੇ ਹੈ ਤੇ ਉਹ ਇਸ ਦਾ ਹਿੱਸਾ ਹੈ।

ਹਰਲੀਨ ਨੇ ਉਸ ਪਲ ਦੀ ਇਕ ਛੋਟੀ ਜਿਹੀ ਵੀਡੀਓ ਸਾਂਝੀ ਕੀਤੀ ਜਦੋਂ ਉਸ ਨੇ ਆਪਣੇ ਹੱਥ ’ਤੇ ਗੁਰਮੁਖੀ ਲਿਪੀ ਉੱਕਰੀ ਹੋਈ ਸੀ ਤੇ ਉਸ ਦੇ ਨਾਲ ਲਿਖੇ ਦਿਲ ਨੂੰ ਛੂਹਣ ਜਾਣ ਵਾਲੇ ਨੋਟ ਨੇ ਪਲ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ‘ਬਿੱਗ ਬੌਸ ਓ. ਟੀ. ਟੀ. 2’ ’ਚ ਸਿਗਰੇਟ ਫੜੀ ਨਜ਼ਰ ਆਏ ਸਲਮਾਨ ਖ਼ਾਨ, ਲੋਕਾਂ ਨੇ ਕੀਤਾ ਰੱਜ ਕੇ ਟਰੋਲ

ਉਨ੍ਹਾਂ ਲਿਖਿਆ, ‘‘ਨਿਮਰਤ ਮੇਰਾ ਹਿੱਸਾ ਹੈ। ਮੁੰਬਈ ਦੇ ਇਕ ਮੂਲਗੀ ਵਜੋਂ ਮੈਂ ਕਦੇ ਵੀ ਆਪਣੀਆਂ ਪੰਜਾਬੀ ਜੜ੍ਹਾਂ ਨੂੰ ਨਹੀਂ ਅਪਣਾਇਆ, ਸਗੋਂ ਬੱਚੇ ਦੇ ਰੂਪ ’ਚ ਹਮੇਸ਼ਾ ਇਸ ਤੋਂ ਦੂਰ ਰਹੀ ਹਾਂ ਪਰ ਕਿਹਾ ਜਾਂਦਾ ਹੈ ਕਿ ਦੇਰ ਆਏ ਦਰੁਸਤ ਆਏ।’’

ਹਰਲੀਨ ਨੇ ਅੱਗੇ ਲਿਖਿਆ, ‘‘ਕੋਹਰਾ’ ਮੇਰੇ ਲਈ ਕੁਝ ਇਸ ਤਰ੍ਹਾਂ ਹੈ। ਸ਼ੂਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਇਕ ਵਰਕਸ਼ਾਪ ਤੋਂ ਬਾਅਦ ਮੈਂ ਸੁਦੀਪ ਸਰ ਨੂੰ ਪੁੱਛਿਆ ਕਿ ਕੀ ਮੈਂ ਆਪਣੇ ਹੱਥ ’ਤੇ ਗੁਰਮੁਖੀ ’ਚ ‘ਨਿਰਭਉ ਨਿਰਵੈਰ’ ਲਿਖਵਾ ਸਕਦੀ ਹਾਂ? ਹੁਣ ਮੈਂ ਕੁਝ ਅਜਿਹਾ ਚਾਹੁੰਦੀ ਸੀ ਜੋ ਮੇਰੇ ਆਖਰੀ ਪਲ ਤੱਕ ਮੇਰੇ ਨਾਲ ਰਹੇ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News