ਹਰਭਜਨ ਮਾਨ ਨੇ ਪਤਨੀ ਲਈ ਲਿਖੀਆਂ ਖ਼ਾਸ ਗੱਲਾਂ, ਕਿਹਾ ''ਖ਼ੁਦ ਸਟਾਰ ਨਹੀਂ ਬਣੀ ਪਰ ਉਸ ਨੇ ਸਟਾਰਜ਼ ਸਿਰਜੇ''

Thursday, Jul 01, 2021 - 06:49 PM (IST)

ਹਰਭਜਨ ਮਾਨ ਨੇ ਪਤਨੀ ਲਈ ਲਿਖੀਆਂ ਖ਼ਾਸ ਗੱਲਾਂ, ਕਿਹਾ ''ਖ਼ੁਦ ਸਟਾਰ ਨਹੀਂ ਬਣੀ ਪਰ ਉਸ ਨੇ ਸਟਾਰਜ਼ ਸਿਰਜੇ''

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਤੇ ਮਿਊਜ਼ਿਕ ਜਗਤ ਦੇ ਬਾਕਮਾਲ ਗਾਇਕ-ਅਦਾਕਾਰ ਹਰਭਜਨ ਮਾਨ ਲੰਬੇ ਸਮੇਂ ਤੋਂ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ। ਆਪਣੀ ਗਾਇਕੀ ਨਾਲ ਉਨ੍ਹਾਂ ਨੇ ਹਰ ਇੱਕ ਦੇ ਦਿਲ 'ਚ ਖ਼ਾਸ ਜਗ੍ਹਾ ਬਣਾਈ ਹੈ। ਅੱਜ ਉਨ੍ਹਾਂ ਦੇ ਵਿਆਹ ਦੀ ਵਰ੍ਹੇਗੰਢ ਹੈ, ਇਸ ਖ਼ਾਸ ਮੌਕੇ 'ਤੇ ਉਨ੍ਹਾਂ ਦੀ ਪਤਨੀ ਹਰਮਨ ਮਾਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ।  

PunjabKesari

ਹਰਮਨ ਮਾਨ ਨੇ ਪਤੀ ਲਾਈ ਪੋਸਟ ਕੀਤੀ ਖ਼ਾਸ ਪੋਸਟ
ਹਰਮਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਤੇ ਪਤੀ ਹਰਭਜਨ ਮਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ''ਹੈਪੀ Anniversary hubby dear! ❤️🪅।'' ਪ੍ਰਸ਼ੰਸਕ ਵੀ ਕੁਮੈਂਟ ਕਰਕੇ ਇਸ ਪਿਆਰੀ ਜਿਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ।

PunjabKesari

ਹਰਭਜਨ ਮਾਨ ਨੇ ਪਤਨੀ ਲਈ ਲਿਖੀ ਖ਼ਾਸ ਗੱਲ
ਹਰਭਜਨ ਮਾਨ ਨੇ ਵਿਆਹ ਦੀ ਵਰ੍ਹੇਗੰਢ 'ਤੇ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿਚ ਉਨ੍ਹਾਂ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਹਰਮਨ ਨੇ ਉਨ੍ਹਾਂ ਦੇ ਚੰਗੇ ਮਾੜੇ ਸਮੇਂ ਵਿਚ ਉਸ ਦਾ ਸਾਥ ਦਿੱਤਾ ਅਤੇ ਉਸ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਰਹੇ।

PunjabKesari

ਹਰਭਜਨ ਮਾਨ ਨੇ ਹਰਮਨ ਤੇ ਆਪਣੀਆ ਕੁਝ ਤਸਵੀਰਾਂ ਸ਼ੇਅਰ ਕਰਦਿਆਂ ਲਿਖਿਆ ਹੈ, ''ਅੱਜ ਦਾ ਦਿਨ ਮੇਰੇ ਲਈ ਬੇਹੱਦ ਖ਼ਾਸ ਹੈ ਕਿਉਂਕਿ ਅੱਜ ਦੇ ਦਿਨ ਮੈਂ ਅਤੇ ਹਰਮਨ ਮਾਨ ਨੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਸੀ। ਇਹੀ ਉਹ ਦਿਨ ਸੀ, ਜਦੋਂ ਮੇਰੀ ਕਾਮਯਾਬੀ ਦੇ ਦਿਨਾਂ ਦੀ ਵੀ ਸ਼ੁਰੂਆਤ ਹੋਈ। ਹਰਮਨ ਮੇਰੇ ਲਈ ਹਮੇਸ਼ਾ ਪ੍ਰੇਰਨਾਸਰੋਤ ਹੈ ਕਿਉਂਕਿ ਉਸ ਨੇ ਜ਼ਿੰਦਗੀ ਦੇ ਹਰ ਹਾਲਾਤ ਨੂੰ ਜਿੱਤਿਆ ਹੈ ਅਤੇ ਉਹ ਸੰਘਰਸ਼ ਕੀਤਾ ਹੈ, ਜੋ ਅਦਿੱਖ ਹੈ। ਨਿਰਸੁਆਰਥ ਰਹਿ ਕੇ ਜ਼ਿੰਦਗੀ ਦੀ ਹਰ ਔਖੀ ਘੜੀ ਮੇਰੇ ਨਾਲ ਚਟਾਨ ਵਾਂਗ ਖੜ੍ਹਣ ਵਾਲੀ ਹਰਮਨ ਖ਼ੁਦ 'ਸਟਾਰ' ਨਹੀਂ ਬਣੀ ਪਰ ਉਸ ਨੇ 'ਸਟਾਰਜ਼' ਸਿਰਜੇ ਹਨ। ਅੱਜ ਆਪਣੇ ਵਿਆਹ ਦੀ ਵਰ੍ਹੇਗੰਢ 'ਤੇ ਮੈਂ ਉਸ ਮਾਲਕ ਦਾ ਸ਼ੁਕਰੀਆ ਕਰਦਾ ਹਾਂ ਕਿ ਮੈਨੂੰ ਹਰਮਨ ਵਰਗਾ ਅਜਿਹਾ ਜੀਵਨ ਸਾਥੀ ਮਿਲਿਆ, ਜਿਸ ਦੇ ਸਾਥ ਨੇ ਮੈਨੂੰ ਹਰ ਮਨ ਵਿਚ ਵਸਾ ਦਿੱਤਾ।'

PunjabKesari

ਬੱਚਿਆਂ ਨੂੰ ਜੋੜ ਕੇ ਰੱਖਿਆ ਮਾਂ ਬੋਲੀ ਨਾਲ
ਦੱਸ ਦਈਏ ਹਰਮਨ ਮਾਨ ਤੇ ਹਰਭਜਨ ਮਾਨ ਉਂਝ ਤਾਂ ਕੈਨੇਡਾ 'ਚ ਰਹਿੰਦੇ ਹਨ ਪਰ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਕੇ ਰੱਖਿਆ। ਇਸ ਕਰਕੇ ਉਨ੍ਹਾਂ ਦੇ ਤਿੰਨੋਂ ਬੱਚਿਆਂ ਦਾ ਪੰਜਾਬੀ ਭਾਸ਼ਾ ਨਾਲ ਮੋਹ ਹੈ। ਉਨ੍ਹਾਂ ਦਾ ਵੱਡਾ ਪੁੱਤਰ ਅਵਕਾਸ਼ ਮਾਨ ਵੀ ਪੰਜਾਬੀ ਮਿਊਜ਼ਿਕ ਜਗਤ ਵਿਚ ਆਪਣੀ ਜਗ੍ਹਾ ਬਣਾ ਰਿਹਾ ਹੈ। ਉਹ ਕਈ ਪੰਜਾਬੀ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕਾ ਹੈ, ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਜੇ ਗੱਲ ਕਰੀਏ ਹਰਭਜਨ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਪੰਜਾਬੀ ਫ਼ਿਲਮ 'ਪੀ.ਆਰ' ਨਾਲ ਦਰਸ਼ਕਾਂ ਦੇ ਸਨਮੁਖ ਹੋਣਗੇ। 

PunjabKesari


author

sunita

Content Editor

Related News