ਜਨਮ ਅਸ਼ਟਮੀ 2020 : ਹੈਪੀ ਰਾਏਕੋਟੀ ਨੇ ਪ੍ਰਸ਼ੰਸਕਾਂ ਨੂੰ ਇੰਝ ਦਿੱਤੀ ਵਧਾਈ

Wednesday, Aug 12, 2020 - 12:47 PM (IST)

ਜਨਮ ਅਸ਼ਟਮੀ 2020 : ਹੈਪੀ ਰਾਏਕੋਟੀ ਨੇ ਪ੍ਰਸ਼ੰਸਕਾਂ ਨੂੰ ਇੰਝ ਦਿੱਤੀ ਵਧਾਈ

ਜਲੰਧਰ (ਵੈੱਬ ਡੈਸਕ) — ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਅੱਜ ਦੇਸ਼ ਭਰ 'ਚ ਬੜੀ ਹੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ ਪਰ ਕੋਰੋਨਾ ਆਫ਼ਤ ਕਾਰਨ ਇਸ ਵਾਰ ਇਸ ਦੀ ਰੌਣਕ ਬਜ਼ਾਰਾਂ 'ਚ ਘੱਟ ਦੇਖਣ ਨੂੰ ਮਿਲ ਰਹੀ ਹੈ। ਪੰਜਾਬੀ ਸਿਤਾਰਿਆਂ ਨੇ ਵੀ ਇਸ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਹੈ। ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਨੇ ਵੀ ਜਨਮ ਅਸ਼ਟਮੀ ਦੇ ਮੌਕੇ 'ਤੇ ਲੋਕਾਂ ਨੂੰ ਵਧਾਈ ਦਿੱਤੀ ਹੈ।

 
 
 
 
 
 
 
 
 
 
 
 
 
 

Happy janamashtami ji🙏🏻

A post shared by Happy Raikoti (ਲਿਖਾਰੀ) (@urshappyraikoti) on Aug 11, 2020 at 9:18pm PDT

ਦੱਸ ਦਈਏ ਕਿ ਅੱਜ ਦੇ ਦਿਨ ਹੀ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਜਨਮ ਹੋਇਆ ਸੀ। ਇਸ ਦਿਨ ਦੇਸ਼ ਭਰ 'ਚ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਮਥੁਰਾ ਅਤੇ ਵਰਿੰਦਾਵਨ 'ਚ ਤਾਂ ਰੌਣਕਾਂ ਵੇਖਦਿਆਂ ਹੀ ਬਣਦੀਆਂ ਹਨ। ਇਸ ਦੇ ਨਾਲ ਹੀ ਕ੍ਰਿਸ਼ਨ ਜੀ ਦੀਆਂ ਬਾਲ ਲੀਲਾਵਾਂ ਦਾ ਵਰਨਣ ਕਰਦੀਆਂ ਝਾਕੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ।

 
 
 
 
 
 
 
 
 
 
 
 
 
 

Happy Raikoti Teri Thukk Vakhri🙈 Sone Di Dabbi Aa Riha 10 Aug. Nu✌️ @gippygrewal @desi_crew @gurlejakhtarmusic @robbysinghdp

A post shared by Happy Raikoti (ਲਿਖਾਰੀ) (@urshappyraikoti) on Aug 8, 2020 at 2:48am PDT

ਹੈਪੀ ਰਾਏਕੋਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਕਈ ਗੀਤ ਆਪਣੀ ਆਵਾਜ਼ 'ਚ ਵੀ ਰਿਲੀਜ਼ ਕੀਤੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।


author

sunita

Content Editor

Related News