ਪਿਆਰੀ ਜਿਹੀ ਤਸਵੀਰ ਸਾਂਝੀ ਕਰ ਅਰਪਿਤਾ ਨੇ ਦਿੱਤੀ ਪਤੀ ਨੂੰ ਜਨਮ ਦਿਨ ਦੀ ਵਧਾਈ

Wednesday, Oct 27, 2021 - 10:48 AM (IST)

ਪਿਆਰੀ ਜਿਹੀ ਤਸਵੀਰ ਸਾਂਝੀ ਕਰ ਅਰਪਿਤਾ ਨੇ ਦਿੱਤੀ ਪਤੀ ਨੂੰ ਜਨਮ ਦਿਨ ਦੀ ਵਧਾਈ

ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਦੇ ਪਤੀ ਦਾ ਬੀਤੇ ਦਿਨ ਜਨਮ ਦਿਨ ਸੀ। ਇਸ ਮੌਕੇ ਅਰਪਿਤਾ ਖ਼ਾਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਪਤੀ ਦੇ ਲਈ ਸਾਂਝੀ ਕੀਤੀ ਹੈ। ਆਯੁਸ਼ ਦੇ ਜਨਮ ਦਿਨ ‘ਤੇ ਸਲਮਾਨ ਖ਼ਾਨ ਵੀ ਪਹੁੰਚੇ। ਇਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਕਈ ਸਿਤਾਰੇ ਵੀ ਜਨਮ ਦਿਨ ਦੇ ਇਸ ਜਸ਼ਨ ‘ਚ ਸ਼ਾਮਲ ਹੋਏ ਸਨ। ਜਿਸ ‘ਚ ਸਲਮਾਨ ਖ਼ਾਨ ਦੀ ਪ੍ਰੇਮਿਕਾ ਰਹਿ ਚੁੱਕੀ ਸੰਗੀਤਾ ਬਿਜਲਾਨੀ ਵੀ ਸ਼ਾਮਲ ਹੋਈ।
ਇਸ ਦੇ ਨਾਲ ਹੀ ਸਲਮਾਨ ਦੀ ਦੋਸਤ ਯੂਲੀਆ ਵੰਤੂਰ ਵੀ ਪਹੁੰਚੀ। ਸਲਮਾਨ ਇਸ ਪਾਰਟੀ ‘ਚ ਯੂਲੀਆ ਦੇ ਨਾਲ ਪਹੁੰਚੇ ਸਨ। ਸਲਮਾਨ ਨੇ ਆਪਣੀ ਕਾਰ 'ਚੋਂ ਉਤਰਨ ਤੋਂ ਬਾਅਦ ਪੋਜ਼ ਵੀ ਦਿੱਤੇ। ਆਯੁਸ਼ ਸ਼ਰਮਾ ਦੀ ਪਤਨੀ ਅਰਪਿਤਾ ਨੇ ਆਯੁਸ਼ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਇੱਕ ਪੋਸਟ ਵੀ ਸਾਂਝੀ ਕੀਤੀ ਹੈ।
ਜਿਸ ‘ਚ ਉਸ ਨੇ ਲਿਖਿਆ ਹੈ ਕਿ ‘ਮੈਂ ਕਾਮਨਾ ਕਰਦੀ ਹਾਂ ਕਿ ਤੁਸੀਂ ਤਾਰਿਆਂ ਤੋਂ ਵੀ ਜ਼ਿਆਦਾ ਚਮਕੋ ਅਤੇ ਹਰ ਬੀਤਦੇ ਸਾਲ ਦੇ ਨਾਲ ਸਮਝਦਾਰ ਬਣੋ’। ਸਲਮਾਨ ਖ਼ਾਨ ਅਤੇ ਆਯੁਸ਼ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਦੋਵੇਂ ਜੀਜਾ ਸਾਲਾ ਫ਼ਿਲਮ ‘ਅੰਤਿਮ’ ‘ਚ ਨਜ਼ਰ ਆਉਣਗੇ। ਇਸ ਫ਼ਿਲਮ ‘ਚ ਸਲਮਾਨ ਖ਼ਾਨ ਨੇ ਇੱਕ ਸਿੱਖ ਪੁਲਸ ਅਫਸਰ ਦਾ ਕਿਰਦਾਰ ਨਿਭਾਇਆ ਹੈ। ਜਦੋਂਕਿ ਸਲਮਾਨ ਦਾ ਜੀਜਾ ਆਯੁਸ਼ ਇੱਕ ਬਦਮਾਸ਼ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲਾ ਹੈ। ਇਸ ਫ਼ਿਲਮ ਦੇ ਮੋਸ਼ਨ ਪੋਸਟਰ ਅਤੇ ਗੀਤ ਲਗਾਤਾਰ ਰਿਲੀਜ਼ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।


author

Aarti dhillon

Content Editor

Related News