ਅਮਿਤਾਭ ਬੱਚਨ ਨੇ 80ਵੇਂ ਜਨਮਦਿਨ ''ਤੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ, ਬਣਾਇਆ ਯਾਦਗਰ ਦਿਨ

10/11/2022 9:22:24 AM

ਮੁੰਬਈ : ਅੱਜ ਸਦੀ ਦੇ ਮੈਗਾਸਟਾਰ ਅਤੇ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰ ਅਮਿਤਾਭ ਬੱਚਨ ਦਾ ਜਨਮਦਿਨ ਹੈ। ਅਮਿਤਾਭ ਬੱਚਨ 80 ਸਾਲ ਦੇ ਹੋ ਗਏ ਹਨ। ਇਸ ਮੌਕੇ ਅਮਿਤਾਭ ਬੱਚਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਉਹ ਆਪਣੀ ਰਿਹਾਇਸ਼ 'ਜਲਸਾ' ਦੇ ਬਾਹਰ ਇਕੱਠੇ ਹੋਏ ਪ੍ਰਸ਼ੰਸਕਾਂ ਨੂੰ ਮਿਲਣ ਲਈ ਅੱਧੀ ਰਾਤ ਨੂੰ ਮੁੰਬਈ ਪਹੁੰਚੇ। ਅਮਿਤਾਭ ਨੂੰ ਵੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਖੁਸ਼ ਹੋਏ ਅਤੇ ਉਨ੍ਹਾਂ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਉਨ੍ਹਾਂ ਦੇ ਖ਼ਾਸ ਦਿਨ 'ਤੇ ਉਨ੍ਹਾਂ ਦੀ ਧੀ ਸ਼ਵੇਤਾ ਬੱਚਨ ਨੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਖ਼ਾਸ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ।

PunjabKesari

ਬੇਟੀ ਸ਼ਵੇਤਾ ਨੇ ਭੇਜਿਆ ਖ਼ਾਸ ਸੰਦੇਸ਼
ਸ਼ਵੇਤਾ ਨੇ ਆਪਣੇ ਪਿਤਾ ਨਾਲ ਬਿਤਾਏ ਆਪਣੇ ਮਨਮੋਹਕ ਪਲਾਂ ਦੀਆਂ ਤਸਵੀਰਾਂ ਦਾ ਕੋਲਾਜ ਸਾਂਝਾ ਕੀਤਾ ਹੈ। ਇਕ ਤਸਵੀਰ 'ਚ ਬਿੱਗ ਬੀ ਨੂੰ ਸ਼ਵੇਤਾ ਦਾ ਹੱਥ ਫੜਿਆ ਦੇਖਿਆ ਜਾ ਸਕਦਾ ਹੈ। ਇੱਕ ਹੋਰ ਤਸਵੀਰ 'ਚ ਬਿੱਗ ਬੀ ਆਪਣੇ ਮਰਹੂਮ ਮਾਤਾ-ਪਿਤਾ ਹਰਿਵੰਸ਼ ਰਾਏ ਬੱਚਨ ਅਤੇ ਤੇਜੀ ਬੱਚਨ ਨਾਲ ਖੜ੍ਹੇ ਹਨ। ਕੈਪਸ਼ਨ 'ਚ ਸ਼ਵੇਤਾ ਨੇ ਆਬਿਦਾ ਪਰਵੀਨ ਅਤੇ ਨਸੀਬੋ ਲਾਲ ਦੇ ਗੀਤ 'ਤੂੰ ਝੂਮ' ਦੇ ਬੋਲ ਦੀ ਵਰਤੋਂ ਕੀਤੀ ਹੈ।

PunjabKesari

ਦੋਹਤੀ ਨਵਿਆ ਨੇ ਵੀ ਵੱਖਰੇ ਤਰੀਕੇ ਨਾਲ ਵਧਾਈ ਦਿੱਤੀ
ਸ਼ਵੇਤਾ ਤੋਂ ਇਲਾਵਾ ਅਮਿਤਾਭ ਦੀ ਦੋਹਤੀ ਨਵਿਆ ਨੇ ਵੀ ਉਨ੍ਹਾਂ ਦੇ 80ਵੇਂ ਜਨਮਦਿਨ 'ਤੇ ਉਨ੍ਹਾਂ ਲਈ ਦਿਲ ਨੂੰ ਛੂਹਣ ਵਾਲਾ ਪੋਸਟ ਲਿਖਿਆ। ਨਵਿਆ ਨੇ ਆਪਣੇ 'ਨਾਨਾ' ਨਾਲ ਬਚਪਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਵਿਆ ਨੇ ਪੋਸਟ ਨਾਲ ਕੈਪਸ਼ਨ 'ਚ ਲਿਖਿਆ, "ਆਪ ਨਾ ਥਕੋਗੇ ਕਭੀ ਆਪ ਨਾ ਰੁਕਗੇ ਕਭੀ.. ਕਰ ਸ਼ਪਥ ਕਰ ਸ਼ਪਥ.. ਅਗਨੀਪਥ ਅਗਨੀਪਥ। ਤੁਹਾਡੇ ਵਰਗਾ ਕੋਈ ਨਹੀਂ ਹੈ ਅਤੇ ਨਾ ਕਦੇ ਹੋਵੇਗਾ। ਜਨਮਦਿਨ ਮੁਬਾਰਕ ਨਾਨਾ।"

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ
ਆਪਣੀਆਂ ਫਿਲਮਾਂ ਅਤੇ ਆਪਣੇ ਅਨੋਖੇ ਅੰਦਾਜ਼ ਨਾਲ ਪਿਛਲੇ ਪੰਜ ਦਹਾਕਿਆਂ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਅਮਿਤਾਭ ਬੱਚਨ ਜਨਮਦਿਨ ਦੇ ਖ਼ਾਸ ਮੌਕੇ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਮਿਲੇ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਸਦੀ ਦੇ ਮੇਗਾਸਟਾਰ ਅਤੇ ਹਿੰਦੀ ਸਿਨੇਮਾ ਦੇ ਸਭ ਤੋਂ ਵੱਡੇ ਸੁਪਰਸਟਾਰ ਅਮਿਤਾਭ ਬੱਚਨ ਦੇ 80ਵੇਂ ਜਨਮ ਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੇ ਜੁਹੂ ਦੇ ਬੰਗਲੇ ਜਲਸਾ ਦੇ ਬਾਹਰ ਪ੍ਰਸ਼ੰਸਕਾਂ ਦੀ ਭੀੜ ਇਕੱਠੀ ਹੋਈ। ਹਰ ਕੋਈ ਆਪਣੇ ਚਹੇਤੇ ਸਟਾਰ ਨੂੰ ਵਧਾਈ ਦੇਣ ਪਹੁੰਚਿਆ। ਅਜਿਹੇ 'ਚ ਬਿੱਗ ਬੀ ਨੇ ਉਨ੍ਹਾਂ ਨੂੰ ਨਿਰਾਸ਼ ਕੀਤੇ ਬਿਨਾਂ ਇਕੱਠੇ ਹੋਏ ਆਪਣੇ ਸਾਰੇ ਪ੍ਰਸ਼ੰਸਕਾਂ ਦੀਆਂ ਵਧਾਈਆਂ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

ਦੇਰ ਰਾਤ ਬਿੱਗ ਬੀ ਨੇ ਪ੍ਰਸ਼ੰਸਕਾਂ ਨਾਲ ਕੀਤੀ ਮੁਲਾਕਾਤ
ਜਿਵੇਂ ਹੀ ਅਮਿਤਾਭ ਬੱਚਨ ਮੁਸਕਰਾਹਟ ਨਾਲ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਬੰਗਲੇ ਤੋਂ ਬਾਹਰ ਆਏ, ਤਾਂ ਉੱਥੇ ਇਕੱਠੇ ਹੋਏ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਅਤੇ ਸਾਰਿਆਂ ਨੇ ਆਪਣੇ-ਆਪਣੇ ਅੰਦਾਜ਼ 'ਚ ਉਨ੍ਹਾਂ ਨੂੰ 80ਵੀਂ ਵਰ੍ਹੇਗੰਢ ਦੀਆਂ ਵਧਾਈਆਂ ਦਿੱਤੀਆਂ। ਅਮਿਤਾਭ ਬੱਚਨ ਨੇ ਵੀ ਉਸੇ ਗਰਮਜੋਸ਼ੀ ਨਾਲ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਬੰਗਲੇ ਦੇ ਬਾਹਰ ਜਨਮ ਦਿਨ ਦਾ ਕੇਕ ਵੀ ਕੱਟਿਆ।

PunjabKesari

ਧੀ ਸ਼ਵੇਤਾ ਵੀ ਕੈਮਰੇ 'ਚ ਹੋਈ ਕੈਦ
ਜਦੋਂ ਅਮਿਤਾਭ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਕੁਝ ਪਲਾਂ ਲਈ ਬੰਗਲੇ ਤੋਂ ਬਾਹਰ ਆਏ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਸ਼ਵੇਤਾ ਬੱਚਨ ਵੀ ਨਜ਼ਰ ਆਈ, ਜੋ ਆਪਣੇ ਪਿਤਾ ਨੂੰ ਜਨਮਦਿਨ ਦੀ ਵਧਾਈ ਦੇਣ ਪਹੁੰਚੀ ਪ੍ਰਸ਼ੰਸਕਾਂ ਦੀ ਭੀੜ ਨੂੰ ਦੇਖ ਕੇ ਹੈਰਾਨ ਰਹਿ ਗਈ। ਅਮਿਤਾਭ ਅਤੇ ਸ਼ਵੇਤਾ ਤੋਂ ਇਲਾਵਾ ਇਸ ਮੌਕੇ 'ਤੇ ਬਿੱਗ ਬੀ ਦੀ ਪੋਤੀ ਨਵਿਆ ਨਵੇਲੀ ਵੀ ਨਜ਼ਰ ਆਈ, ਜੋ ਆਪਣੇ ਨਾਨਾ ਦੇ ਜਨਮਦਿਨ ਨਾਲ ਜੁੜੇ ਇਨ੍ਹਾਂ ਖੂਬਸੂਰਤ ਪਲਾਂ ਨੂੰ ਆਪਣੇ ਮੋਬਾਈਲ ਫੋਨ ਤੋਂ ਕੈਪਚਰ ਕਰਦੀ ਨਜ਼ਰ ਆਈ।

PunjabKesari

ਸਾਤ ਹਿੰਦੁਸਤਾਨੀ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ
ਦੱਸ ਦੇਈਏ ਕਿ ਬਿੱਗ ਬੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1969 'ਚ ਫ਼ਿਲਮ 'ਸਾਤ ਹਿੰਦੁਸਤਾਨੀ' ਨਾਲ ਕੀਤੀ ਸੀ। ਬਾਅਦ 'ਚ ਉਹ ਰਿਸ਼ੀਕੇਸ਼ ਮੁਖਰਜੀ ਦੀ 'ਆਨੰਦ' (1971) 'ਚ ਡਾ. ਭਾਸਕਰ ਬੈਨਰਜੀ ਦੇ ਰੂਪ 'ਚ ਦਿਖਾਈ ਦਿੱਤੀ, ਜਿਸ ਲਈ ਉਨ੍ਹਾਂ ਨੇ ਸਰਬੋਤਮ ਸਹਾਇਕ ਅਦਾਕਾਰ ਦਾ ਫਿਲਮਫੇਅਰ ਐਵਾਰਡ ਜਿੱਤਿਆ। ਪ੍ਰਕਾਸ਼ ਮਹਿਰਾ ਦੀ ਐਕਸ਼ਨ ਫ਼ਿਲਮ 'ਜ਼ੰਜੀਰ' (1973) ਨੇ ਅਮਿਤਾਭ ਨੂੰ ਬਾਲੀਵੁੱਡ 'ਚ ਇੱਕ ਸਟਾਰ ਵਜੋਂ ਸਥਾਪਿਤ ਕੀਤਾ ਅਤੇ ਉਦੋਂ ਤੋਂ ਹੀ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

PunjabKesari


sunita

Content Editor

Related News