ਪ੍ਰਸਿੱਧ ਅਦਾਕਾਰਾ ਨੇ ਮੁੱਕਿਆਂ ਨਾਲ ਭੰਨਿਆ ਪ੍ਰੇਮੀ ਦਾ ਚਿਹਰਾ, ਵਜ੍ਹਾ ਕਰੇਗੀ ਹੈਰਾਨ

Friday, Aug 23, 2024 - 10:12 AM (IST)

ਪ੍ਰਸਿੱਧ ਅਦਾਕਾਰਾ ਨੇ ਮੁੱਕਿਆਂ ਨਾਲ ਭੰਨਿਆ ਪ੍ਰੇਮੀ ਦਾ ਚਿਹਰਾ, ਵਜ੍ਹਾ ਕਰੇਗੀ ਹੈਰਾਨ

ਐਂਟਰਟੇਨਮੈਂਟ ਡੈਸਕ : ਹਾਲੀਵੁੱਡ ਫ਼ਿਲਮ 'ਹੈਂਗਓਵਰ' ਦੀ ਮਸ਼ਹੂਰ ਅਦਾਕਾਰਾ ਨਥਾਲੀ ਫੇ ਨੂੰ ਲੈ ਕੇ ਵੱਡੇ ਵਿਵਾਦ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਅਦਾਕਾਰਾ ਵੱਲੋ ਆਪਣੇ ਪ੍ਰੇਮੀ ਦੇ ਮੂੰਹ 'ਤੇ ਮੁੱਕੇ ਮਾਰਨ ਦਾ ਇਲਜ਼ਾਮ ਹੈ, ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰਾਂ ਮੁਤਾਬਕ, ਨਥਾਲੀ ਫੇ, ਦਾ ਅਸਲੀ ਨਾਮ ਨਥਾਲੀ ਟੋਰਡੀਅਨ ਹੈ। ਉਨ੍ਹਾਂ ਨੂੰ 17 ਅਗਸਤ ਨੂੰ ਦੱਖਣੀ ਮਿਆਮੀ, ਫਲੋਰੀਡਾ 'ਚ ਘਰੇਲੂ ਹਿੰਸਾ ਦੇ ਦੋਸ਼ਾਂ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਨਥਾਲੀ ਨੇ ਕਥਿਤ ਤੌਰ 'ਤੇ ਆਪਣੇ ਪ੍ਰੇਮੀ ਨੂੰ ਸੱਟ ਪਹੁੰਚਾਈ, ਜਿਸ ਤੋਂ ਬਾਅਦ ਸਥਾਨਕ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੇ ਮੁੜ ਸਹੇੜਿਆ ਵਿਵਾਦ, ਸਿਆਸਤ 'ਚ ਵੀ ਗਰਮਾਇਆ ਮਾਮਲਾ

ਪ੍ਰੇਮੀ ਨਾਲ ਹੋਇਆ ਸੀ ਝਗੜਾ
ਪੁਲਸ ਰਿਪੋਰਟ ਮੁਤਾਬਕ, ਨਥਾਲੀ ਦੇ ਪ੍ਰੇਮੀ ਦਾ ਨਾਂ ਬ੍ਰੈਡੀ ਹੈ। ਬ੍ਰੈਡੀ ਨੇ ਪੁਲਸ ਨੂੰ ਦੱਸਿਆ ਕਿ ਨਥਾਲੀ ਨੇ ਉਸ ਨੂੰ ਮਿਆਮੀ ਡਾਲਫਿਨ NFL ਪ੍ਰੀਸੀਜ਼ਨ ਗੇਮ ਲਈ ਉਸ ਨੂੰ ਲੈਣ ਲਈ ਬੁਲਾਇਆ ਸੀ। ਜਦੋਂ ਉਹ ਉਸ ਨੂੰ ਲੈਣ ਗਿਆ, ਜਿਵੇਂ ਹੀ ਉਹ ਕਾਰ 'ਚ ਬੈਠੀ, ਨਥਾਲੀ ਨੇ ਉਸ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਜਿਵੇਂ ਕਿ ਉਹ ਇਸ ਸਮੇਂ 'ਚ ਕਿੱਥੇ ਸੀ ਅਤੇ ਵਾਰ-ਵਾਰ ਨਥਾਲੀ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕਿ ਬ੍ਰੈਡੀ ਉੱਥੇ ਨਹੀਂ ਸੀ ਜਿੱਥੇ ਉਸ ਨੇ ਕਿਹਾ ਸੀ ਦਾਅਵਾ ਕੀਤਾ।

ਇਹ ਖ਼ਬਰ ਵੀ ਪੜ੍ਹੋ - ਫ਼ਿਲਮ ਇੰਡਸਟਰੀ 'ਚ ਖੁੱਲ੍ਹੇਆਮ ਕੰਮ ਦੇ ਬਦਲੇ ਹੁੰਦੀ ਸੈਕਸ ਦੀ ਮੰਗ, ਖੁਲਾਸਿਆਂ ਮਗਰੋਂ ਸਿਆਸਤ 'ਚ ਵੱਡਾ ਤੂਫਾਨ

ਬ੍ਰੈਡੀ ਨੂੰ ਮਾਰਿਆ ਮੁੱਕਾ 
ਬ੍ਰੈਡੀ ਨੇ ਕਿਹਾ ਕਿ ਉਹ ਨਥਾਲੀ ਦੇ ਫੋਨ 'ਤੇ ਇੱਕ ਨਕਸ਼ਾ ਦੇਖ ਰਿਹਾ ਸੀ ਜਦੋਂ ਉਸ ਨੇ ਉਸ ਦੇ ਚਿਹਰੇ 'ਤੇ ਮੁੱਕਾ ਮਾਰਿਆ। ਇਸ ਤੋਂ ਬਾਅਦ ਬ੍ਰੈਡੀ ਨੇ ਕਾਰ 'ਚੋਂ ਉਤਰ ਕੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨਥਾਲੀ ਨੂੰ ਗ੍ਰਿਫ਼ਤਾਰ ਕਰ ਲਿਆ। ਬ੍ਰੈਡੀ ਨੇ ਹਸਪਤਾਲ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਖੁਦ ਇਲਾਜ ਕਰਵਾਏਗਾ।

ਫਿਲਮੀ ਕਰੀਅਰ
'ਦਿ ਹੈਂਗਓਵਰ' 'ਚ ਨਥਾਲੀ ਦੇ ਕਿਰਦਾਰ ਲੀਜ਼ਾ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫ਼ਿਲਮ 'ਚ ਉਹ ਇੱਕ ਹੋਟਲ ਡੈਸਕ ਅਟੈਂਡੈਂਟ ਦੀ ਭੂਮਿਕਾ ਨਿਭਾਉਂਦੀ ਹੈ, ਜੋ ਬ੍ਰੈਡਲੀ ਕੂਪਰ, ਐਡ ਹੈਲਮਜ਼, ਅਤੇ ਜ਼ੈਕ ਗਲੀਫਿਆਨਾਕਿਸ ਵਰਗੇ ਮੁੱਖ ਕਿਰਦਾਰਾਂ ਦਾ ਸੁਆਗਤ ਕਰਦੀ ਹੈ। ਇਸ ਤੋਂ ਇਲਾਵਾ ਨਥਾਲੀ ਨੇ 'ਡਿਊ ਡੇਟ' ਅਤੇ 'ਬਲੌਂਡ ਐਂਡ ਬਲੌਂਡਰ' ਵਰਗੀਆਂ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਇਨ੍ਹਾਂ ਫ਼ਿਲਮਾਂ 'ਚ ਉਸ ਨੇ ਗਲੀਫਿਆਨਾਕਿਸ, ਰਾਬਰਟ ਡਾਉਨੀ ਜੂਨੀਅਰ, ਪਾਮੇਲਾ ਐਂਡਰਸਨ ਅਤੇ ਡੇਨਿਸ ਰਿਚਰਡਸ ਸਮੇਤ ਕਈ ਵੱਡੇ ਕਲਾਕਾਰਾਂ ਨਾਲ ਕੰਮ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News