ਫ਼ਿਲਮ ''ਹਮਾਰੇ ਬਾਰਹ'' ਦੇ ਨਿਰਮਾਤਾਵਾਂ ਲਈ ਵੱਡੀ ਰਾਹਤ, ਬੰਬੇ ਹਾਈ ਕੋਰਟ ਨੇ ਰਿਲੀਜ਼ਿੰਗ ਦੀ ਦਿੱਤੀ ਮਨਜ਼ੂਰੀ
Wednesday, Jun 19, 2024 - 01:09 PM (IST)
ਮੁੰਬਈ (ਬਿਊਰੋ) : ਅੱਜ ਬੰਬੇ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਹਿੰਦੀ ਫ਼ਿਲਮ 'ਹਮਾਰੇ ਬਾਰਹ' ਦੀ ਰਿਲੀਜ਼ਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦਰਅਸਲ, ਨਿਰਮਾਤਾਵਾਂ ਨੇ ਫ਼ਿਲਮ 'ਚ ਕੁਝ ਬਦਲਾਅ ਕਰਨ ਲਈ ਸਹਿਮਤੀ ਜਤਾਈ ਹੈ। ਪਟੀਸ਼ਨਰ ਬਦਲਾਅ ਕੀਤੇ ਜਾਣ ਤੋਂ ਬਾਅਦ ਰਿਲੀਜ਼ਿੰਗ 'ਤੇ ਇਤਰਾਜ਼ ਨਾ ਕਰਨ ਲਈ ਸਹਿਮਤ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ
ਦੱਸ ਦੇਈਏ ਕਿ ਅੱਜ ਦੁਪਹਿਰ 1.30 ਵਜੇ ਤੱਕ ਅਦਾਲਤੀ ਹੁਕਮ ਜਾਰੀ ਕਰ ਦਿੱਤੇ ਜਾਣਗੇ। ਇਸ ਫ਼ਿਲਮ 'ਚ ਕੁਝ ਇਤਰਾਜ਼ਯੋਗ ਦ੍ਰਿਸ਼ ਸਨ, ਜਿਨ੍ਹਾਂ ਨੂੰ ਲੈ ਹਰ ਪਾਸੇ ਵਿਵਾਦ ਚੱਲ ਰਿਹਾ ਸੀ। ਇਸ ਫ਼ਿਲਮ 'ਤੇ ਲੀਡ ਅਦਾਕਾਰਾ ਅੰਕਿਤਾ ਦੀ ਖਾਸ ਗੱਲਬਾਤ ਵੀ ਸਾਹਮਣੇ ਆਈ ਹੈ। ਅੰਕਿਤਾ ਨੇ ਇਸ ਫ਼ਿਲਮ 'ਚ ਅੰਨੂ ਕਪੂਰ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ ਅਤੇ ਇਹ ਉਸ ਦੀ ਡੈਬਿਊ ਫ਼ਿਲਮ ਹੈ। ਕਮਲ ਚੰਦਰ ਦੁਆਰਾ ਨਿਰਦੇਸ਼ਿਤ 'ਹਮਾਰੇ ਬਾਰਹ' ਬਹੁਤ ਮਹੱਤਵਪੂਰਨ ਫ਼ਿਲਮ ਹੈ। ਇਸ ਫ਼ਿਲਮ 'ਚ ਮੁਸਲਮਾਨਾਂ ਖ਼ਿਲਾਫ਼ ਕੁਝ ਵੀ ਇਤਰਾਜ਼ਯੋਗ ਨਹੀਂ ਹੈ। ਇਸ ਫ਼ਿਲਮ 'ਚ ਆਬਾਦੀ ਦੀ ਚਰਚਾ ਕੀਤੀ ਗਈ ਹੈ। ਇਹ ਫ਼ਿਲਮ ਔਰਤਾਂ 'ਤੇ ਆਧਾਰਿਤ ਹੈ। ਇਸ 'ਚ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਗੱਲ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ- ਮਸ਼ਹੂਰ ਕਸ਼ਮੀਰ ਸਿੰਘ ਸੰਘਾ ਭਾਊ ਦੇ ਪੁੱਤ ਦਾ ਦਿਹਾਂਤ, ਦਿਲਜੀਤ ਤੇ ਬਾਵਾ ਸਣੇ ਕਈ ਕਲਾਕਾਰਾਂ ਨਾਲ ਆ ਚੁੱਕੇ ਨੇ ਨਜ਼ਰ
ਦੱਸਣਯੋਗ ਹੈ ਕਿ‘ਹਮਾਰੇ ਬਾਰਹ’ ਦੀ ਕਹਾਣੀ ਰੁਖਸਾਰ ਦੇ ਆਲੇ-ਦੁਆਲੇ ਘੁੰਮਦੀ ਹੈ। ਫ਼ਿਲਮ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਇਹ ਸਮਾਜ ਔਰਤਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਦਿੰਦਾ। ਉਹ ਆਪਣੀਆਂ ਸਮੱਸਿਆਵਾਂ ਬਾਰੇ ਗੱਲ ਨਹੀਂ ਕਰ ਪਾਉਂਦੀ ਅਤੇ ਜੋ ਵੀ ਉ ਸਦਾ ਪਤੀ ਉਸ ਨੂੰ ਕਹਿੰਦਾ ਹੈ ਉਹ ਕਰਨਾ ਜਾਰੀ ਰੱਖਦੀ ਹੈ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਪੂਰੀ ਕਾਸਟ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਫ਼ਿਲਮ ਦੀਆਂ ਸਾਰੀਆਂ ਔਰਤਾਂ ਨੂੰ ਜਾਨੋਂ ਮਾਰਨ ਅਤੇ ਬਲਾਤਕਾਰ ਦੀਆਂ ਧਮਕੀਆਂ ਮਿਲਣ ਲੱਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।