KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

Sunday, Sep 29, 2024 - 01:35 PM (IST)

KRK ਦਾ ਗੁਰੂ ਰੰਧਾਵਾ ਨਾਲ ਪਿਆ ਪੰਗਾ, ਗਾਇਕ ਨੂੰ ਬੋਲੇ ਅਪਸ਼ਬਦ, ਕਿਹਾ- 2 ਰੁਪਏ ਦਾ ਐਕਟਰ

ਐਂਟਰਟੇਨਮੈਂਟ ਡੈਸਕ : ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਅਤੇ ਕੇ. ਆਰ. ਕੇ. (ਕਮਾਲ ਆਰ ਖ਼ਾਨ) ਵਿਚਾਲੇ ਹਾਲ ਹੀ 'ਚ ਤਿੱਖੀ ਬਹਿਸ ਹੋਈ, ਜਿਸ ਨਾਲ ਇੰਟਰਨੈੱਟ 'ਤੇ ਤਰਥੱਲੀ ਮੱਚ ਗਈ ਹੈ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਕੇ. ਆਰ. ਕੇ. ਨੂੰ ਅਕਸਰ ਫ਼ਿਲਮੀ ਸਿਤਾਰਿਆਂ ਬਾਰੇ ਵਿਵਾਦਿਤ ਬਿਆਨ ਦੇਣ ਲਈ ਜਾਣਿਆ ਜਾਂਦਾ ਹੈ। ਇਸ ਵਿਚਾਲੇ ਉਨ੍ਹਾਂ ਗੁਰੂ ਰੰਧਾਵਾ ਬਾਰੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਜੰਗ ਛੇੜ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ ਹੈਰਾਨੀਜਨਕ! ਸਕੂਲ ਟੀਚਰ ਨਾਲ ਗੰਦੀ ਹਰਕਤ ਕਰਦੇ ਫੜਿਆ ਗਿਆ ਪ੍ਰਸਿੱਧ ਅਦਾਕਾਰ

KRK ਨੇ 'ਸ਼ਾਹਕੋਟ' ਦਾ ਪੋਸਟਰ ਵੇਖ ਗੁਰੂ ਰੰਧਾਵਾ ਨੂੰ ਦੱਸਿਆ ਧੋਬੀ
ਦਰਅਸਲ, ਗੁਰੂ ਰੰਧਾਵਾ ਨੇ ਆਪਣੀ ਆਉਣ ਵਾਲੀ ਪੰਜਾਬੀ ਫ਼ਿਲਮ 'ਸ਼ਾਹਕੋਟ' ਦਾ ਪੋਸਟਰ ਸਾਂਝਾ ਕੀਤਾ, ਜਿਸ 'ਤੇ ਕੇ. ਆਰ. ਕੇ. ਨੇ ਟਿੱਪਣੀ ਕੀਤੀ। ਇਸ 'ਤੇ ਕੁਮੈਂਟ ਕਰਦੇ ਹੋਏ ਕੇ. ਆਰ. ਕੇ. ਨੇ ਗੁਰੂ ਰੰਧਾਵਾ ਨੂੰ '2 ਰੁਪਏ ਦਾ ਅਭਿਨੇਤਾ' ਅਤੇ 'ਧੋਬੀ' ਕਹਿ ਅਪਮਾਨਜਨਕ ਟਿੱਪਣੀ ਕੀਤੀ। ਇਸ ਨੇ ਗਾਇਕ ਗੁਰੂ ਰੰਧਾਵਾ ਨੂੰ ਬਹੁਤ ਠੇਸ ਪਹੁੰਚਾਈ ਅਤੇ ਉਨ੍ਹਾਂ ਤੁਰੰਤ ਜਵਾਬ ਦਿੱਤਾ। ਗੁਰੂ ਰੰਧਾਵਾ ਨੇ ਹਾਲ ਹੀ 'ਚ ਕ੍ਰਿਟਿਕ 'ਤੇ ਪੋਸਟ ਕਰਕੇ ਕਮਾਲ ਆਰ ਖ਼ਾਨ ਨੂੰ ਇਸ ਨਾਲ ਜ਼ਬਰਦਸਤ ਜਵਾਬ ਦਿੱਤਾ। 

PunjabKesari

ਕੇ. ਆਰ. ਕੇ. ਨੇ ਰੰਧਾਵਾ ਦਾ ਉਡਾਇਆ ਮਜ਼ਾਕ
ਫ਼ਿਲਮ 'ਚ ਈਸ਼ਾ ਤਲਵਾਰ ਅਤੇ ਰਾਜ ਬੱਬਰ ਵੀ ਹਨ, ਪੋਸਟਰ 'ਤੇ ਕੁਮੈਂਟ ਕਰਦੇ ਹੋਏ ਕੇ. ਆਰ. ਕੇ. ਨੇ ਲਿਖਿਆ ''ਕੀ 6 ਦਿਨ 7 ਦਿਨ ਕਰਦਾ ਰਹਿੰਦਾ ਹੈ, ਜਾਂ ਹਵਾ ਆਉਣ ਦੇ! ਤੂੰ ਐਕਟਰ ਘੱਟ ਧੋਬੀ ਜ਼ਿਆਦਾ ਲੱਗਦਾ।" ਉਨ੍ਹਾਂ ਆਪਣੀ ਪੋਸਟ 'ਚ ਗੁਰੂ ਰੰਧਾਵਾ ਨੂੰ ਵੀ ਟੈਗ ਕੀਤਾ।

ਇਹ ਖ਼ਬਰ ਵੀ ਪੜ੍ਹੋ 81 ਦੀ ਉਮਰ 'ਚ Amitabh Bachchan ਨੂੰ ਇਸ ਬੀਮਾਰੀ ਨੇ ਪਾਇਆ ਘੇਰਾ

PunjabKesari

ਗੁਰੂ ਰੰਧਾਵਾ ਨੇ KRK ਨੂੰ ਅਜਿਹਾ ਜਵਾਬ
ਇਸ 'ਤੇ ਗਾਇਕ ਨੇ ਜਵਾਬ ਦਿੰਦੇ ਹੋਏ ਕਿਹਾ, "ਭਾਈ, ਤੁਸੀਂ ਮੇਰੇ ਤੋਂ ਵੱਡੇ ਹੋ ਪਰ ਮੈਂ ਤੁਹਾਡੇ ਤੋਂ ਬਿਲਕੁਲ ਵੀ ਪ੍ਰੇਰਿਤ ਨਹੀਂ ਹਾਂ, ਪਹਿਲਾ ਫ਼ਿਲਮ ਦੇਖੋ ਫਿਰ ਕੀ ਪਤਾ ਧੋਬੀ ਪਸੰਦ... ਤੁਹਾਡਾ ਟਵੀਟ 2 ਰੁਪਏ ਦਾ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਵਿਵਾਦ ਰੁਕਿਆ ਨਹੀਂ। ਦੋਵੇਂ ਇੱਕ ਦੂਜੇ ਦੀਆਂ ਪੋਸਟਾਂ ਨੂੰ ਨਜ਼ਰਅੰਦਾਜ਼ ਕਰਨ ਦੇ ਮੂਡ 'ਚ ਨਹੀਂ ਸਨ। ਇਸ ਤੋਂ ਬਾਅਦ ਕੇ. ਆਰ. ਕੇ. ਨੇ ਲਿਖਿਆ, "ਉਏ ਕੇ. ਆਰ. ਕੇ. ਦੁਨੀਆ ਦੇ ਨੰਬਰ 1 ਆਲੋਚਕ ਹੈ, ਕੇ. ਆਰ. ਕੇ. ਨੂੰ ਚੁਣੌਤੀ ਨਾ ਦਿਓ, ਤੁਸੀਂ 2 ਰੁਪਏ ਐਕਟਰ।" ਇਸ ਤੋਂ ਬਾਅਦ ਗੁਰੂ ਨੇ ਲਿਖਿਆ, "ਤੁਹਾਡੇ ਮੈਂ ਅਜੇ ਵੀ ਭਰਾ ਬੋਲ ਰਿਹਾ ਹਾਂ, ਲੱਗਦਾ ਹੈ ਕਿ ਕਿਸੇ ਪੰਜਾਬੀ ਨਾਲ ਤੁਹਾਡਾ ਸਾਹਮਣਾ ਨਹੀਂ ਹੋਇਆ ਹੈ। 2RS ਕੌਣ ਹੈ, ਹਰ ਕੋਈ ਜਾਣਦਾ ਹੈ। ਇਸ ਤੋਂ ਬਾਅਦ ਪ੍ਰਸ਼ੰਸਕ ਵੀ ਕੇ. ਆਰ. ਕੇ. ਖ਼ਿਲਾਫ਼ ਕੁਮੈਂਟ ਕਰਦੇ ਹੋਏ ਨਜ਼ਰ ਆ ਰਹੇ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News