ਗੁਰਲੇਜ ਅਖਤਰ ਨੇ ਇੰਝ ਸੈਲੀਬ੍ਰੇਟ ਕੀਤਾ ਪੁੱਤਰ ਦਾਨਵੀਰ ਦਾ ਬਰਥਡੇਅ, ਵੇਖੋ ਖ਼ੂਬਸੂਰਤ ਵੀਡੀਓ

Monday, Dec 06, 2021 - 12:19 PM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕਾ ਗੁਰਲੇਜ ਅਖਤਰ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪੁੱਤਰ ਦਾਨਵੀਰ ਨਾਲ ਆਪਣੇ ਮਸਤੀ ਅਤੇ ਡਾਂਸ ਵਾਲਾ ਵੀਡੀਓਜ਼ ਵੀ ਸਾਂਝੇ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁੱਤਰ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਇੱਕ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ, ਜਿਸ ਤੋਂ ਬਾਅਦ ਹਰ ਕੋਈ ਦਾਨਵੀਰ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਿਹਾ ਹੈ।

ਦੱਸ ਦਈਏ ਕਿ ਗੁਰਲੇਜ ਅਖਤਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਦਾਨਵੀਰ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਕੇਕ ਕੱਟਦੇ ਹੋਇਆ ਨਜ਼ਰ ਆ ਰਿਹਾ ਹੈ। ਦਾਨਵੀਰ ਦਾ ਇਹ 9ਵਾਂ ਬਰਥਡੇਅ ਬਹੁਤ ਹੀ ਖ਼ਾਸ ਅੰਦਾਜ਼ ਨਾਲ ਮਨਾਇਆ।

PunjabKesari

ਗਾਇਕਾ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਦਾਨਵੀਰ ਦਾ 9th birthday.... ਬਰਥਡੇਅ ਬੁਆਏ ਲਈ ਇਸ ਸੁੰਦਰ ਸਰਪ੍ਰਾਈਜ਼ ਦਾ ਪ੍ਰਬੰਧ ਕਰਨ ਲਈ ਸਾਰਿਆਂ ਦਾ ਬਹੁਤ ਧੰਨਵਾਦ। ਮੈਂ ਤੁਹਾਡੇ ਵੱਲੋਂ ਮੇਰੇ ਪੁੱਤਰ ਨੂੰ ਦਿੱਤੀਆਂ ਅਸੀਸਾਂ ਲਈ ਬਹੁਤ ਸ਼ੁਕਰਗੁਜ਼ਾਰ ਹਾਂ।

PunjabKesari

ਦਾਨਵੀਰ ਨੂੰ ਚੰਗੀ ਸਿਹਤ ਅਤੇ ਖੁਸ਼ੀਆਂ ਮਿਲਣ, ਅਸੀਂ ਤੈਨੂੰ ਬਹੁਤ ਪਿਆਰ ਕਰਦੇ ਹਾਂ।'' ਗੁਰਲੇਜ ਅਖਤਰ ਤੇ ਕੁਲਵਿੰਦਰ ਕੈਲੀ ਨੇ ਆਪਣੇ ਪੁੱਤਰ ਦਾਨਵੀਰ ਨੂੰ ਬਹੁਤ ਹੀ ਖ਼ੂਬਸੂਰਤ ਬਰੇਸਲੈਟ ਗਿਫਟ ਕੀਤਾ ਹੈ।

PunjabKesari

ਦੱਸਣਯੋਗ ਹੈ ਕਿ ਗੁਰਲੇਜ ਅਖਤਰ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾਂ 'ਚੋਂ ਇੱਕ ਹੈ। ਉਹ ਬੈਕ ਟੂ ਬੈਕ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੀ ਹੈ। ਉਨ੍ਹਾਂ ਦੇ ਜ਼ਿਆਦਾਤਰ ਗੀਤ ਡਿਊਟ ਹੁੰਦੇ ਹਨ। ਉਹ ਲਗਪਗ ਹਰ ਇੱਕ ਪੰਜਾਬੀ ਗਾਇਕ ਦੇ ਨਾਲ ਗੀਤ ਗਾ ਚੁੱਕੀ ਹੈ। 

PunjabKesari
ਦੱਸ ਦਈਏ ਉਨ੍ਹਾਂ ਦਾ ਪੂਰਾ ਪਰਿਵਾਰ ਗਾਇਕੀ ਨੂੰ ਸਮਰਪਿਤ ਹੈ। ਗੁਰਲੇਜ ਅਖਤਰ ਦੇ ਪਤੀ ਕੁਲਵਿੰਦਰ ਕੈਲੀ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ। ਦਾਨਵੀਰ ਵੀ ਗਾਇਕੀ ਦੇ ਗੁਰ ਸੁਣ ਰਿਹਾ ਹੈ। ਉਹ ਵੀ ਚੰਗੀ ਆਵਾਜ਼ ਦਾ ਮਾਲਿਕ ਹੈ।

PunjabKesari

 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਰਾਹੀਂ ਜ਼ਰੂਰ ਸਾਂਝੀ ਕਰੋ।


sunita

Content Editor

Related News