ਗੁਲਸ਼ਨ ਕੁਮਾਰ ਕਤਲ ਕੇਸ 'ਚ ਬੰਬੇ ਹਾਈਕੋਰਟ ਅੱਜ ਸੁਣਾਏਗਾ ਫ਼ੈਸਲਾ, ਮੰਦਰ ਬਾਹਰ ਭੁੰਨ੍ਹਿਆ ਸੀ ਗੋਲੀਆਂ ਨਾਲ

Thursday, Jul 01, 2021 - 11:58 AM (IST)

ਗੁਲਸ਼ਨ ਕੁਮਾਰ ਕਤਲ ਕੇਸ 'ਚ ਬੰਬੇ ਹਾਈਕੋਰਟ ਅੱਜ ਸੁਣਾਏਗਾ ਫ਼ੈਸਲਾ, ਮੰਦਰ ਬਾਹਰ ਭੁੰਨ੍ਹਿਆ ਸੀ ਗੋਲੀਆਂ ਨਾਲ

ਮੁੰਬਈ (ਬਿਊਰੋ) -  ਗੁਲਸ਼ਨ ਕੁਮਾਰ ਕਤਲ ਕੇਸ ਵਿਚ ਬੰਬੇ ਹਾਈ ਕੋਰਟ ਅੱਜ ਆਪਣਾ ਫ਼ੈਸਲਾ ਸੁਣਾਏਗਾ। ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਾਰ ਦੀ 12 ਅਗਸਤ 1997 ਨੂੰ ਜੁਹੂ ਇਲਾਕੇ ਵਿਚ ਕਤਲ ਕਰ ਦਿੱਤਾ ਗਿਆ ਸੀ। ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਉਦੋਂ ਦਿੱਤਾ ਜਦੋਂ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਪੱਛਮੀ ਮੁੰਬਈ ਦੇ ਅੰਧੇਰੀ ਖੇਤਰ ਦੇ ਜੀਤਨਗਰ ਸਥਿਤ ਜੀਤੇਸ਼ਵਰ ਮਹਾਦੇਵ ਮੰਦਰ ਵਿਚ ਸਵੇਰੇ 8 ਵਜੇ ਪੂਜਾ ਕਰਨ ਪਹੁੰਚੇ ਸੀ। ਉਦੋਂ ਹੀ ਮੰਦਰ ਦੇ ਬਾਹਰ ਉਸ ਨੂੰ 16 ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਉਸ ਦੇ ਕਤਲ ਦੀ ਖ਼ਬਰ ਨੇ ਪੂਰੇ ਬਾਲੀਵੁੱਡ 'ਚ ਸਨਸਨੀ ਫੈਲਾ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ - ICU 'ਚ ਦਾਖ਼ਲ ਦਿਪੀਲ ਕੁਮਾਰ ਦੀ ਆਈ ਵੱਡੀ ਖ਼ਬਰ, ਦੋਸਤ ਨੇ ਦੱਸੀ ਕੀ ਹੈ ਸਮੱਸਿਆ

ਜਸਟਿਸ ਜਾਧਵ ਅਤੇ ਬੋਰਕਰ ਦੀ ਬੈਂਚ ਗੁਲਸ਼ਨ ਕੁਮਾਰ ਕਤਲ ਕਾਂਡ ਦਾ ਫ਼ੈਸਲਾ ਸੁਣਾਏਗੀ। ਹਾਈ ਕੋਰਟ ਵਿਚ ਕੁੱਲ ਚਾਰ ਅਪੀਲਾਂ ਸੂਚੀਬੱਧ ਹਨ, ਜਿਨ੍ਹਾਂ ਵਿਚੋਂ ਤਿੰਨ ਅਪੀਲਾਂ ਕਤਲ ਦੇ ਦੋਸ਼ੀ ਰਾਉਫ ਮਰਚੈਂਟ, ਰਾਕੇਸ਼ ਖਾਓਕਰ ਦੇ ਖ਼ਿਲਾਫ਼ ਹਨ। ਉਥੇ ਹੀ ਇਕ ਅਪੀਲ ਮਹਾਰਾਸ਼ਟਰ ਸਰਕਾਰ ਦੀ ਹੈ। ਦਰਅਸਲ, ਮਰਚੈਂਟ ਨੂੰ ਗੁਲਸ਼ਨ ਕੁਮਾਰ ਕਤਲ ਕੇਸ ਵਿਚ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ। ਅਪ੍ਰੈਲ 2002 ਵਿਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 2009 ਵਿਚ ਉਸ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਲਈ ਪੈਰੋਲ ਮਿਲੀ ਸੀ। ਇਸੇ ਦੌਰਾਨ ਉਹ ਬੰਗਲਾਦੇਸ਼ ਭੱਜ ਗਿਆ ਸੀ, ਹਾਲਾਂਕਿ ਬਾਅਦ ਵਿਚ ਬੰਗਲਾਦੇਸ਼ ਪੁਲਸ ਨੇ ਉਸ ਨੂੰ ਜਾਅਲੀ (ਨਕਲੀ) ਪਾਸਪੋਰਟ ਮਾਮਲੇ ਵਿਚ ਗ੍ਰਿਫ਼ਤਾਰ ਕਰ ਲਿਆ ਸੀ। ਮਰਚੈਂਟ ਨੂੰ ਬੰਗਲਾਦੇਸ਼ ਵਿਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਪਹਿਲਾਂ ਗਾਜ਼ੀਪੁਰ ਦੀ ਕਾਸ਼ੀਮਪੁਰ ਜੇਲ੍ਹ ਵਿਚ ਰੱਖਿਆ ਗਿਆ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਮੰਦਿਰਾ ਬੇਦੀ ਨੇ ਪਰਿਵਾਰ ਖ਼ਿਲਾਫ਼ ਜਾ ਕੇ ਕੀਤਾ ਸੀ ਰਾਜ ਕੌਸ਼ਲ ਨਾਲ ਵਿਆਹ, ਦੇਖੋ ਯਾਦਗਰ ਤਸਵੀਰਾਂ

ਕੈਸੇਟ ਕਿੰਗ ਦੇ ਨਾਮ ਨਾਲ ਮਸ਼ਹੂਰ ਟੀ-ਸੀਰੀਜ਼ ਕੰਪਨੀ ਦੇ ਮਾਲਕ ਗੁਲਸ਼ਨ ਕੁਮਾਰ ਦੀ ਕਹਾਣੀ ਫ਼ਿਲਮੀ ਸਕ੍ਰਿਪਟ ਤੋਂ ਘੱਟ ਨਹੀਂ ਹੈ। ਗੁਲਸ਼ਨ ਕੁਮਾਰ ਦਾ ਸੰਗੀਤ ਜਾਂ ਬਿਜਨੈੱਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਇਕ ਸਮਾਂ ਅਜਿਹਾ ਵੀ ਸੀ, ਜਦੋਂ ਉਹ ਆਪਣੇ ਪਿਤਾ ਨਾਲ ਦਿੱਲੀ ਦੇ ਦਰਿਆਗੰਜ ਵਿਚ ਜੂਸ ਦੀ ਦੁਕਾਨ ਚਲਾਉਂਦਾ ਸੀ। ਉਨ੍ਹਾਂ ਦੀ ਕਿਸਮਤ ਨੇ ਵੱਡਾ ਮੋੜ ਲਿਆ। ਉਹ ਜੂਸ ਮੇਕਰ ਤੋਂ ਕੈਸੇਟ ਕਿੰਗ ਬਣ ਗਏ। 80 ਦੇ ਦਹਾਕੇ ਵਿਚ ਉਨ੍ਹਾਂ ਨੇ ਟੀ-ਸੀਰੀਜ਼ ਦੀ ਸਥਾਪਨਾ ਕੀਤੀ ਅਤੇ 90 ਦੇ ਦਹਾਕੇ ਤੱਕ ਉਹ ਕੈਸੇਟ ਕਿੰਗ ਦੇ ਨਾਮ ਨਾਲ ਪ੍ਰਸਿੱਧ ਹੋ ਚੁੱਕੇ ਸੀ। ਟੀ-ਸੀਰੀਜ਼ ਕਰੋੜਾਂ ਦੀ ਕੰਪਨੀ ਬਣ ਗਈ ਸੀ।

ਇਹ ਖ਼ਬਰ ਵੀ ਪੜ੍ਹੋ - ਪਤੀ ਰਾਜ ਕੌਸ਼ਲ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਭਾਵੁਕ ਹੋਈ ਮੰਦਿਰਾ ਬੇਦੀ, ਦੋਸਤਾਂ ਨੇ ਦਿੱਤਾ ਸਹਾਰਾ

ਗੁਲਸ਼ਨ ਕੁਮਾਰ ਵੈਸ਼ਨੋ ਦੇਵੀ ਦਾ ਭਗਤ ਸੀ। ਉਨ੍ਹਾਂ ਨੂੰ ਵੈਸ਼ਨੋ ਦੇਵੀ 'ਤੇ ਬਹੁਤ ਵਿਸ਼ਵਾਸ ਸੀ। ਉਨ੍ਹਾਂ ਨੇ ਵੈਸ਼ਨੋ ਦੇਵੀ ਵਿਚ ਸ਼ਰਧਾਲੂਆਂ ਦੀ ਸਹੂਲਤ ਲਈ ਬਹੁਤ ਸਾਰੇ ਕੰਮ ਕੀਤੇ। ਅਬੂ ਸਲੇਮ ਨੇ ਗੁਲਸ਼ਨ ਕੁਮਾਰ ਨੂੰ ਮਾਰਨ ਦੀ ਜ਼ਿੰਮੇਵਾਰੀ ਦਾਊਦ ਮਰਚੈਂਟ ਅਤੇ ਵਿਨੋਦ ਜਗਤਾਪ ਦੇ ਸ਼ਾਰਪ ਸ਼ੂਟਰਾਂ ਨੂੰ ਦਿੱਤੀ ਸੀ। 9 ਜਨਵਰੀ 2001 ਨੂੰ ਵਿਨੋਦ ਜਗਤਾਪ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਗੁਲਸ਼ਨ ਕੁਮਾਰ ਨੂੰ ਗੋਲੀ ਮਾਰੀ।

ਨੋਟ - ਗੁਲਸ਼ਨ ਕੁਮਾਰ ਕਤਲ ਮਾਮਲੇ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News