ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ ’ਤੇ ਖਾੜੀ ਦੇਸ਼ਾਂ ਨੇ ਲਗਾਇਆ ਬੈਨ, ਸਿਰਫ UAE ’ਚ ਹੋਵੇਗੀ ਰਿਲੀਜ਼

Wednesday, Jan 24, 2024 - 02:01 PM (IST)

ਰਿਤਿਕ-ਦੀਪਿਕਾ ਦੀ ਫ਼ਿਲਮ ‘ਫਾਈਟਰ ’ਤੇ ਖਾੜੀ ਦੇਸ਼ਾਂ ਨੇ ਲਗਾਇਆ ਬੈਨ, ਸਿਰਫ UAE ’ਚ ਹੋਵੇਗੀ ਰਿਲੀਜ਼

ਮੁੰਬਈ (ਬਿਊਰੋ)– ਸ਼ਾਹਰੁਖ ਖ਼ਾਨ ਨਾਲ ‘ਪਠਾਨ’ ਵਰਗੀ ਵੱਡੀ ਬਲਾਕਬਸਟਰ ਫ਼ਿਲਮ ਦੇਣ ਵਾਲੇ ਸਿਧਾਰਥ ਆਨੰਦ ਦੀ ਅਗਲੀ ਫ਼ਿਲਮ ‘ਫਾਈਟਰ’ ਰਿਲੀਜ਼ ਲਈ ਤਿਆਰ ਹੈ। ਇਸ ਵਾਰ ਸਿਧਾਰਥ ਦੇ ਹੀਰੋ ਰਿਤਿਕ ਰੌਸ਼ਨ ਹਨ ਤੇ ਉਨ੍ਹਾਂ ਨਾਲ ਦੀਪਿਕਾ ਪਾਦੂਕੋਣ ਮੁੱਖ ਭੂਮਿਕਾ ’ਚ ਨਜ਼ਰ ਆ ਰਹੀ ਹੈ। ਹੁਣ ਫ਼ਿਲਮ ਦੀ ਰਿਲੀਜ਼ ’ਚ 24 ਘੰਟਿਆਂ ਤੋਂ ਵੀ ਘੱਟ ਸਮਾਂ ਬਚਿਆ ਹੈ ਪਰ ਇਸ ਫ਼ਿਲਮ ਲਈ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ।

ਰਿਤਿਕ ਦੀ ਫ਼ਿਲਮ ‘ਫਾਈਟਰ’ ਪੰਜ ਵੱਡੇ ਖਾੜੀ ਦੇਸ਼ਾਂ ’ਚ ਰਿਲੀਜ਼ ਨਹੀਂ ਹੋਵੇਗੀ ਕਿਉਂਕਿ ਇਨ੍ਹਾਂ ਦੇਸ਼ਾਂ ਨੇ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ਪਾਬੰਦੀ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਤੇ ਬਾਕੀ ਵੇਰਵਿਆਂ ਦੀ ਵੀ ਉਡੀਕ ਹੈ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਖਾੜੀ ਦੇਸ਼ਾਂ ਨੇ ‘ਫਾਈਟਰ’ ’ਤੇ ਲਗਾਈ ਪਾਬੰਦੀ
ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਫ਼ਿਲਮ ਕਾਰੋਬਾਰੀ ਮਾਹਿਰ ਗਿਰੀਸ਼ ਜੌਹਰ ਨੇ ਦੱਸਿਆ ਕਿ ਪੰਜ ਵੱਡੇ ਖਾੜੀ ਦੇਸ਼ਾਂ ਨੇ ਰਿਤਿਕ ਦੀ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ‘ਫਾਈਟਰ’ ਸਿਰਫ਼ ਯੂ. ਏ. ਈ. ’ਚ ਹੀ ਰਿਲੀਜ਼ ਹੋਵੇਗੀ, ਜਿਥੇ ਸੈਂਸਰ ਬੋਰਡ ਨੇ ਇਸ ਨੂੰ ਪੀ. ਜੀ. 15 ਰੇਟਿੰਗ ਨਾਲ ਪਾਸ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਖਾੜੀ ਸਹਿਯੋਗ ਕੌਂਸਲ ਯਾਨੀ GCC ’ਚ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ (UAE) ਸ਼ਾਮਲ ਹਨ। ਇਨ੍ਹਾਂ ’ਚੋਂ ਯੂ. ਏ. ਈ. ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਨੇ ‘ਫਾਈਟਰ’ ’ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਦੇ ਪਿੱਛੇ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

PunjabKesari

ਗਿਰੀਸ਼ ਜੌਹਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਪੋਸਟ ਕੀਤਾ ਤੇ ਲਿਖਿਆ, ‘‘ਇਕ ਝਟਕਾ ਲੱਗਾ ਹੈ, ‘ਫਾਈਟਰ’ ’ਤੇ ਮੱਧ ਪੂਰਬ ਦੇ ਖ਼ੇਤਰਾਂ ’ਚ ਥਿਏਟਰੀਕਲ ਰਿਲੀਜ਼ ਲਈ ਅਧਿਕਾਰਤ ਤੌਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸਿਰਫ਼ UAE ਹੀ ਇਸ ਨੂੰ PG 15 ਰੇਟਿੰਗ ਨਾਲ ਰਿਲੀਜ਼ ਕਰੇਗਾ।

ਬੈਨ ਨਾਲ ਫ਼ਿਲਮ ਦੀ ਕਮਾਈ ਨੂੰ ਹੋਵੇਗਾ ਨੁਕਸਾਨ
ਭਾਰਤੀ ਫ਼ਿਲਮਾਂ ਦੇ ਵਿਦੇਸ਼ੀ ਸੰਗ੍ਰਹਿ ’ਚ ਖਾੜੀ ਦੇਸ਼ਾਂ ਦਾ ਮਹੱਤਵਪੂਰਨ ਹਿੱਸਾ ਹੈ। ਮੱਧ ਪੂਰਬ ਦੇ ਇਹ ਦੇਸ਼ ਭਾਰਤੀ ਫ਼ਿਲਮਾਂ ਲਈ ਚੰਗੇ ਬਾਜ਼ਾਰ ਸਾਬਿਤ ਹੋਏ ਹਨ। ਅਜਿਹੇ ’ਚ ‘ਫਾਈਟਰ’ ਵਰਗੀ ਸ਼ਾਨਦਾਰ ਫ਼ਿਲਮ ਲਈ ਵੱਡੇ ਬਾਜ਼ਾਰ ਦੀ ਕਮੀ ਦਾ ਅਸਰ ਯਕੀਨੀ ਤੌਰ ’ਤੇ ਕਮਾਈ ’ਤੇ ਪਵੇਗਾ। ਖ਼ਬਰਾਂ ਮੁਤਾਬਕ ‘ਫਾਈਟਰ’ ਦਾ ਬਜਟ ਕਰੀਬ 250 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਜਿਹੇ ’ਚ ਕੁਝ ਵੱਡੇ ਬਾਜ਼ਾਰਾਂ ’ਚ ਕਮਾਈ ਰੁਕਣ ਦਾ ਅਸਰ ‘ਫਾਈਟਰ’ ’ਤੇ ਜ਼ਰੂਰ ਪਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News