ਦੇਵ ਖਰੌੜ ਦਾ ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

Friday, Mar 19, 2021 - 01:07 PM (IST)

ਦੇਵ ਖਰੌੜ ਦਾ ਪ੍ਰਸ਼ੰਸਕਾਂ ਲਈ ਵੱਡਾ ਸਰਪ੍ਰਾਈਜ਼, ਸੋਸ਼ਲ ਮੀਡੀਆ ''ਤੇ ਕੀਤਾ ਐਲਾਨ

ਚੰਡੀਗੜ੍ਹ (ਬਿਊਰੋ) - ਪੰਜਾਬੀ ਇੰਡਸਟਰੀ ਦੀ ਮੋਸਟ ਅਵੇਟਿਡ ਫ਼ਿਲਮ 'ਡਾਕੂਆਂ ਦਾ ਮੁੰਡਾ 2' ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਮਹੀਨੇ ਤੋਂ ਸ਼ੁਰੂ ਹੋਈ ਸੀ ਅਤੇ 31 ਦਸੰਬਰ ਨੂੰ ਇਸ ਫ਼ਿਲਮ ਦਾ ਸ਼ੂਟ ਪੂਰਾ ਹੋ ਗਿਆ ਸੀ। 'ਡਾਕੂਆਂ ਦਾ ਮੁੰਡਾ 2' ਫ਼ਿਲਮ 'ਡਾਕੂਆਂ ਦਾ ਮੁੰਡਾ' ਦਾ ਸੀਕੁਅਲ ਹੈ। 'ਡਾਕੂਆਂ ਦਾ ਮੁੰਡਾ' ਸੀਰੀਜ਼ ਦੇ ਲੀਡ ਕਿਰਦਾਰ 'ਚ ਨਜ਼ਰ ਆਉਣ ਵਾਲੇ ਅਦਾਕਾਰ ਦੇਵ ਖਰੌੜ ਦੀ ਫੈਨ ਫਾਲੋਵਿੰਗ ਕਾਫ਼ੀ ਜ਼ਿਆਦਾ।

PunjabKesari

ਦੱਸ ਦਈਏ ਕਿ ਫ਼ਿਲਮ 'ਡਾਕੂਆਂ ਦਾ ਮੁੰਡਾ 2' ਦੀ ਰਿਲੀਜ਼ਿੰਗ ਡੇਟ ਦਾ ਵੀ ਐਲਾਨ ਹੋ ਗਿਆ ਹੈ। ਫ਼ਿਲਮ 'ਡਾਕੂਆਂ ਦਾ ਮੁੰਡਾ 2' 23 ਜੁਲਾਈ 2021 ਨੂੰ ਵਰਲਡਵਾਈਡ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦੇ ਲੀਡ ਕਿਰਦਾਰ ਦੇਵ ਖਰੌੜ ਨੇ ਫ਼ਿਲਮ ਦੀ ਰਿਲੀਜ਼ਿੰਗ ਡੇਟ ਦੀ ਅਨਾਊਸਮੈਂਟ ਕੀਤੀ ਹੈ। 'ਡਾਕੂਆਂ ਦਾ ਮੁੰਡਾ 2' ਦਾ ਪੋਸਟਰ ਸ਼ੇਅਰ ਕਰਦਿਆਂ ਦੇਵ ਖਰੌੜ ਨੇ ਲਿਖਿਆ, "ਫ਼ਿਲਮ ਲਈ ਸਾਰੇ ਡੇਟਸ ਮਾਰਕ ਕਰਲੋ।"

 
 
 
 
 
 
 
 
 
 
 
 
 
 
 
 

A post shared by Dev Kharoud (@dev_kharoud)

ਦੱਸਣਯੋਗ ਹੈ ਕਿ ਫ਼ਿਲਮ 'ਡਾਕੂਆਂ ਦਾ ਮੁੰਡਾ 2' ਦੀ ਜ਼ਿਆਦਾਤਰ ਸ਼ੂਟਿੰਗ ਅੰਬਾਲਾ ਅਤੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਹੀ ਹੋਈ ਹੈ। ਇਸ ਫ਼ਿਲਮ ਦੇ ਲੀਡ ਕਿਰਦਾਰ 'ਚ ਪਿਛਲੀ ਫ਼ਿਲਮ ਵਾਂਗ ਅਦਾਕਾਰ ਦੇਵ ਖਰੌੜ ਹੀ ਹੋਣਗੇ। ਦੇਵ ਖਰੌੜ ਦੇ ਓਪੋਜ਼ਿਟ ਇਸ ਫ਼ਿਲਮ 'ਚ ਅਦਾਕਾਰਾ ਜਪਜੀ ਖਹਿਰਾ ਹੈ। 'ਡਾਕੂਆਂ ਦਾ ਮੁੰਡਾ' 'ਚ ਦੇਵ ਖਰੌੜ ਨਾਲ ਪੂਜਾ ਵਰਮਾ ਸੀ ਅਤੇ ਇਸ ਵਾਰ ਪੂਜਾ ਵਰਮਾ ਦੀ ਜਗ੍ਹਾ ਜਪਜੀ ਖਹਿਰਾ ਨੇ ਲੈ ਲਈ ਹੈ। 'ਡਾਕੂਆਂ ਦਾ ਮੁੰਡਾ' ਉਹ ਫ਼ਿਲਮ ਹੈ, ਜੋ ਕਾਫ਼ੀ ਘੱਟ ਬਜਟ 'ਚ ਬਣਨ ਤੋਂ ਬਾਅਦ ਸੁਪਰਹਿੱਟ ਰਹੀ। ਇਸ ਫ਼ਿਲਮ ਨੇ ਅਦਾਕਾਰ ਦੇਵ ਖਰੌੜ ਨੂੰ ਵੱਡੀ ਪਛਾਣ ਦਿੱਤੀ। ਦੇਵ ਖਰੌੜ ਤੋਂ ਇਲਾਵਾ ਇਸ ਫ਼ਿਲਮ 'ਚ ਅਦਾਕਾਰ ਪ੍ਰੀਤ ਬਾਠ, ਲਕੀ ਧਾਲੀਵਾਲ ਅਤੇ ਬਲਵਿੰਦਰ ਬੁਲਟ ਹਨ। 'ਡਾਕੂਆਂ ਦਾ ਮੁੰਡਾ 2' ਫ਼ਿਲਮ 23 ਜੁਲਾਈ 2021 ਨੂੰ ਰਿਲੀਜ਼ ਹੋ ਰਹੀ ਹੈ। ਇਸ ਐਕਸ਼ਨ ਡਰਾਮਾ ਫ਼ਿਲਮ ਦੇ ਪ੍ਰਸ਼ੰਸਕ ਇਸ ਫ਼ਿਲਮ ਦੇ ਸੀਕੁਅਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। 

 
 
 
 
 
 
 
 
 
 
 
 
 
 
 
 

A post shared by Dev Kharoud (@dev_kharoud)


author

sunita

Content Editor

Related News