ਮੁਸਲਿਮ ਬੁਆਏਫਰੈਂਡ ਨਾਲ ਦੇਖਣ ਗਈ ‘ਦਿ ਕੇਰਲ ਸਟੋਰੀ’, ਬਾਹਰ ਨਿਕਲਦਿਆਂ ਹੀ ਕੁੜੀ ਨੇ ਦਰਜ ਕਰਾਇਆ ਕੇਸ

Wednesday, May 24, 2023 - 01:48 PM (IST)

ਮੁਸਲਿਮ ਬੁਆਏਫਰੈਂਡ ਨਾਲ ਦੇਖਣ ਗਈ ‘ਦਿ ਕੇਰਲ ਸਟੋਰੀ’, ਬਾਹਰ ਨਿਕਲਦਿਆਂ ਹੀ ਕੁੜੀ ਨੇ ਦਰਜ ਕਰਾਇਆ ਕੇਸ

ਮੁੰਬਈ (ਬਿਊਰੋ)– ‘ਦਿ ਕੇਰਲ ਸਟੋਰੀ’ ਫ਼ਿਲਮ ਬੀਤੇ ਕੁਝ ਦਿਨਾਂ ਤੋਂ ਸੁਰਖ਼ੀਆਂ ’ਚ ਹੈ। ਅਜਿਹੇ ’ਚ ਮੱਧ ਪ੍ਰਦੇਸ਼ ਦੇ ਇੰਦੌਰ ’ਚ ਇਕ ਕੁੜੀ ਆਪਣੇ ਬੁਆਏਫਰੈਂਡ ਨਾਲ ਦੋ ਦਿਨ ਪਹਿਲਾਂ ਇਹ ਫ਼ਿਲਮ ਦੇਖਣ ਗਈ ਸੀ। ਫ਼ਿਲਮ ਦੇਖਣ ਤੋਂ ਬਾਅਦ ਕੁੜੀ ਤੇ ਉਸ ਦੇ ਬੁਆਏਫਰੈਂਡ ਵਿਚਾਲੇ ਵਿਵਾਦ ਹੋ ਗਿਆ। ਕੁੜੀ ਨੇ ਹੁਣ ਆਪਣੇ ਬੁਆਏਫਰੈਂਡ ਫੈਜ਼ਾਨ ’ਤੇ ਧਰਮ ਪਰਿਵਰਤਨ ਦਾ ਦਬਾਅ ਬਣਾਉਣ ਦਾ ਦੋਸ਼ ਲਗਾਇਆ ਹੈ। ਨਾਲ ਹੀ ਕੁੜੀ ਨੇ ਫੈਜ਼ਾਨ ’ਤੇ ਕੇਸ ਦਰਜ ਕਰਵਾਇਆ।

ਇੰਦੌਰ ਦੇ ਖਜਰਾਨਾ ਥਾਣਾ ਇਲਾਕੇ ’ਚ ਇਕ ਕੁੜੀ ਦੀ ਸ਼ਿਕਾਇਤ ’ਤੇ ਪੁਲਸ ਨੇ ਫੈਜ਼ਾਨ ਨਾਂ ਦੇ ਸ਼ਖ਼ਸ ਖ਼ਿਲਾਫ਼ ਲਵ ਜਿਹਾਦ ਦਾ ਮਾਮਲਾ ਦਰਜ ਕੀਤਾ ਹੈ। ਕੁੜੀ ਨੇ ਦੋਸ਼ ਲਗਾਇਆ ਕਿ ਫੈਜ਼ਾਨ ਨੇ ਆਪਣਾ ਅਸਲੀ ਨਾਂ ਲੁਕੋ ਕੇ ਉਸ ਨਾਲ ਦੋਸਤੀ ਕੀਤੀ ਤੇ ਫਿਰ ਉਸ ਨਾਲ ਦੁਸ਼ਕਰਮ ਕੀਤਾ। ਕੁੜੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਫੈਜ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : 'ਅਨੁਪਮਾ' ਫੇਮ ਅਦਾਕਾਰ ਨਿਤੇਸ਼ ਪਾਂਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਥਾਣਾ ਇੰਚਾਰਜ ਦਿਨੇਸ਼ ਵਰਮਾ ਨੇ ਦੱਸਿਆ, ‘‘ਪੀੜਤਾ ਵਲੋਂ ਹਾਰੂਨ ਕਾਲੋਨੀ ’ਚ ਰਹਿਣ ਵਾਲੇ ਮੁਹੰਮਦ ਫੈਜ਼ਾਨ ਖ਼ਾਨ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ। ਪੀੜਤਾ ਦੀ ਮੁਲਾਕਾਤ ਚਾਰ ਸਾਲ ਪਹਿਲਾਂ ਕੋਚਿੰਗ ਕਲਾਸ ’ਚ ਮੁਹੰਮਦ ਫੈਜ਼ਾਨ ਨਾਲ ਹੋਈ ਸੀ। ਦੋਵਾਂ ’ਚ ਡੂੰਘੀ ਦੋਸਤੀ ਹੋ ਗਈ। ਕੁਝ ਸਮੇਂ ਬਾਅਦ ਫੈਜ਼ਾਨ ਨੇ ਪੀੜਤਾ ਨੂੰ ਵਿਆਹ ਦਾ ਝਾਂਸਾ ਦਿੱਤਾ ਤੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਫੈਜ਼ਾਨ ਪੀੜਤਾ ਨੂੰ ਮੁਸਲਿਮ ਧਰਮ ਅਪਣਾਉਣ ਲਈ ਲਗਾਤਾਰ ਮਜਬੂਰ ਕਰ ਰਿਹਾ ਸੀ। ਫੈਜ਼ਾਨ ਨੇ ਕਈ ਵਾਰ ਪੀੜਤਾ ਨਾਲ ਧਰਮ ਪਰਿਵਰਤਨ ਕਰਵਾਉਣ ਲਈ ਕੁੱਟਮਾਰ ਵੀ ਕੀਤੀ। ਇਸ ਤੋਂ ਬਾਅਦ ਪੀੜਤਾ ਨੇ ਦੋਸ਼ੀ ਖ਼ਿਲਾਫ਼ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਦੋਸ਼ੀ ਖ਼ਿਲਾਫ਼ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਇਹ ਦੋਵੇਂ ‘ਦਿ ਕੇਰਲ ਸਟੋਰੀ’ ਫ਼ਿਲਮ ਦੇਖਣ ਗਏ ਸਨ। ਇਸ ਤੋਂ ਬਾਅਦ ਫਿਰ ਦੋਸ਼ੀ ਫੈਜ਼ਾਨ ਨੇ ਕੁੜੀ ਨੂੰ ਧਰਮ ਪਰਿਵਰਤਨ ਲਈ ਕਿਹਾ। ਇਸ ਤੋਂ ਬਾਅਦ ਦੋਵਾਂ ਦਾ ਵਿਵਾਦ ਹੋ ਗਿਆ। ਕੁੜੀ ਤੇ ਫੈਜ਼ਾਨ ਦੋਵੇਂ ਪਿਛਲੇ ਅੱਠ ਮਹੀਨਿਆਂ ਤੋਂ ਇਕੱਠੇ ਰਹਿ ਰਹੇ ਸਨ। ਇਸ ਦੌਰਾਨ ਫੈਜ਼ਾਨ ਨੇ ਕਈ ਵਾਰ ਕੁੜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ। ਫ਼ਿਲਮ ਦੇਖਣ ਤੋਂ ਬਾਅਦ ਪੀੜਤਾ ਨੇ ਫੈਜ਼ਾਨ ਖ਼ਿਲਾਫ਼ ਕੇਸ ਦਰਜ ਕਰਵਾਇਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News