ਦੀਨਾਨਗਰ ਤੇ ਕਲਾਨੌਰ ''ਚ ''ਸਟਬਲ ਬਰਨਿੰਗ'' ਵਿਰੁੱਧ ਵੱਡੀ ਕਾਰਵਾਈ, ਖੇਤਾਂ ''ਚ ਅੱਗ ਲਾਉਣ ਵਾਲਿਆਂ ''ਤੇ ਮਾਮਲੇ ਦਰਜ

Sunday, May 10, 2026 - 01:57 AM (IST)

ਦੀਨਾਨਗਰ ਤੇ ਕਲਾਨੌਰ ''ਚ ''ਸਟਬਲ ਬਰਨਿੰਗ'' ਵਿਰੁੱਧ ਵੱਡੀ ਕਾਰਵਾਈ, ਖੇਤਾਂ ''ਚ ਅੱਗ ਲਾਉਣ ਵਾਲਿਆਂ ''ਤੇ ਮਾਮਲੇ ਦਰਜ

ਕਲਾਨੌਰ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਸਖਤ ਆਦੇਸ਼ਾਂ ਤਹਿਤ ਅੱਜ ਰਵਿੰਦਰ ਸਿੰਘ (ਪੀ. ਸੀ. ਐੱਸ.) ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਾਧੂ ਚਾਰਜ ਤੇ ਕਲਾਨੌਰ ਵਲੋਂ ਸਟਬਲ ਬਰਨਿੰਗ ਦੇ ਮੁੱਦੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਇਸ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਗਏ। ਸਟਬਲ ਬਰਨਿੰਗ ਕਰ ਰਹੇ ਵਿਅਕਤੀਆਂ ਖਿਲਾਫ ਐਕਸ਼ਨ ਲੈਂਦੇ ਹੋਏ ਦੀਨਾਨਗਰ ਵਿਖੇ 4 ਐਫ. ਆਈ. ਆਰ. ਅਤੇ ਕਲਾਨੌਰ ਵਿਖੇ ਵੀ 4 ਐੱਫ. ਆਈ. ਆਰ. ਕਰਵਾਈਆਂ ਗਈਆਂ।

ਇਹ ਵੀ ਪੜ੍ਹੋ : ਸ਼ਿਕਾਇਤ ਦੀ ਜਾਂਚ ਕਰਨ ਪੁੱਜੀ ਪੁਲਸ ਟੀਮ ’ਤੇ ਜਾਨਲੇਵਾ ਹਮਲਾ, ਮੁਲਾਜ਼ਮ ਲਹੂ-ਲੁਹਾਨ

ਕਲਾਨੌਰ ਵਿਖੇ ਪਿੰਡ ਦੋਸਤਪੁਰ ਅਤੇ ਪਿੰਡ ਸਹੂਰਕਲਾਂ ਦੇ ਅਣਪਛਾਤੇ ਵਿਅਕਤੀਆਂ ਦੇ 2 ਐੱਫ. ਆਈ. ਆਰ. ਕਰਵਾਈਆਂ ਗਈਆਂ ਅਤੇ ਪਿੰਡ ਭਕੀਵਾ ਅਤੇ ਪਿੰਡ ਮੋਮਨਪੁਰ ਦੇ 2 ਵੱਖ-ਵੱਖ ਕਿਸਾਨਾਂ ਵਲੋਂ ਆਪਣੇ ਖੇਤਾਂ ਵਿਚ ਅੱਗ ਲਗਾਉਣ ਕਾਰਨ ਉਹਨਾਂ ਤੇ ਐੱਫ. ਆਈ. ਆਰ. ਕਰਵਾਈ ਗਈ। ਉਪ ਮੰਡਲ ਮੈਜਿਸਟਰੇਟ ਦੀਨਾਨਗਰ ਵਾਧੂ ਚਾਰਜ ਕਲਾਨੌਰ ਵਲੋਂ ਸਟਬਲ ਬਰਨਿੰਗ ਕਰ ਰਹੇ ਵਿਅਕਤੀਆਂ ਤੇ ਐਕਸ਼ਨ ਲੈਂਦੇ ਹੋਏ ਸਟਬਲ ਬਰਨਿੰਗ ਨਾ ਕਰਨ ਦੇ ਸਖਤ ਆਦੇਸ਼ ਜਾਰੀ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News