ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

Tuesday, Sep 27, 2022 - 11:15 AM (IST)

ਗਿੱਪੀ ਗਰੇਵਾਲ ਦੀ ਪਤਨੀ ਨੇ ਪੁੱਤਰ ਨਾਲ ਤਸਵੀਰ ਕੀਤੀ ਸਾਂਝੀ, ਗੁਰਬਾਜ਼ ਦੀ ਮੁਸਕਾਨ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ

ਬਾਲੀਵੁੱਡ ਡੈਸਕ- ਪੰਜਾਬ ਦੇ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੀ ਪਤਨੀ ਅਕਸਰ ਨਾਲ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਗਾਇਕ ਆਪਣੇ ਬੱਚਿਆਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉੱਥੇ ਹੀ ਹਾਲ ਹੀ ’ਚ ਗਾਇਕ ਦੀ ਪਤਨੀ ਰਵਨੀਤ ਗਰੇਵਾਲ ਨੇ ਆਪਣੇ ਛੋਟੇ ਪੁੱਤਰ ਦੀ ਤਸਵੀਰ ਸਾਂਝੀ ਕੀਤੀ ਹੈ।

PunjabKesari

ਇਹ ਵੀ ਪੜ੍ਹੋ : ਨਰਾਤਿਆਂ ਮੌਕੇ ਮਾਂ ਦੇ ਰੰਗ ’ਚ ਰੰਗੀ ਨੇਹਾ ਕੱਕੜ, ਪੂਜਾ ਕਰਦੇ ਹੋਏ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਇਹ ਤਸਵੀਰ ਰਵਨੀਤ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਜਿਸ ’ਚ ਪੁੱਤਰ ਗੁਰਬਾਜ਼ ਗਰੇਵਾਲ ਆਪਣੀ ਮੁਸਾਕਾਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦਾ ਨਜ਼ਰ ਆ ਰਿਹਾ ਹੈ।

PunjabKesari

ਤਸਵੀਰ ਸਾਂਝੀ ਕਰਦੇ ਹੋਏ ਰਵਨੀਤ ਨੇ ਕੈਪਸ਼ਨ ਵੀ ਦਿੱਤੀ ਹੈ। ਜਿਸ ’ਚ ਲਿਖਿਆ ਹੈ ਕਿ ‘ਹੋ ਸਕਦਾ ਹੈ ਕਿ ਮੈਂ ਪਰਫ਼ੈਕਟ ਨਹੀਂ ਹਾਂ, ਪਰ ਜਦੋਂ ਮੈਂ ਤੈਨੂੰ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੇਰੀ ਜ਼ਿੰਦਗੀ ’ਚ ਕੁੱਝ ਚੀਜ਼ਾਂ ਬਿਲਕੁਲ ਪਰਫ਼ੈਕਟ ਹਨ, ਗੁਰਬਾਜ਼ ਗਰੇਵਾਲ।’

PunjabKesari

ਪ੍ਰਸ਼ੰਸਕ ਇਸ ਤਸਵੀਰ ਨੂੰ ਬੇਹੱਦ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ। ਤਸਵੀਰ ’ਚ ਦੇਖ ਸਕਦੇ ਹੋ ਕਿ ਗੁਰਬਾਜ਼ ਮੁਸਕਰਾ ਰਿਹਾ ਹੈ ਅਤੇ ਮਾਂ ਦੀ ਗੋਦ ’ਚ ਬੈਠਿਆ ਹੋਇਆ ਹੈ। ਰਵਨੀਤ ਪਿਆਰ ਨਾਲ ਆਪਣੇ ਪੁੱਤਰ ਵਾਲ ਦੇਖਦੀ ਨਜ਼ਰ ਆ ਰਹੀ ਹੈ। 

PunjabKesari

ਇਹ ਵੀ ਪੜ੍ਹੋ : ਭਾਰੀ ਮੀਂਹ ਨੇ ਝੰਬੀਆਂ ਫ਼ਸਲਾਂ, ਰੇਸ਼ਮ ਸਿੰਘ ਅਨਮੋਲ ਨੇ ਗੀਤ ਰਾਹੀਂ ਪ੍ਰਗਟਾਇਆ ਕਿਸਾਨਾਂ ਦਾ ਦੁੱਖ

ਦੱਸ ਦਈਏ ਗਿੱਪੀ ਗਰੇਵਾਲ ਦਾ ਪੂਰਾ ਪਰਿਵਾਰ ਹਮੇਸ਼ਾ ਸੁਰਖੀਆਂ ’ਚ ਰਹਿੰਦਾ ਹੈ । ਗਿੱਪੀ ਗਰੇਵਾਲ ਦੀ ਪਤਨੀ ਭਾਵੇਂ ਅਦਾਕਾਰਾ ਨਹੀਂ ਹੈ ਪਰ ਉਸ ਦੀਆਂ ਚਰਚਾਵਾਂ ਕਿਸੇ ਅਦਾਕਾਰਾ ਨਾਲੋਂ ਘੱਟ ਨਹੀਂ ਹੁੰਦੀਆਂ। ਜੋੜੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ ।

PunjabKesari


author

Shivani Bassan

Content Editor

Related News