ਗਿੱਪੀ ਗਰੇਵਾਲ ਦਾ ਘਰ ਹੋਇਆ ਪਾਣੀ-ਪਾਣੀ, ਵੀਡੀਓ ਵਾਇਰਲ

07/06/2020 12:08:32 PM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਆਪਣੇ ਪੁੱਤਰਾਂ ਨਾਲ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਗਿੱਪੀ ਗਰੇਵਾਲ ਦੇ ਘਰ ਮੀਂਹ ਕਾਰਨ ਪਾਣੀ ਵੜ੍ਹ ਗਿਆ ਹੈ ਅਤੇ ਉਨ੍ਹਾਂ ਦਾ ਪੁੱਤਰ ਛਿੰਦਾ ਕਹਿੰਦਾ ਹੈ ਕਿ ਫਲੱਡ (ਹੜ੍ਹ) ਆ ਗਿਆ ਹੈ, ਜਿਸ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਬੱਚਿਆਂ ਦੇ ਨਾਲ ਘਰ 'ਚ ਵੜ੍ਹੇ ਪਾਣੀ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੌਰਾਨ ਗੁਰਬਾਜ਼ ਗਰੇਵਾਲ ਵੀ ਨਜ਼ਰ ਆ ਰਹੇ ਹਨ, ਜਿਸ ਨਾਲ ਹਾਸਾ ਠੱਠਾ ਕਰਦੇ ਹੋਏ ਗਿੱਪੀ ਗਰੇਵਾਲ ਨਜ਼ਰ ਆ ਰਹੇ ਹਨ। ਇਸੇ ਦੌਰਾਨ ਕਮਰੇ 'ਚ ਇੱਕ ਛਿਪਕਲੀ ਆ ਜਾਂਦੀ ਹੈ, ਜਿਸ ਨੂੰ ਵੇਖ ਕੇ ਛਿੰਦਾ ਕਹਿੰਦਾ ਹੈ ਕਿ ਛਿਪਕਲੀ ਆ ਗਈ ਹੈ। ਇਸ ਤੋਂ ਬਾਅਦ ਗਿੱਪੀ ਗਰੇਵਾਲ ਛਿਪਕਲੀ ਨੂੰ ਜੀਤੋ ਕਹਿ ਕੇ ਬੁਲਾਉਂਦੇ ਹਨ। ਇਸ ਤਰ੍ਹਾਂ ਗਿੱਪੀ ਗੁਰਬਾਜ਼ ਕੋਲ ਵੀ ਜਾ ਕੇ ਪੁੱਛਦੇ ਹਨ ਕਿ ਪਾਣੀ ਇੱਥੇ ਤਾਂ ਨਹੀਂ ਆਇਆ ਜਿਸ ਤੋਂ ਬਾਅਦ ਗੁਰਬਾਜ਼ ਰਿੜਨ ਲੱਗ ਜਾਂਦਾ ਹੈ ਤਾਂ ਗਿੱਪੀ ਉਸ ਨੂੰ ਕਹਿੰਦੇ ਹਨ ਕਿ ਤੂੰ ਤਾਂ ਸਵੀਮਿੰਗ ਵਾਲੀ ਪੋਜੀਸ਼ਨ ਬਣਾ ਲਈ ਹੈ। ਦੱਸ ਦੀਏ ਕਿ ਗਿੱਪੀ ਗਰੇਵਾਲ ਅਕਸਰ ਹੀ ਆਪਣੇ ਬੱਚਿਆਂ ਨਾਲ ਹਾਸਾ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ।


sunita

Content Editor

Related News