ਗਿੱਪੀ ਗਰੇਵਾਲ ਦਾ ਗੀਤ ‘ਮੁਟਿਆਰੇ ਨੀ’ ਰਿਲੀਜ਼ (ਵੀਡੀਓ)

Tuesday, Jul 12, 2022 - 01:25 PM (IST)

ਗਿੱਪੀ ਗਰੇਵਾਲ ਦਾ ਗੀਤ ‘ਮੁਟਿਆਰੇ ਨੀ’ ਰਿਲੀਜ਼ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦਾ ਅੱਜ ਨਵਾਂ ਗੀਤ ‘ਮੁਟਿਆਰੇ ਨੀ’ ਰਿਲੀਜ਼ ਹੋ ਗਿਆ ਹੈ। ਇਹ ਗੀਤ ਗਿੱਪੀ ਗਰੇਵਾਲ ਦੇ ਬੈਨਰ ਹੰਬਲ ਮਿਊਜ਼ਿਕ ਹੇਠ ਰਿਲੀਜ਼ ਹੋਇਆ ਹੈ।

ਗੀਤ ’ਚ ਗਿੱਪੀ ਗਰੇਵਾਲ ਨਾਲ ਮਾਡਲ ਓਲੀਆ ਕ੍ਰਾਈਵੇਂਡਾ ਫੀਚਰ ਕਰ ਰਹੀ ਹੈ। ਗੀਤ ਨੂੰ ਲਿਖਿਆ ਤੇ ਕੰਪੋਜ਼ ਹੈਪੀ ਰਾਏਕੋਟੀ ਨੇ ਕੀਤਾ ਹੈ। ਇਸ ਗੀਤ ਨੂੰ ਸੰਗੀਤ ਐਵੀ ਸਰਾ ਨੇ ਦਿੱਤਾ ਹੈ। ‘ਮੁਟਿਆਰੇ ਨੀ’ ਗੀਤ ਦੀ ਵੀਡੀਓ ਸੁੱਖ ਸੰਘੇੜਾ ਵਲੋਂ ਬਣਾਈ ਗਈ ਹੈ। ਬਿਲੀਵ ਆਰਟਿਸਟ ਸਰਵਿਸਿਜ਼ ਵਲੋਂ ਗੀਤ ਪੇਸ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਸੰਜੇ ਦੱਤ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਪ੍ਰਗਟਾਇਆ ਦੁੱਖ, ਗਿੱਪੀ ਗਰੇਵਾਲ ਨਾਲ ਤਸਵੀਰਾਂ ਆਈਆਂ ਸਾਹਮਣੇ

ਦੱਸ ਦੇਈਏ ਕਿ ਗਿੱਪੀ ਗਰੇਵਾਲ ਗੀਤਾਂ ਦੇ ਨਾਲ-ਨਾਲ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਵੀ ਚਰਚਾ ’ਚ ਹਨ। ਹਾਲ ਹੀ ’ਚ ਗਿੱਪੀ ਗਰੇਵਾਲ ਨੇ ਆਪਣੀ ਅਨਟਾਈਟਲਡ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ, ਜੋ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਇਸ ਫ਼ਿਲਮ ’ਚ ਗਿੱਪੀ ਗਰੇਵਾਲ ਨਾਲ ਰਾਜ ਸ਼ੋਕਰ, ਤਾਨੀਆ, ਰੇਨੂ ਕੌਸ਼ਲ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬੱਤਰਾ ਡਾਇਰੈਕਟ ਕਰ ਰਹੇ ਹਨ ਤੇ ਇਸ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ।

ਨੋਟ– ‘ਮੁਟਿਆਰੇ ਨੀ’ ਗੀਤ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News