ਗਿੱਪੀ ਗਰੇਵਾਲ ਦਾ ਦੋਸਤ ਭਾਨੇ ਨੂੰ ਖ਼ਾਸ ਸਰਪ੍ਰਾਈਜ਼, ਤੋਹਫ਼ੇ ''ਚ ਦਿੱਤੀ ਲਗਜ਼ਰੀ ਕਾਰ

Wednesday, Dec 15, 2021 - 11:11 AM (IST)

ਗਿੱਪੀ ਗਰੇਵਾਲ ਦਾ ਦੋਸਤ ਭਾਨੇ ਨੂੰ ਖ਼ਾਸ ਸਰਪ੍ਰਾਈਜ਼, ਤੋਹਫ਼ੇ ''ਚ ਦਿੱਤੀ ਲਗਜ਼ਰੀ ਕਾਰ

ਚੰਡੀਗੜ੍ਹ (ਬਿਊਰੋ) - ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਤੇ ਗਾਇਕ ਗਿੱਪੀ ਗਰੇਵਾਲ, ਜੋ ਕਿ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਕਰਕੇ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਇੰਨੀਂ ਦਿਨੀਂ ਉਹ ਆਪਣੀ ਫ਼ਿਲਮ ਦੀ ਪਰਮੋਸ਼ਨ 'ਚ ਲੱਗੇ ਹੋਏ ਹਨ ਪਰ ਇਸ ਦੌਰਾਨ ਉਨ੍ਹਾਂ ਨੇ ਆਪਣੇ ਦੋਸਤ ਨੂੰ ਖ਼ਾਸ ਸਰਪ੍ਰਾਈਜ਼ ਦਿੱਤਾ ਹੈ। ਜੀ ਹਾਂ ਗਿੱਪੀ ਗਰੇਵਾਲ ਨੇ ਆਪਣੇ ਕਰੀਬੀ ਦੋਸਤ ਭਾਨੇ (Bhana L.A) ਨੂੰ ਖ਼ਾਸ ਤੋਹਫ਼ਾ ਦਿੱਤਾ ਹੈ, ਜਿਸ ਦਾ ਧੰਨਵਾਦ ਕਰਦੇ ਹੋਏ ਭਾਨੇ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸਾਂਝੀ ਕੀਤੀ ਹੈ। ਗਿੱਪੀ ਗਰੇਵਾਲ ਨੇ ਆਪਣੇ ਦੋਸਤ ਨੂੰ ਨਵੀਂ ਕਾਰ ਤੋਹਫ਼ੇ 'ਚ ਦਿੱਤੀ ਹੈ।

PunjabKesari

ਦੱਸ ਦਈਏ ਕਿ ਭਾਨੇ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਨਵੀਂ ਗੱਡੀ ਦੀ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਹੈ- 'ਸਬਰ ਦਾ ਫਲ ਮਿੱਠਾ ਹੁੰਦਾ ਸੁਣਿਆ ਸੀ ਪਤਾ ਅੱਜ ਲੱਗਿਆ ..ਧੰਨਵਾਦ ਗਿੱਪੀ ਬਾਈ ਮੇਰੇ ਸੁਫ਼ਨਿਆਂ ਨੂੰ ਸੱਚ ਕਰਨ ਦੇ ਲਈ..ਤੁਸੀਂ ਮੈਨੂੰ ਏਨਾ Beautiful Ride ਗਿਫਟ ਕੀਤੀ ਹੈ, ਪਿਆਰ ਅਤੇ ਸਤਿਕਾਰ Love u Bai @gippygrewal।''

PunjabKesari

ਭਾਨੇ ਨੇ ਨਾਲ ਹੀ ਇੱਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਚ ਗਿੱਪੀ ਗਰੇਵਾਲ ਭਾਨੇ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਾਰ ਦੀ ਨੰਬਰ ਪਲੇਟ 'ਤੇ ਪੰਜਾਬੀ ਅੱਖਰਾਂ 'ਚ ਭਾਨਾ ਲਿਖਿਆ ਹੋਇਆ ਹੈ। ਨਾਮੀ ਕਲਾਕਾਰ ਅਤੇ ਪ੍ਰਸ਼ੰਸਕ ਵੀ ਭਾਨੇ ਨੂੰ ਨਵੀਂ ਕਾਰ ਦੀਆਂ ਵਧਾਈਆਂ ਦੇ ਰਹੇ ਹਨ। ਦੱਸ ਦਈਏ ਭਾਨਾ ਬਤੌਰ ਐਕਟਰ ਅਤੇ ਪ੍ਰੋਡਿਊਸਰ ਕੰਮ ਕਰਦੇ ਹਨ। ਉਹ ਗਿੱਪੀ ਗਰੇਵਾਲ ਨਾਲ ਲਗਪਗ 13-14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

PunjabKesari


author

sunita

Content Editor

Related News