ਗਿੱਪੀ ਗਰੇਵਾਲ ਦਾ ‘ਗੈਂਗ ਗੈਂਗ’ ਗੀਤ ਰਿਲੀਜ਼, ਲੋਕਾਂ ਨੇ ਕਿਹਾ– ‘ਪੁਰਾਣਾ ਗਿੱਪੀ ਵਾਪਸ ਆ ਗਿਆ’

Wednesday, Jan 10, 2024 - 10:39 AM (IST)

ਗਿੱਪੀ ਗਰੇਵਾਲ ਦਾ ‘ਗੈਂਗ ਗੈਂਗ’ ਗੀਤ ਰਿਲੀਜ਼, ਲੋਕਾਂ ਨੇ ਕਿਹਾ– ‘ਪੁਰਾਣਾ ਗਿੱਪੀ ਵਾਪਸ ਆ ਗਿਆ’

ਐਂਟਰਟੇਨਮੈਂਟ ਡੈਸਕ– ਗਿੱਪੀ ਗਰੇਵਾਲ ਦਾ ਚਿਰਾਂ ਤੋਂ ਉਡੀਕਿਆ ਜਾ ਰਿਹਾ ਗੀਤ ‘ਗੈਂਗ ਗੈਂਗ’ ਅੱਜ ਆਖਿਰਕਾਰ ਰਿਲੀਜ਼ ਹੋ ਗਿਆ ਹੈ। ਗਿੱਪੀ ਗਰੇਵਾਲ ਦਾ ਇਹ ਗੀਤ ਪਹਿਲਾਂ 29 ਨਵੰਬਰ, 2023 ਨੂੰ ਰਿਲੀਜ਼ ਹੋਣਾ ਸੀ ਪਰ ਕੁਝ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਸ਼ੁੱਭ ਦੀ ਈ. ਪੀ. ‘ਲੀਓ’ ਦੀ ਭਾਰਤ ਸਣੇ ਕੈਨੇਡਾ, ਆਸਟਰੇਲੀਆ ਤੇ ਨਿਊਜ਼ੀਲੈਂਡ ’ਚ ਬੱਲੇ-ਬੱਲੇ

ਅੱਜ ਜਦੋਂ ਇਹ ਗੀਤ ਰਿਲੀਜ਼ ਹੋਇਆ ਤਾਂ ਗਿੱਪੀ ਦੇ ਪ੍ਰਸ਼ੰਸਕਾਂ ਦੀ ਖ਼ੁਸ਼ੀ ਦਾ ਟਿਕਾਣਾ ਨਹੀਂ ਰਿਹਾ। ਕੁਮੈਂਟਾਂ ’ਚ ਲੋਕ ਇਹ ਆਖ ਰਹੇ ਹਨ ਕਿ ਪੁਰਾਣਾ ਗਿੱਪੀ ਵਾਪਸ ਆ ਗਿਆ ਹੈ। ਗਿੱਪੀ ਗਰੇਵਾਲ ਨੇ ਇਸ ਗੀਤ ਨੂੰ ਆਪਣੇ ਅੰਦਾਜ਼ ’ਚ ਗਾ ਕੇ ਰੰਗ ਬੰਨ੍ਹ ਦਿੱਤੇ ਹਨ।

ਗੀਤ ਦੇ ਬੋਲ ਜੇ. ਪੀ. 47 ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਮੈਡ ਮਿਕਸ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵੀ ਸ਼ਾਨਦਾਰ ਹੈ, ਜਿਸ ਨੂੰ ਸੁਖ ਸੰਘੇੜਾ ਨੇ ਡਾਇਰੈਕਟ ਕੀਤਾ ਹੈ।

ਯੂਟਿਊਬ ’ਤੇ ਇਹ ਗੀਤ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ‘ਗੈਂਗ ਗੈਂਗ’ ਗਿੱਪੀ ਗਰੇਵਾਲ ਦੀ ਐਲਬਮ ‘ਰਾਈਡ ਵਿਦ ਮੀ’ ਦਾ ਪਹਿਲਾ ਗੀਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਗੈਂਗ ਗੈਂਗ’ ਗੀਤ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News