ਗਿੱਪੀ ਗਰੇਵਾਲ ਦੇ ਪੁੱਤਰ ਸਿੰਦਾ ਦੇ ਗੀਤ ‘Ice Cap’ ਦਾ ਟੀਜ਼ਰ ਹੋਇਆ ਰਿਲੀਜ਼

Friday, Sep 17, 2021 - 02:14 PM (IST)

ਗਿੱਪੀ ਗਰੇਵਾਲ ਦੇ ਪੁੱਤਰ ਸਿੰਦਾ ਦੇ ਗੀਤ ‘Ice Cap’ ਦਾ ਟੀਜ਼ਰ ਹੋਇਆ ਰਿਲੀਜ਼

ਚੰਡੀਗੜ੍ਹ- ਮਸ਼ਹੂਰ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਵਿਚਕਾਰਲੇ ਪੁੱਤਰ ਸ਼ਿੰਦਾ ਗਰੇਵਾਲ ਜੋ ਕਿ ਬਹੁਤ ਜਲਦ ਗਾਇਕੀ ਇੰਡਸਟਰੀ 'ਚ ਆਪਣਾ ਕਦਮ ਰੱਖਣ ਜਾ ਰਿਹਾ ਹੈ। ਜੀ ਹਾਂ ਅਦਾਕਾਰੀ 'ਚ ਧੱਕ ਪਾਉਣ ਤੋਂ ਬਾਅਦ ਸ਼ਿੰਦਾ ਗਰੇਵਾਲ ਆਪਣੇ ਪਹਿਲੇ ਗੀਤ ਦੇ ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਿਰ ਹੋਣ ਜਾ ਰਿਹਾ ਹੈ। ਜਿਸ ਕਰਕੇ ‘Ice Cap’ ਗੀਤ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।

ਟੀਜ਼ਰ ‘ਚ ਸ਼ਿੰਦੇ ਗਰੇਵਾਲ ਦਾ ਕਿਊਟ ਅਤੇ ਚੁਲਬੁਲਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦਈਏ ਇਸ ਗੀਤ ਦੇ ਬੋਲ ਵੀ ਖੁਦ ਸ਼ਿੰਦਾ ਗਰੇਵਾਲ ਨੇ ਹੀ ਲਿਖੇ ਨੇ ਅਤੇ ਮਿਊਜ਼ਿਕ ਭਿੰਦਾ ਔਜਲਾ ਦਾ ਹੈ। ਇਹ ਗੀਤ 22 ਸਤੰਬਰ ਨੂੰ ਰਿਲੀਜ਼ ਹੋਵੇਗਾ। ਫਿਲਹਾਲ ਉਦੋਂ ਤੱਕ ਗੀਤ ਦੇ ਟੀਜ਼ਰ ਦਾ ਮਜ਼ਾ ਲਵੋ।
ਦੱਸ ਦਈਏ ਸ਼ਿੰਦਾ ਗਰੇਵਾਲ ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮ 'ਅਰਦਾਸ ਕਰਾਂ' ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ ‘ਚ ਨਿਭਾਏ ਸ਼ਿੰਦੇ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਬਹੁਤ ਜਲਦ ਉਹ ਦਿਲਜੀਤ ਦੋਸਾਂਝ ਦੀ ਫ਼ਿਲਮ 'ਹੌਸਲਾ ਰੱਖ' ‘ਚ ਨਜ਼ਰ ਆਵੇਗਾ। ਇਸ ਤੋਂ ਇਲਾਵਾ ਉਹ ਪਿਛਲੇ ਸਾਲ ਆਪਣੇ ਪਿਤਾ ਗਿੱਪੀ ਗਰੇਵਾਲ ਦੇ ਗੀਤ ‘ਚ ਵੀ ਅਦਾਕਾਰੀ ਕਰਦਾ ਹੋਇਆ ਨਜ਼ਰ ਆਇਆ ਸੀ। ਆਪਣੇ ਚੁਲਬੁਲੇ ਸੁਭਾਅ ਕਰਕੇ ਸੋਸ਼ਲ ਮੀਡੀਆ ਉੱਤੇ ਸ਼ਿੰਦੇ ਦੀ ਚੰਗੀ ਫੈਨ ਫੋਲੋਵਿੰਗ ਹੈ। ਉਸ ਦੀਆਂ ਵੀਡੀਓਜ਼ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।


author

Aarti dhillon

Content Editor

Related News