''ਬਿਜਲੀ ਬਿਜਲੀ ਗੀਤ ''ਤੇ ਖੂਬਸੂਰਤ ਡਾਂਸ ਕਰਦੀ ਨਜ਼ਰ ਆਈ ਗੀਤਾ ਬਸਰਾ, ਵੀਡੀਓ ਵਾਇਰਲ

12/09/2021 11:11:33 AM

ਮੁੰਬਈ- ਕ੍ਰਿਕਟਰ ਹਰਭਜਨ ਸਿੰਘ ਜੋ ਕਿ ਇਨੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਪੰਜਾਬ ਪਹੁੰਚੇ ਹੋਏ ਹਨ। ਹਰਭਜਨ ਨਾਲ ਬਾਲੀਵੁੱਡ ਅਦਾਕਾਰਾ ਭਾਵ ਉਨ੍ਹਾਂ ਦੀ ਪਤਨੀ ਗੀਤਾ ਬਸਰਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜੀ ਹਾਂ ਗੀਤਾ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੀਆਂ ਮਜ਼ੇਦਾਰ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣਾ ਇਕ ਕਮਾਲ ਦੀ ਡਾਂਸ ਵੀਡੀਓ ਸਾਂਝੀ ਕੀਤੀ ਹੈ। ਜਿਸ ‘ਚ0 ਉਹ ਆਪਣੀ ਦੋਸਤ ਦੇ ਨਾਲ ਹਾਰਡੀ ਸੰਧੂ ਦੇ ਪੰਜਾਬੀ ਗੀਤ 'ਬਿਜਲੀ ਬਿਜਲੀ' ਉੱਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ।

PunjabKesari
ਜੀ ਹਾਂ ਗੀਤਾ ਬਸਰਾ ਨੇ ਇਹ ਵੀਡੀਓ ਕੁਝ ਦਿਨ ਪਹਿਲਾਂ ਹੀ ਆਪਣੀ ਇੰਸਟਾਗ੍ਰਾਮ ਰੀਲ ਉੱਤੇ ਪੋਸਟ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਪਸੋਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘Impromptu ਰੀਲ.. ਮੈਨੂੰ ਇਹ ਟਰੈਕ ਪਸੰਦ ਹੈ!’ ਵੱਡੀ ਗਿਣਤੀ ਚ ਲੋਕ ਇਸ ਇੰਸਟਾ ਰੀਲ ਨੂੰ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 
 

A post shared by Geeta Basra (@geetabasra)


ਕ੍ਰਿਕਟਰ ਹਰਭਜਨ ਸਿੰਘ ਤੇ ਅਦਾਕਾਰਾ ਗੀਤਾ ਬਸਰਾ ਜੋ ਕਿ ਇਸ ਸਾਲ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸੀ ਹੈ। ਇਸ ਤੋਂ ਪਹਿਲਾਂ ਦੋਨਾਂ ਦੀ ਇਕ ਧੀ ਹਿਨਾਇਆ ਹੀਰ ਹੈ। ਦੱਸ ਦਈਏ ਹਰਭਜਨ ਸਿੰਘ ਅਤੇ ਗੀਤਾ ਬਸਰਾ ਦੀ ਲਵ ਮੈਰਿਜ ਸੀ। ਵਿਆਹ ਤੋਂ ਪਹਿਲਾਂ ਗੀਤਾ ਬਸਰਾ ਬਾਲੀਵੁੱਡ ਜਗਤ ‘ਚ ਕਾਫੀ ਸਰਗਰਮ ਸੀ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਐਕਟਿੰਗ ਤੋਂ ਦੂਰੀ ਬਣਾ ਲਈ ਸੀ ਪਰ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉੱਧਰ ਭੱਜੀ ਵੀ ਕ੍ਰਿਕੇਟ ਦੇ ਮੈਦਾਨ ਉੱਤੇ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਤੋਂ ਇਲਾਵਾ ਉਹ ਫ਼ਿਲਮ ‘ਚ ਵੀ ਨਜ਼ਰ ਆਉਣਗੇ।


Aarti dhillon

Content Editor

Related News