ਗੌਹਰ ਖ਼ਾਨ ਨੇ ਵਾਇਰਲ ਵੀਡੀਓ ਵਾਲੇ ਲਖਨਊ ਕੈਬ ਡਰਾਈਵਰ ਦਾ ਕੀਤਾ ਸਮਰਥਨ, ਲੜਕੀ ’ਤੇ ਵਿੰਨ੍ਹਿਆ ਨਿਸ਼ਾਨਾ

Saturday, Aug 07, 2021 - 05:42 PM (IST)

ਗੌਹਰ ਖ਼ਾਨ ਨੇ ਵਾਇਰਲ ਵੀਡੀਓ ਵਾਲੇ ਲਖਨਊ ਕੈਬ ਡਰਾਈਵਰ ਦਾ ਕੀਤਾ ਸਮਰਥਨ, ਲੜਕੀ ’ਤੇ ਵਿੰਨ੍ਹਿਆ ਨਿਸ਼ਾਨਾ

ਮੁੰਬਈ (ਬਿਊਰੋ)– ਟੀ. ਵੀ. ਅਦਾਕਾਰਾ ਤੇ ਬਿੱਗ ਬੌਸ ਫੇਮ ਗੌਹਰ ਖ਼ਾਨ ਨੇ ਲਖਨਊ ਕੈਬ ਡਰਾਈਵਰ ਮਾਮਲੇ ’ਤੇ ਆਪਣਾ ਪੱਖ ਰੱਖਿਆ ਤੇ ਕਿਹਾ ਕਿ ਉਸ ਡਰਾਈਵਰ ਨੇ ਅਜਿਹੇ ਹਾਲਾਤ ’ਚ ਜਿਸ ਤਰ੍ਹਾਂ ਦਾ ਵਿਵਹਾਰ ਰੱਖਿਆ, ਉਸ ਨਾਲ ਇਕ ਚੰਗੀ ਮਿਸਾਲ ਪੇਸ਼ ਕੀਤੀ ਹੈ। ਪਿਛਲੇ ਹਫਤੇ ਪ੍ਰਿਯਦਰਸ਼ਨੀ ਨਾਂ ਦੀ ਇਕ ਮਹਿਲਾ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ’ਚ ਪ੍ਰਿਯਦਰਸ਼ਨੀ ਇਕ ਕੈਬ ਡਰਾਈਵਰ ਨੂੰ ਕੁੱਟ ਰਹੀ ਸੀ। ਇਹ ਵੀਡੀਓ ਲਖਨਊ ਦੀ ਸੀ।

ਇਹ ਖ਼ਬਰ ਵੀ ਪੜ੍ਹੋ : ‘ਪੁਆੜਾ’ ਫ਼ਿਲਮ ਦਾ ਟਾਈਟਲ ਟਰੈਕ ‘ਪੈ ਗਿਆ ਪੁਆੜਾ’ ਰਿਲੀਜ਼, ਦੇਖੋ ਮਸਤੀ ਭਰੀ ਵੀਡੀਓ

ਗੌਹਰ ਖ਼ਾਨ ਮੁੰਬਈ ਏਅਰਪੋਰਟ ’ਤੇ ਸਪਾਟ ਹੋਈ ਤੇ ਉਥੇ ਮੌਜੂਦ ਫੋਟੋਗ੍ਰਾਫਰਾਂ ਨੇ ਉਸ ਨੂੰ ਲਖਨਊ ਗਰਲ ਦੇ ਵਾਇਰਲ ਵੀਡੀਓ ’ਤੇ ਪ੍ਰਤੀਕਿਰਿਆ ਪੁੱਛੀ। ਇਸ ’ਤੇ ਉਸ ਨੇ ਕਿਹਾ, ‘ਉਨ੍ਹਾਂ ਨੇ ਇੱਜ਼ਤ ਦਿਖਾਈ, ਇਹ ਉਨ੍ਹਾਂ ਦੀ ਚੰਗਿਆਈ ਤੇ ਵਿਵਹਾਰ ਸੀ। ਇਹ ਉਨ੍ਹਾਂ ਦੇ ਸੰਸਕਾਰਾਂ ਨੂੰ ਦਿਖਾਉਂਦਾ ਹੈ ਤੇ ਇਸ ਤਰ੍ਹਾਂ ਦੇ ਵਿਅਕਤੀ ਦੀ ਪੂਰੇ ਭਾਰਤ ਨੂੰ ਲੋੜ ਹੈ।’

ਗੌਹਰ ਖ਼ਾਨ ਨੇ ਅੱਗੇ ਕਿਹਾ, ‘ਉਸ ਲੜਕੀ ਨੇ ਇਕ ਔਰਤ ਹੋਣ ਦਾ ਫਾਇਦਾ ਚੁੱਕਿਆ। ਮਤਲਬ ਬਦਤਮੀਜ਼ੀ ਦੀ ਤਾਂ ਹੱਦ ਹੀ ਹੁੰਦੀ ਹੈ। ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਉਸ ਵਿਅਕਤੀ ਨੂੰ ਮੇਰਾ ਸਲਾਮ।’

ਉਥੇ ਕੁਝ ਦਿਨਾਂ ਤੋਂ ਪ੍ਰਿਯਦਰਸ਼ਨੀ ਨਾਰਾਇਣ ਯਾਦਵ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਪ੍ਰਿਯਦਰਸ਼ਨੀ ਆਪਣੇ ਗੁਆਂਢੀਆਂ ਦੇ ਘਰ ਦੀ ਕੰਧ ਤੇ ਗੇਟ ’ਤੇ ਕਾਲਾ ਪੇਂਟ ਹੋਣ ਕਾਰਨ ਗੁੱਸਾ ਕਰਦੀ ਤੇ ਉਨ੍ਹਾਂ ’ਤੇ ਚੀਕਦੀ ਨਜ਼ਰ ਆਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News