ਅੱਖਾਂ ’ਚ ਹੰਝੂ ਲੈ ਕੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੀ ਗੌਹਰ ਖ਼ਾਨ (ਤਸਵੀਰਾਂ)

03/05/2021 3:39:25 PM

ਮੁੰਬਈ: ਅਦਾਕਾਰਾ ਗੌਹਰ ਖ਼ਾਨ ਦੇ ਪਿਤਾ ਦਾ ਅੱਜ ਦਿਹਾਂਤ ਹੋ ਗਿਆ। ਗੌਹਰ ਦੇ ਪਿਤਾ ਨੇ ਲੰਬੀ ਬਿਮਾਰੀ ਨਾਲ ਲੜਦੇ ਹੋਏ ਅੱਜ ਸਵੇਰੇ ਹਸਪਤਾਲ ’ਚ ਆਖ਼ਰੀ ਸਾਹ ਲਿਆ। ਸੋਸ਼ਲ ਮੀਡੀਆ ’ਤੇ ਗੌਹਰ ਖ਼ਾਨ ਦੀ ਦੋਸਤ ਨੇ ਇਸ ਬਾਰੇ ’ਚ ਪੋਸਟ ਸਾਂਝੀ ਕਰਦੇ ਹੋਏ ਦੱਸਿਆ ਕਿ ਗੌਹਰ ਖ਼ਾਨ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ।

PunjabKesari

ਦੱਸ ਦੇਈਏ ਕਿ ਗੌਹਰ ਖ਼ਾਨ ਨੇ ਇੰਸਟਾਗ੍ਰਾਮ ਦੀ ਪ੍ਰੋਫਾਈਲ ਵੀ ਬਦਲ ਦਿੱਤੀ ਸੀ ਉਸ ਨੇ ਹੁਣ ਮੋਮਬੱਤੀ ਦੀ ਤਸਵੀਰ ਲਗਾਈ ਹੋਈ ਹੈ। ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਗੌਹਰ ਖ਼ਾਨ ਨੂੰ ਪਿਤਾ ਦੇ ਜਾਣ ਨਾਲ ਕਿੰਨਾ ਵੱਡਾ ਝਟਕਾ ਲੱਗਾ ਹੈ। 

PunjabKesari
ਕੁਝ ਦੇਰ ਪਹਿਲਾਂ ਹੀ ਗੌਹਰ ਖ਼ਾਨ ਆਪਣੇ ਪਿਤਾ ਦੀ ਆਖ਼ਰੀ ਯਾਤਰਾ ’ਚ ਸ਼ਾਮਲ ਹੋਈ। ਇਸ ਦੌਰਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਗੌਹਰ ਖ਼ਾਨ ਬੇਹੱਦ ਦੁਖੀ ਨਜ਼ਰ ਆ ਰਹੀ ਹੈ। ਉਸ ਦੇ ਨਾਲ ਪਰਿਵਾਰ ਦੇ ਕੁਝ ਮੈਂਬਰ ਵੀ ਦਿਖਾਈ ਦਿੱਤੇ।
ਗੌਹਰ ਨੇ ਪਿਤਾ ਨੂੰ ਦੱਸਿਆ ਹੀਰੋ

PunjabKesari
ਗੌਹਰ ਖ਼ਾਨ ਨੇ ਪਿਤਾ ਦੇ ਦਿਹਾਂਤ ਤੋਂ ਬਾਅਦ ਇਕ ਪੋਸਟ ਸਾਂਝੀ ਕੀਤੀ। ਇਸ ਪੋਸਟ ਦੇ ਰਾਹੀਂਂ ਗੌਹਰ ਖ਼ਾਨ ਨੇ ਪਿਤਾ ਨੂੰ ਅਸਲੀ ਹੀਰੋ ਦੱਸਿਆ। ਗੌਹਰ ਖ਼ਾਨ ਨੇ ਲਿਖਿਆ ਕਿ-ਮੇਰੇ ਪਿਤਾ ਦਾ ਦਿਹਾਂਤ ਹਸਪਤਾਲ ’ਚ ਇਲਾਜ ਦੌਰਾਨ ਹੋ ਗਿਆ।

PunjabKesari
ਉੱਧਰ ਇਸ ਜ਼ਿੰਦਗੀ ’ਚ ਸਭ ਤੋਂ ਪਿਆਰੀ ਸ਼ਖ਼ਸੀਅਤ ਸਨ, ਮੇਰੇ ਪਿਤਾ ਇੰਝ ਹੀ ਰਹਿਣਗੇ। ਆਈ ਲਵ ਯੂ ਪਾਪਾ। ਗੌਹਰ ਖ਼ਾਨ ਦੀ ਇਸ ਪੋਸਟ ’ਚ ਹਿਨਾ ਖ਼ਾਨ, ਦੀਆ ਮਿਰਜ਼ਾ, ਅਹਾਨਾ ਕੁਮਰਾ, ਕ੍ਰਿਤੀ ਖਰਬੰਦਾ, ਵਿਕਰਾਂਤ ਮੇਸੀ, ਕੀਸ਼ਵਰ ਮਰਚੇਟ ਸਮੇਤ ਕਈ ਸਿਤਾਰਿਆਂ ਨੇ ਸ਼ਰਧਾਂਜਲੀ ਦਿੱਤੀ।

PunjabKesari

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News