ਲੋਕ ਗਾਇਕ ਬਲਰਾਜ ਬਿਲਗਾ ਦਾ ਇਟਲੀ ''ਚ ਨਿੱਘਾ ਸਵਾਗਤ

Tuesday, Apr 22, 2025 - 05:08 PM (IST)

ਲੋਕ ਗਾਇਕ ਬਲਰਾਜ ਬਿਲਗਾ ਦਾ ਇਟਲੀ ''ਚ ਨਿੱਘਾ ਸਵਾਗਤ

ਰੋਮ/ਇਟਲੀ (ਜਗਤਪੁਰ)- ਇਟਲੀ ਦੇ ਚਰਚਿਤ ਗਾਇਕ ਹੈਪੀ ਲਹਿਰਾ ਦਾ ਸਿੰਗਲ ਟਰੈਕ 'ਵਸਣਾ ਫੌਜੀ ਦੇ' ਨੂੰ ਬੀਤੇ ਦਿਨੀਂ ਲੋਕ ਗਾਇਕ ਬਲਰਾਜ ਬਿਲਗਾ ਨੇ ਇਟਲੀ ਦੇ ਮਾਨਤੋਵਾ ਵਿਚ ਪੈਂਦੈ ਪਿੰਡ ਕੰਪੀਤੈਲੋ ਵਿਖੇ ਰਿਲੀਜ਼ ਕੀਤਾ। ਗਾਇਕ ਬਲਰਾਜ ਇਨ੍ਹੀਂ ਦਿਨੀਂ ਯੂਰਪ ਦੌਰੇ 'ਤੇ ਹਨ, ਜੋ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 648ਵੇਂ ਆਗਮਨ ਪੁਰਬ ਦੇ ਸਬੰਧ ਵਿੱਚ ਮਨਾਏ ਜਾ ਰਹੇ ਸਮਾਗਮਾਂ ਵਿੱਚ ਹਾਜ਼ਰੀ ਲਗਵਾਉਣ ਲਈ ਆਏ ਹੋਏ ਹਨ। 

ਬਾਬਾ ਰਾਮ ਚੰਦ ਟਰੱਸਟ ਯੂਰਪ ਵੱਲੋਂ ਵਿਸ਼ੇਸ਼ ਸੱਦੇ 'ਤੇ ਇੱਥੇ ਪਹੁੰਚੇ ਬਲਰਾਜ ਬਿਲਗਾ ਦਾ ਨਿੱਘਾ ਸਵਾਗਤ ਕੀਤਾ ਗਿਆ। ਹੈਪੀ ਲਹਿਰਾ ਦੇ ਇਸ ਤੋਂ ਪਹਿਲਾਂ 'ਚਰਚੇ', ਛਿੱਕ-ਛਿੱਕ ਅਤੇ ਹੋਰ ਗੀਤ ਆ ਚੁੱਕੇ ਹਨ। ਇਸ ਨਵੇਂ ਗੀਤ ਤੋਂ ਹੈਪੀ ਲਹਿਰਾ ਨੂੰ ਬਹੁਤ ਆਸਾਂ ਹਨ। ਇਸ ਗੀਤ ਦਾ ਫਿਲਮਾਂਕਣ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕੀਤਾ ਗਿਆ ਹੈ। ਇਸ ਮੌਕੇ 'ਤੇ ਖੇਡ ਪ੍ਰਮੋਟਰ ਜੀਤਾ ਬਿਲਗਾ, ਡਾ. ਨਵਦੀਪ ਸਿੰਘ, ਜਗਦੀਸ਼ ਜਗਤਪੁਰ, ਮਨਪ੍ਰੀਤ ਸਿੰਘ ਘਨੌਲੀ ਰਾਜਵੀਰ ਸਿੰਘ ਆਦਿ ਹਾਜ਼ਰ ਸਨ ।


author

cherry

Content Editor

Related News