ਗਾਇਕ ਉਦਿਤ ਨਾਰਾਇਣ ਦੀ ਬਿਲਡਿੰਗ 'ਚ ਲੱਗੀ ਅੱਗ
Tuesday, Jan 07, 2025 - 01:17 PM (IST)
ਮੁੰਬਈ- ਗਾਇਕ ਉਦਿਤ ਨਾਰਾਇਣ ਦੀ ਇਮਾਰਤ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਉਸ ਦੇ ਗੁਆਂਢੀ ਦੀ ਵੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ 6 ਜਨਵਰੀ ਨੂੰ ਰਾਤ 9.15 ਵਜੇ ਅੰਧੇਰੀ ਦੇ ਸ਼ਾਸਤਰੀ ਨਗਰ 'ਚ ਉਦਿਤ ਨਾਰਾਇਣ ਦੀ ਬਿਲਡਿੰਗ 'ਸਕਾਈਪੈਨ' ਅਪਾਰਟਮੈਂਟ ਅੱਗ ਦੀ ਲਪੇਟ 'ਚ ਆ ਗਈ ਸੀ। ਕੁਝ ਹੀ ਸਮੇਂ 'ਚ ਇਸ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ।ਇਸ ਘਟਨਾ ਦੀ ਜਾਣਕਾਰੀ ਵਿੱਕੀ ਲਾਲਵਾਨੀ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਦਿਤ ਦੇ ਗੁਆਂਢੀ ਰਾਹੁਲ ਮਿਸ਼ਰਾ, ਜੋ ਉਸ ਵਿੰਗ ਦੀ 11ਵੀਂ ਮੰਜ਼ਿਲ 'ਤੇ ਰਹਿੰਦਾ ਸੀ, ਦੀ ਕੋਕਿਲਾਬੇਨ ਹਸਪਤਾਲ ਲਿਜਾਣ ਤੋਂ ਬਾਅਦ ਮੌਤ ਹੋ ਗਈ। ਇਸ ਅੱਗ ਕਾਰਨ ਫਲੈਟ 'ਚ ਮੌਜੂਦ ਉਸ ਦੇ ਰਿਸ਼ਤੇਦਾਰ ਰੌਨਕ ਮਿਸ਼ਰਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ।
ਫਾਇਰ ਬ੍ਰਿਗੇਡ ਹੈੱਡਕੁਆਰਟਰ ਨੇ ਇਸ ਇਮਾਰਤ ਦੇ ਵਸਨੀਕ ਦੀ ਮੌਤ ਦੀ ਕੀਤੀ ਪੁਸ਼ਟੀ
ਰਿਪੋਰਟ 'ਚ ਦੱਸਿਆ ਗਿਆ ਹੈ ਕਿ ਮੁੰਬਈ ਫਾਇਰ ਬ੍ਰਿਗੇਡ ਹੈੱਡਕੁਆਰਟਰ ਨੇ ਇਸ ਇਮਾਰਤ ਦੇ ਨਿਵਾਸੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਮਿਸ਼ਰਾ ਦੇ ਫਲੈਟ 'ਚ ਬਿਜਲੀ ਦੇ ਉਪਕਰਨਾਂ ਕਾਰਨ ਇਹ ਘਟਨਾ ਸੰਭਵ ਤੌਰ 'ਤੇ ਵਾਪਰੀ ਹੈ। ਇਸ ਰਿਪੋਰਟ 'ਚ ਉਸ ਨੇ ਇਹ ਵੀ ਦੱਸਿਆ ਹੈ ਕਿ ਮੌਕੇ ’ਤੇ ਮੌਜੂਦ ਵਿਅਕਤੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਕਿਸੇ ਨੇ ਘਰ 'ਚ ਦੀਵਾ ਜਗਾਇਆ ਸੀ, ਜਿਸ ਦੀ ਲਪਟ ਨੇ ਨੇੜੇ ਦੇ ਪਰਦਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਇਹ ਵੀ ਪੜ੍ਹੋ-ਵਾਮਿਕਾ ਗੱਬੀ ਦੇ ਦੇਸੀ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਦੇਖੋ ਤਸਵੀਰਾਂ
ਪਤਨੀ ਲਗਾਉਂਦੀ ਰਹੀ ਮਦਦ ਦੀ ਗੁਹਾਰ
ਹਾਲਾਂਕਿ ਰਾਹੁਲ ਮਿਸ਼ਰਾ ਦੀ ਪਤਨੀ ਮਦਦ ਲਈ ਚੀਕਦੀ ਹੋਈ ਹੇਠਾਂ ਭੱਜੀ ਅਤੇ ਜਦੋਂ ਤੱਕ ਲੋਕ ਉੱਥੇ ਪਹੁੰਚੇ, ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਇਸ ਘਟਨਾ ਤੋਂ ਪਹਿਲਾਂ ਹਾਲ ਹੀ 'ਚ 25 ਦਸੰਬਰ ਨੂੰ ਗਾਇਕ ਸ਼ਾਨ ਦੀ ਇਮਾਰਤ 'ਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ। ਮੁੰਬਈ ਦੇ ਬਾਂਦਰਾ 'ਚ ਫਾਰਚਿਊਨ ਇਨਕਲੇਵ ਦੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।