''ਕਪਤਾਨ'' ''ਚ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ ਸਾਕਿਬ ਸਲੀਮ
Friday, Mar 13, 2026 - 03:40 PM (IST)
ਮੁੰਬਈ (ਏਜੰਸੀ) - ਐਮਾਜ਼ਾਨ ਐੱਮ.ਐੱਕਸ ਪਲੇਅਰ ਨੇ ਆਪਣੀ ਓਰਿਜ਼ਨਲ ਸੀਰੀਜ਼ 'ਕਪਤਾਨ' ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ, ਜਿਸ ਵਿਚ ਅਦਾਕਾਰਾ ਸਾਕਿਬ ਸਲੀਮ ਮੁੱਖ ਭੂਮਿਕਾ ਵਿਚ ਨਜ਼ਰ ਆ ਰਹੇ ਹਨ। ਸੀਰੀਜ਼ ਵਿਚ ਸਾਕਿਬ ਸਮਰਦੀਪ ਸਿੰਘ ਨਾਮ ਦੇ ਇਕ ਸਮਰਪਿਤ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਬਦਲੇ ਦੀ ਅੱਗ ਅਤੇ ਇਕ ਇਮਾਨਦਾਰ ਅਫਸਰ ਹੋਣ ਦੀ ਆਪਣੀ ਜ਼ਿੰਮੇਵਾਰੀ ਦਰਮਿਆਨ ਖੁਦ ਨੂੰ ਫਸਿਆ ਹੋਇਆ ਪਾਉਂਦਾ ਹੈ। ਇਸ ਪੋਸਟਰ ਵਿਚ ਸਾਕਿਬ ਪੁਲਸ ਦੀ ਵਰਦੀ ਵਿਚ ਨਜ਼ਰ ਨਜ਼ਰ ਆ ਰਿਹਾ ਹੈ, ਜੋ ਇਕ ਐਕਸ਼ਨ ਨਾਲ ਭਰਪੂਰ ਕਹਾਣੀ ਵੱਲ ਇਸ਼ਾਰਾ ਕਰਦਾ ਹੈ।
ਦਰਸ਼ਕਾਂ ਨੇ ਹੁਣ ਤੱਕ ਸਾਕਿਬ ਨੂੰ ਪੁਲਸ ਅਧਿਕਾਰੀ ਦੇ ਰੂਪ ਵਿਚ ਨਹੀਂ ਦੇਖਿਆ ਹੈ, ਪਰ ਇਹ ਪੋਸਟਰ ਸਾਫ ਦਿਖਾਉਂਦਾ ਹੈ ਕਿ ਉਹ ਇਸ ਭੂਮਿਕਾ ਜ਼ਰੀਏ ਆਪਣੀ ਅਦਾਕਾਰੀ ਦੇ ਨਵੇਂ ਪਹਿਲੂਆਂ ਦੀ ਪੜਚੋਲ ਕਰਨ ਲਈ ਤਿਆਰ ਹੈ। 'ਕਪਤਾਨ' ਵਿਚ ਸਾਕਿਬ ਸਲੀਮ ਨਾਲ ਕਵਿਤਾ ਕੌਸ਼ਿਕ, ਸਿਧਾਰਥ ਨਿਗਮ, ਵਰੁਣ ਬਡੋਲਾ, ਅਨੁਸ਼ਕਾ ਕੌਸ਼ਿਕ, ਪੂਜਾ ਗੋਰ ਅਤੇ ਵਿਕਰਮ ਕੋਚਰ ਵੀ ਅਹਿਮ ਭੂਮਿਕਾਵਾਂ ਵਿਚ ਹਨ।
