ਮਸ਼ਹੂਰ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ’ਤੇ 40 ਸਾਲਾ ਮਹਿਲਾ ਨੇ ਲਾਇਆ ਕਰੋੜਾਂ ਦੀ ਠੱਗੀ ਦਾ ਦੋਸ਼

Wednesday, Jun 15, 2022 - 01:05 PM (IST)

ਮਸ਼ਹੂਰ ਟੀ. ਵੀ. ਅਦਾਕਾਰ ਕਰਨਵੀਰ ਬੋਹਰਾ ’ਤੇ 40 ਸਾਲਾ ਮਹਿਲਾ ਨੇ ਲਾਇਆ ਕਰੋੜਾਂ ਦੀ ਠੱਗੀ ਦਾ ਦੋਸ਼

ਮੁੰਬਈ (ਬਿਊਰੋ)– ਟੀ. ਵੀ. ਇੰਡਸਟਰੀ ਦੇ ਮੋਸਟ ਫੇਮਸ ਅਦਾਕਾਰ ਕਰਨਵੀਰ ਬੋਹਰਾ ਨੂੰ ਲੈ ਕੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਕਰਨਵੀਰ ’ਤੇ ਇਕ ਮਹਿਲਾ ਨਾਲ ਧੋਖਾਧੜੀ ਕਰਨ ਦੇ ਦੋਸ਼ ’ਚ ਕੇਜ ਦਰਜ ਕੀਤਾ ਗਿਆ ਹੈ।

ਓਸ਼ੀਵਾਰਾ ਪੁਲਸ ਸਟੇਸ਼ਨ ’ਚ ਕਰਨਵੀਰ ਸਮੇਤ 6 ਲੋਕਾਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਟੀ. ਵੀ. ਦੇ ਮੰਨੇ-ਪ੍ਰਮੰਨੇ ਅਦਾਕਾਰ ਖ਼ਿਲਾਫ਼ ਇਕ 40 ਸਾਲਾ ਮਹਿਲਾ ਨੇ ਪੈਸਿਆਂ ਦੀ ਧੋਖਾਧੜੀ ਕਰਨ ਨੂੰ ਲੈ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।

ਮਹਿਲਾ ਨੇ ਦਾਅਵਾ ਕੀਤਾ ਹੈ ਕਿ ਕਰਨਵੀਰ ਨੇ ਉਸ ਤੋਂ 1.99 ਕਰੋੜ ਰੁਪਏ ਉਧਾਰ ਲਏ ਸਨ ਤੇ ਵਾਅਦਾ ਕੀਤਾ ਸੀ ਕਿ ਉਹ 2.5 ਫ਼ੀਸਦੀ ਵਿਆਜ ਨਾਲ ਪੈਸੇ ਵਾਪਸ ਦੇਵੇਗਾ।

ਇਹ ਖ਼ਬਰ ਵੀ ਪੜ੍ਹੋ : ਡਰੱਗਸ ਮਾਮਲੇ ’ਚ ਫਸੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ

ਮਹਿਲਾ ਨੇ ਪੁਲਸ ਨੂੰ ਦੱਸਿਆ ਕਿ ਅਦਾਕਾਰ ਕਰਨਵੀਰ ਬੋਹਰਾ ਨੇ ਸਿਰਫ 1 ਕਰੋੜ ਰੁਪਏ ਹੀ ਵਾਪਸ ਕੀਤੇ ਹਨ ਤੇ ਉਹ ਬਾਕੀ ਦੇ ਪੈਸੇ ਵਾਪਸ ਨਹੀਂ ਦੇ ਰਿਹਾ ਹੈ। ਮਹਿਲਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ’ਚ ਇਹ ਵੀ ਕਿਹਾ ਹੈ ਕਿ ਜਦੋਂ ਉਸ ਨੇ ਕਰਨਵੀਰ ਬੋਹਰਾ ਕੋਲੋਂ ਪੈਸੇ ਮੰਗੇ ਤਾਂ ਅਦਾਕਾਰ ਤੇ ਉਸ ਦੀ ਪਤਨੀ ਤਜਿੰਦਰ ਸਿੱਧੂ ਉਰਫ ਟੀ. ਜੇ. ਸਿੱਧੂ ਨੇ ਉਸ ਨਾਲ ਕਾਫੀ ਬਦਤਮੀਜ਼ੀ ਕੀਤੀ ਤੇ ਉਸ ਨੂੰ ਗੋਲੀ ਮਾਰਨ ਦੀ ਵੀ ਧਮਕੀ ਦਿੱਤੀ।

ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਕਰਨਵੀਰ ਬੋਹਰਾ ਸਮੇਤ 6 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕਰਨਵੀਰ ਬੋਹਰਾ ਤੇ ਉਸ ਦੀ ਪਤਨੀ ਟੀ. ਜੇ. ਨੂੰ ਹੁਣ ਓਸ਼ੀਵਾਰਾ ਪੁਲਸ ਸਟੇਸ਼ਨ ’ਚ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News