ਅਜੇ ਦੇਵਗਨ ਦੀਆਂ ਇਨ੍ਹਾਂ ਫ਼ਿਲਮਾਂ ਨੇ ਬਣਾਇਆ ਉਨ੍ਹਾਂ ਨੂੰ ਐਕਸ਼ਨ ਅਤੇ ਕਾਮੇਡੀ ਕਿੰਗ, ਜਾਣੋ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

4/2/2021 3:05:48 PM

ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗਨ ਦਾ ਅੱਜ ਜਨਮਦਿਨ ਹੈ। ਉਹ ਅੱਜ ਆਪਣਾ 52ਵਾਂ ਜਨਮਦਿਨ ਮਨਾਉਣਗੇ। ਅਦਾਕਾਰ ਅਜੇ ਦੇਵਗਨ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਜੁਹੂ ਦੇ ਸਿਲਵਰ ਬੀਚ ਹਾਈ ਸਕੂਲ ਤੋਂ ਪੜ੍ਹਾਈ ਕੀਤੀ ਅਤੇ ਬਾਅਦ ’ਚ ਮੀਠੀਬਾਈ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਦਾ ਵਿਆਹ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜਲ ਨਾਲ ਹੋਇਆ। ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਬੰਧ ਫ਼ਿਲਮ ਇੰਡਸਟਰੀ ਨਾਲ ਰਿਹਾ ਹੈ। ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਸਟੰਟ ਕੋਰੀਓਗ੍ਰਾਫ ਅਤੇ ਐਕਸ਼ਨ ਫ਼ਿਲਮ ਡਾਇਰੈਕਟਰ ਸਨ। ਅਜੇ ਦੀ ਮਾਂ ਵੀਨਾ ਫ਼ਿਲਮ ਪ੍ਰਡਿਊਸਰ ਹੈ ਅਤੇ ਉਨ੍ਹਾਂ ਦੇ ਭਰਾ ਅਨਿਲ ਦੇਵਗਨ ਫ਼ਿਲਮਮੇਕਰ ਅਤੇ ਸਕ੍ਰੀਨਰਾਈਟਰ ਹਨ। ਖ਼ੁਦ ਅਜੇ ਦੇਵਗਨ ਇਕ ਅਦਾਕਾਰ ਅਤੇ ਹੁਣ ਪ੍ਰਡਿਊਸਰ ਵੀ ਹਨ।

PunjabKesari

ਉਨ੍ਹਾਂ ਦੀ ਅਦਾਕਾਰੀ ਨੂੰ ਪ੍ਰੰਸ਼ਸਕ ਦਹਾਕਿਆਂ ਤੋਂ ਦੇਖਦੇ ਆ ਰਹੇ ਹਨ। ਇਥੇ ਅਸੀਂ ਤੁਹਾਨੂੰ ਉਨ੍ਹਾਂ ਦੀ ਕਾਮੇਡੀ ਅਤੇ ਐਕਸ਼ਨ ਫ਼ਿਲਮਾਂ ਦੇ ਬਾਰੇ ’ਚ ਦੱਸਣ ਜਾ ਰਹੇ ਹਨ ਜੋ ਉਨ੍ਹਾਂ ਨੂੰ ਇਕ ਦਮਦਾਰ ਅਦਾਕਾਰ ਸਾਬਿਤ ਕਰਦੀਆਂ ਹਨ।  ਸਾਲ 1991 ’ਚ ਆਈ ਅਜੇ ਨੇ ਫ਼ਿਲਮ ‘ਫੂਲ ਔਰ ਕਾਂਟੇ’ ’ਚ ਦੋ ਬਾਈਕਾਂ ’ਤੇ ਖੜ੍ਹੇ ਹੋ ਕੇ ਐਂਟਰੀ ਕੀਤੀ ਸੀ। ਇਹ ਸਟੰਟ ਉਨ੍ਹਾਂ ਦਾ ਸਿੰਬਲ ਬਣਿਆ। ਅਜੇ ਦੀ ਇਹ ਫ਼ਿਲਮ ਵੀ ਸੁਪਰਹਿੱਟ ਸਾਬਤ ਹੋਈ ਸੀ। 

PunjabKesari
ਸਾਲ 1992 ’ਚ ਆਈ ਅਜੇ ਦੇਵਗਨ ਅਤੇ ਕਰਿਸ਼ਮਾ ਕਪੂਰ ਸਟਾਰਰ ਫ਼ਿਲਮ ‘ਜਿਗਰ’ ’ਚ ਉਨ੍ਹਾਂ ਦੇ ਜ਼ਬਰਦਸਤ ਲੜਾਈ ਵਾਲੇ ਸੀਨ ਦੇਖਣ ਨੂੰ ਮਿਲੇ। ਅਜੇ ਨੇ ਇਸ ਲਵ ਸਟੋਰੀ ’ਚ ਕਈ ਖਤਰਨਾਕ ਸੀਨ ਅਤੇ ਸਟੰਟ ਕੀਤੇ ਸਨ। ਅਜੇ ਦੇਵਗਨ ਨੇ ਸਾਲ 1999 ’ਚ ਰਿਲੀਜ਼ ਹੋਈ ਫ਼ਿਲਮ ‘ਕੱਚੇ ਧਾਗੇ’ ’ਚ ਵੀ ਕਈ ਧਾਂਸੂ ਐਕਸ਼ਨ ਸੀਨ ਕੀਤੇ ਸਨ ਜਿਸ ’ਚ ਸਭ ਤੋਂ ਜ਼ਿਆਦਾ ਪ੍ਰਸਿੱਧੀ ਸੀਨ ਉਨ੍ਹਾਂ ਦਾ ਚੱਲਦੀ ਟਰੇਨ ਦੇ ਪਿੱਛੇ ਭੱਜਣ ਅਤੇ ਉਸ ’ਤੇ ਚੜ੍ਹਣ ਦਾ ਸੀ।

PunjabKesari
ਸਾਲ 2006 ’ਚ ਅਜੇ ਨੇ ਪਹਿਲੀ ਵਾਰ ਕਾਮੇਡੀ ਫ਼ਿਲਮ ਕੀਤੀ। ਇਸ ਫ਼ਿਲਮ ਦਾ ਨਾਂ ਹੈ ‘ਗੋਲਮਾਲ:ਫਨ ਅਨਲਿਮਟਿਡ’ ਸੀ। ਇਸ ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਸ ’ਚ ਵੀ ਉਨ੍ਹਾਂ ਦੀ ਮੋਟਰਸਾਈਕਲ ’ਤੇ ਐਂਟਰੀ ਦਿਖਾਈ ਗਈ ਸੀ। ਅਜੇ ਦੇਵਗਨ ਨੇ ਸਾਲ 2009 ’ਚ ਇਕ ਹੋਰ ਕਾਮੇਡੀ ਫ਼ਿਲਮ ਕੀਤੀ। ਇਸ ਫ਼ਿਲਮ ਦੀ ਨਾਂ ‘ਆਲ ਦਿ ਬੈਸਟ’ ਸੀ। ਇਸ ’ਚ ਉਨ੍ਹਾਂ ਦੀ ਸੰਜੇ ਦੱਤ ਦੀ ਜੋੜੀ ਨੂੰ ਕਾਫ਼ੀ ਪਸੰਦ ਕੀਤਾ ਗਿਆ। ਇਹ ਫ਼ਿਲਮ ਸੁਪਰਹਿੱਟ ਸਾਬਤ ਹੋਈ ਸੀ। \

PunjabKesari
ਸਾਲ 2011 ’ਚ ਅਜੇ ਦੇਵਗਨ ਨੇ ਇਕ ਹੋਰ ਐਕਸ਼ਨ ਫ਼ਿਲਮ ਕੀਤੀ ਅਤੇ ਇਸ ਨੇ ਅਜੇ ਕੈਰੀਅਰ ’ਚ ਉਡਾਣ ਭਰੀ। ਇਹ ਫ਼ਿਲਮ ਸੀ ‘ਸਿੰਘਮ’। ਇਸ ਫ਼ਿਲਮ ’ਚ ਉਨ੍ਹਾਂ ਦੇ ਨਾਲ ਕਾਜਲ ਅਗਰਵਾਲ ਸੀ। ਸਾਲ 2012 ’ਚ ਆਈ ਫ਼ਿਲਮ ‘ਸਨ ਆਫ ਸਰਦਾਰ’ ’ਚ ਉਨ੍ਹਾਂ ਦੀ ਐਂਟਰੀ ਘੋੜੇ ’ਤੇ ਹੁੰਦੀ ਹੈ। ਫ਼ਿਲਮ ’ਚ ਐਕਸ਼ਨ ਦੇ ਨਾਲ ਕਾਮੇਡੀ ਵੀ ਦੇਖਣ ਨੂੰ ਮਿਲੀ। ਇਹ ਫ਼ਿਲਮ ਵੀ ਸੁਪਰਹਿੱਟ ਸਾਬਤ ਹੋਈ। 

PunjabKesari
ਇਨ੍ਹਾਂ ਸਭ ਤੋਂ ਇਲਾਵਾ ਅਜੇ ਦੇਵਗਨ ਨੇ ‘ਬੋਲ ਬੱਚਨ’, ‘ਗੋਲਮਾਲ ਸੀਰੀਜ਼’, ‘ਟੋਟਲ ਧਮਾਲ’ ਵਰਗੀਆਂ ਕਾਮੇਡੀ ਅਤੇ ‘ਆਕਰੋਸ਼’, ‘ਤੇਜ਼’ ਅਤੇ ‘ਸ਼ਿਵਾਏ’ ਵਰਗੀ ਐਕਸ਼ਨ ਫ਼ਿਲਮਾਂ ਵੀ ਕੀਤੀਆਂ ਸਨ। ਸਾਲ 2014 ’ਚ ਉਨ੍ਹਾਂ ਨੇ ਐਕਸ਼ਨ ਅਤੇ ਕਾਮੇਡੀ ਤੜਕਾ ਲੱਗੀ ਫ਼ਿਲਮ ‘ਐਕਸ਼ਨ ਜੈਕਸ਼ਨ’ ਕੀਤੀ। ਹਾਲਾਂਕਿ ਇਹ ਫ਼ਿਲਮ ਬੁਰੀ ਤਰ੍ਹਾਂ ਫਲਾਪ ਹੋਈ। 


Aarti dhillon

Content Editor Aarti dhillon