ਨਰੇਸ਼ ਕਥੂਰੀਆ ਦਾ ਵੱਡਾ ਖ਼ੁਲਾਸਾ, ਦੱਸਿਆ- ਮਹਾਕੁੰਭ ਦੇ ਪਾਣੀ ''ਚ ਗਟਰ ਤੇ ਟਾਇਲਟ ਦੇ ਪਾਣੀ ਦਾ ਅਸਲ ਸੱਚ

Thursday, Feb 27, 2025 - 03:37 PM (IST)

ਨਰੇਸ਼ ਕਥੂਰੀਆ ਦਾ ਵੱਡਾ ਖ਼ੁਲਾਸਾ, ਦੱਸਿਆ- ਮਹਾਕੁੰਭ ਦੇ ਪਾਣੀ ''ਚ ਗਟਰ ਤੇ ਟਾਇਲਟ ਦੇ ਪਾਣੀ ਦਾ ਅਸਲ ਸੱਚ

ਜਲੰਧਰ- ਮਹਾਕੁੰਭ 2025 ਮਹਾਸ਼ਿਵਰਾਤਰੀ ਦੇ ਤਿਉਹਾਰ 'ਤੇ ਸਮਾਪਤ ਹੋ ਗਿਆ ਹੈ। ਮਹਾਕੁੰਭ 2025 'ਚ 66 ਕਰੋੜ ਤੋਂ ਵੱਧ ਲੋਕਾਂ ਨੇ ਇਸ਼ਨਾਨ ਕੀਤਾ। ਹੁਣ ਵੀ ਹਜ਼ਾਰਾਂ ਲੋਕ ਮਹਾਂਕੁੰਭ ​​ਖੇਤਰ 'ਚ ਇਸ਼ਨਾਨ ਕਰ ਰਹੇ ਹਨ। ਹੁਣ ਇਸ ਸਭ ਦੇ ਵਿਚਕਾਰ ਪੰਜਾਬੀ ਲੇਖਕ ਅਤੇ ਅਦਾਕਾਰ ਨਰੇਸ਼ ਕਥੂਰੀਆ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਾਫੀ ਖਾਸ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ ਨੂੰ ਕੀਤਾ ਗਿਆ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ

ਅਦਾਕਾਰ-ਲੇਖਕ ਨਰੇਸ਼ ਕਥੂਰੀਆ ਨੇ ਕਿਹਾ, 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ...ਅੱਜਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਹੀ ਅਜੀਬ ਜਿਹੀ ਅਫ਼ਵਾਹ ਫੈਲਾਈ ਜਾ ਰਹੀ ਹੈ ਕਿ ਮਹਾਕੁੰਭ ਯਾਨੀ ਕਿ ਸੰਗਮ ਦੇ ਪਾਣੀ ਵਿੱਚ ਗਟਰ ਅਤੇ ਟਾਇਲਟ ਦਾ ਪਾਣੀ ਮਿਕਸ ਹੈ। ਮੈਂ ਆਹ ਪਾਣੀ ਕੱਢਿਆ ਹੈ, ਕਿਸੇ ਨੂੰ ਦੇਣ ਲਈ...ਇਸ ਪਾਣੀ ਦੀ ਸ਼ੁੱਧਤਾ ਦੇਖੋ, ਤੁਹਾਨੂੰ ਲੱਗਦਾ ਹੈ ਕਿ ਇਸ ਪਾਣੀ ਵਿੱਚ ਕੋਈ ਗਟਰ ਅਤੇ ਟਾਇਲਟ ਦਾ ਪਾਣੀ ਮਿਕਸ ਹੋਣਾ ਹੈ।'ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਤੁਹਾਨੂੰ ਇਸ ਪਾਣੀ ਨੂੰ ਕੱਚ ਦੇ ਗਲਾਸ ਵਿੱਚ ਪਾ ਕੇ ਦਿਖਾਉਂਦਾ ਹਾਂ।' ਇਸ ਤੋਂ ਬਾਅਦ ਅਦਾਕਾਰ ਪਾਣੀ ਨੂੰ ਕੱਚ ਦੇ ਗਲਾਸ ਵਿੱਚ ਪਾ ਕੇ ਦਿਖਾਉਂਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਓ।

 

 
 
 
 
 
 
 
 
 
 
 
 
 
 
 
 

A post shared by Naresh Kathooria (@nareshkathooria)

ਦੱਸ ਦਈਏ ਕਿ 'ਕੈਰੀ ਆਨ ਜੱਟਾ' ਅਤੇ 'ਮਿਸਟਰ ਐਂਡ ਮਿਸਿਜ਼ 420' ਜਿਹੀਆਂ ਕਈ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਮਾਲਵਾ ਦੇ ਮਸ਼ਹੂਰ ਕਸਬੇ ਗਿੱਦੜਬਾਹਾ ਤੋਂ ਚੱਲ ਕੇ ਮੁੰਬਈ ਗਲਿਆਰਿਆਂ ਤੱਕ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਹ ਹੋਣਹਾਰ ਅਦਾਕਾਰ ਅਤੇ ਲੇਖਕ ਸਭ ਤੋਂ ਵੱਧ ਲੇਖਨ ਫੀਸ ਲੈਣ ਵਾਲੇ ਸਟੋਰੀ ਲੇਖਕ ਹੋਣ ਦਾ ਮਾਣ ਵੀ ਅਪਣੇ ਹਿੱਸੇ ਕਰ ਚੁੱਕੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Priyanka

Content Editor

Related News