ਫਿਲਮ ‘ਸਰਜ਼ਮੀਨ’ ਮੇਰੀ ਜ਼ਿੰਦਗੀ ਦੀ ਸਭ ਤੋਂ ਸ਼ਾਨਦਾਰ ਯਾਤਰਾ : ਇਬਰਾਹਿਮ ਅਲੀ ਖਾਨ
Friday, Sep 26, 2025 - 10:26 AM (IST)

ਐਂਟਰਟੇਨਮੈਂਟ ਡੈਸਕ- ਕਾਜੋਲ, ਪ੍ਰਿਥਵੀਰਾਜ ਸੁਕੁਮਾਰਨ ਅਤੇ ਇਬਰਾਹਿਮ ਅਲੀ ਖਾਨ ਦੀ ਫਿਲਮ ‘ਸਰਜ਼ਮੀਨ’ ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ 28 ਸਤੰਬਰ ਨੂੰ ਦੁਪਹਿਰ 12 ਵਜੇ ਸਟਾਰ ਗੋਲਡ ’ਤੇ ਹੋਵੇਗਾ। ਇਹ ਫਿਲਮ ਦਮਦਾਰ ਫੈਮਿਲੀ ਥ੍ਰਿਲਰ ਹੈ, ਜੋ ਸਸਪੈਂਸ ਅਤੇ ਭਾਵਨਾਵਾਂ ਦਾ ਸੰਪੂਰਨ ਮਿਸ਼ਰਣ ਹੈ। ਧਰਮਾ ਪ੍ਰੋਡਕਸ਼ਨਜ਼ ਵੱਲੋਂ ਨਿਰਮਿਤ ਅਤੇ ਕਾਯੋਜ਼ ਈਰਾਨੀ ਵੱਲੋਂ ਨਿਰਦੇਸ਼ਤ ‘ਸਰਜ਼ਮੀਨ’ ਅਟੁੱਟ ਪਰਿਵਾਰਕ ਰਿਸ਼ਤਿਆਂ, ਲੁਕੇ ਹੋਏ ਰਾਜ਼ਾਂ ਅਤੇ ਕੁਰਬਾਨੀ ਦੀ ਕਹਾਣੀ ਹੈ।
ਵਰਲਡ ਟੀ.ਵੀ. ਪ੍ਰੀਮੀਅਰ ’ਤੇ ਗੱਲਬਾਤ ਕਰਦਿਆਂ ਇਬਰਾਹਿਮ ਅਲੀ ਖਾਨ ਨੇ ਕਿਹਾ ਕਿ ਇਹ ਫਿਲਮ ਮੇਰੀ ਜ਼ਿੰਦਗੀ ਦਾ ਸਭ ਤੋਂ ਸ਼ਾਨਦਾਰ ਸਿੱਖਣ ਦਾ ਅਨੁਭਵ ਰਹੀ ਹੈ ਅਤੇ ਇਕ ਅਜਿਹੀ ਯਾਤਰਾ ਹੈ, ਜਿਸ ਨੂੰ ਮੈਂ ਹਮੇਸ਼ਾ ਸੰਭਾਲ ਕੇ ਰੱਖਾਂਗਾ। ਇਹ ਫਿਲਮ ਸਿਰਫ਼ ਇਕ ਥ੍ਰਿਲਰ ਨਹੀਂ ਹੈ, ਸਗੋਂ ਪਿਆਰ, ਵਫ਼ਾਦਾਰੀ ਅਤੇ ਉਨ੍ਹਾਂ ਕੁਰਬਾਨੀਆਂ ਬਾਰੇ ਇਕ ਭਾਵਨਾਤਮਕ ਕਹਾਣੀ ਹੈ।