ਕੰਗਣਾ ਦੀ ਸਫਲਤਾ ''ਤੇ ਮਾਣ ਮਹਿਸੂਸ ਕਰਦੇ ਹਨ ਉਨ੍ਹਾਂ ਦੇ ਪਿਤਾ

Friday, May 06, 2016 - 05:16 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਕੰਗਣਾ ਰਣਓਤ ਤਿੰਨ ਵਾਰ ਰਾਸ਼ਟਰੀ ਪੁਰਸਕਾਰ ''ਚੋਂ ਖਿਤਾਬ ਤੋਂ ਸਨਮਾਨਿਤ ਕੰਗਣਾ ਰਣਓਤ ਦੇ ਪਿਤਾ ਨੇ ਕਿਹਾ ਕਿ ਜਿਸ ਤਰ੍ਹਾਂ ਅਦਾਕਾਰਾ ਨੇ ਫਿਲਮ ਇੰਡਸਟਰੀ ''ਚ ਆਪਣੀ ਪਹਿਚਾਣ ਬਣਾਈ ਹੈ ਉਸ ''ਤੇ ਉਨ੍ਹਾਂ ਦੇ ਪਿਤਾ ਨੂੰ ਮਾਣ ਹੈ। ਹਾਲ ''ਚ ਕੰਗਣਾ ਦੀ ਫਿਲਮ ''ਤਨੂੰ ਵੈਡਸ ਮਨੂੰ ਰਿਟਨਸ'' ''ਚ ਅਭਿਨੈ ਦੇ ਲਈ ਵਧੀਆ ਅਦਾਕਾਰਾ ਦੇ ਖਿਤਾਬ ਦੇ ਲਈ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪਿਤਾ ਅਮਨਦੀਪ ਰਣਓਤ ਨੇ ਕਿਹਾ ਹੈ ਕਿ ਉਨ੍ਹਾਂ ਦੀ ਬੇਟੀ ਨੇ ਜਿੰਦਗੀ ਦੇ ਹਰ ਮੌੜ ''ਤੇ ਅਪਣੇ ਆਪ ਨੂੰ ਦਲੇਰ ਹੋ ਕੇ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ਤੇ ਮਾਣ ਹੈ।
ਜ਼ਿਕਰਯੋਗ ਹੈ ਕਿ ਰਿਤਿਕ ਦੇ ਨਾਲ ਕੰਗਣਾ ਦੀ ਕਾਨੂੰਨੀ ਜੰਗ ਦੇ ਵੱਲ ਇਸ਼ਾਰਾ ਕਰਦੇ ਹੋਏ ਅਮਨਦੀਪ ਨੇ ਕਿਹਾ ਕਿ,'' ਕੰਗਣਾ ਦੇ ਜੀਵਨ ਦੇ ਹਰ ਖੇਤਰ ''ਚ ਚੰਗੀ ਮਿਸਾਲ ਦਿਖਾਈ ਹੈ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ''ਚ ਉਨ੍ਹਾਂ ਦੇ ਨਾਲ ਖੜ੍ਹੇ ਹਨ। ਪਿਛਲੇ ਕੁਝ ਸਮੇਂ ਤੋਂ ਕੰਗਣਾ ਅਤੇ ਰਿਤਿਕ ਦੇ ''ਚ ਆਪਸੀ ਰਿਸ਼ਤੇ ਨੂੰ ਲੈ ਕੇ ਕਾਨੂੰਨੀ ਜੰਗ ਚਲ ਰਹੀ ਹੈ।


Related News