ਫਰਹਾਨ ਅਖ਼ਤਰ ਨੇ ਸਾਂਝਾ ਕੀਤਾ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਦਾ ਤਜਰਬਾ

Saturday, Mar 12, 2022 - 05:39 PM (IST)

ਫਰਹਾਨ ਅਖ਼ਤਰ ਨੇ ਸਾਂਝਾ ਕੀਤਾ ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਦਾ ਤਜਰਬਾ

ਮੁੰਬਈ (ਬਿਊਰੋ)– ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਨੇ ਲੰਮੇ ਸਮੇਂ ਤਕ ਰਿਲੇਸ਼ਨਸ਼ਿਪ ’ਚ ਰਹਿਣ ਤੋਂ ਬਾਅਦ ਆਖਿਰਕਾਰ ਵਿਆਹ ਕਰਵਾ ਲਿਆ ਹੈ। ਫਰਵਰੀ ’ਚ ਦੋਵਾਂ ਨੇ ਆਲੀਸ਼ਾਨ ਵਿਆਹ ਕੀਤਾ, ਜਿਸ ’ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਵੀ ਸ਼ਾਮਲ ਹੋਏ।

ਉਂਝ ਤਾਂ ਵਿਆਹ ਤੋਂ ਪਹਿਲਾਂ ਵੀ ਸ਼ਿਬਾਨੀ ਤੇ ਫਰਹਾਨ ਇਕੱਠੇ ਰਹਿੰਦੇ ਸਨ ਪਰ ਵਿਆਹ ਤੋਂ ਬਾਅਦ ਦੋਵਾਂ ਦੀ ਜ਼ਿੰਦਗੀ ਕਿੰਨੀ ਬਦਲ ਗਈ ਹੈ? ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਫਰਹਾਨ ਅਖ਼ਤਰ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ।

ਇੰਡੀਆ ਟੁਡੇ ਨਾਲ ਗੱਲਬਾਤ ’ਚ ਫਰਹਾਨ ਅਖ਼ਤਰ ਨੇ ਕਿਹਾ, ‘ਮੈਨੂੰ ਨਹੀਂ ਲੱਗਦਾ ਕਿ ਕੁਝ ਅਲੱਗ ਮਹਿਸੂਸ ਹੁੰਦਾ ਹੈ। ਸ਼ਿਬਾਨੀ ਤੇ ਮੈਂ ਪਿਛਲੇ ਕਈ ਸਾਲਾਂ ਤੋਂ ਇਕੱਠੇ ਰਹੇ ਹਾਂ। ਇਸ ਲਈ ਕੁਝ ਪੱਧਰਾਂ ’ਤੇ, ਇਹ ਤੁਹਾਨੂੰ ਇਕ ਅਧਿਕਾਰਕ ਵਾਲਾ ਟੈਗ ਜ਼ਰੂਰ ਦਿੰਦਾ ਹੈ ਪਰ ਇਸ ਤੋਂ ਇਲਾਵਾ ਸਾਡਾ ਰਿਸ਼ਤਾ ਕਮਾਲ ਦਾ ਹੈ।’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੀ ਹਾਰ ’ਤੇ ਗੈਰੀ ਸੰਧੂ ਨੇ ਕੀਤੀ ਟਿੱਪਣੀ, ਕਿਹਾ– ‘ਮੌਤ ਮਾਰਦੀ ਨਾ ਬੰਦੇ ਨੂੰ...’

ਫਰਹਾਨ ਨੇ ਅੱਗੇ ਕਿਹਾ, ‘ਇਹ ਉਦੋਂ ਤੋਂ ਚੱਲ ਰਿਹਾ ਹੈ, ਜਦੋਂ ਅਸੀਂ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ ਤੇ ਅਸੀਂ ਇਸ ਨੂੰ ਇਕ ਨਵੇਂ ਪੱਧਰ ਤਕ ਲੈ ਕੇ ਆਏ ਹਾਂ।’

ਫਰਹਾਨ ਅਖ਼ਤਰ ਨੇ ਕਿਹਾ ਕਿ ਉਹ ਬਹੁਤ ਕਮਾਲ ਦਾ ਮਹਿਸੂ ਕਰਦੇ ਹਨ। ਦੱਸ ਦੇਈਏ ਕਿ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ ਦਾ ਵਿਆਹ 19 ਫਰਵਰੀ ਨੂੰ ਖੰਡਾਲਾ ਵਾਲੇ ਫਾਰਮਹਾਊਸ ’ਚ ਹੋਇਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News