ਨੱਕ ''ਚ ਟਿਊਬ ਹੱਥ ''ਤੇ ਡਰਿੱਪ, ਮਸ਼ਹੂਰ ਅਦਾਕਾਰਾ ਨੂੰ ਇਸ ਹਾਲ ''ਚ ਵੇਖ Fans ਹੋਏ ਪਰੇਸ਼ਾਨ
Thursday, Oct 16, 2025 - 11:15 AM (IST)

ਐਂਟਰਟੇਨਮੈਂਟ ਡੈਸਕ- ਦੱਖਣੀ ਭਾਰਤੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਕਾਜਲ ਅਗਰਵਾਲ ਹਾਲ ਹੀ ਵਿੱਚ ਆਪਣੀ ਇੱਕ ਇੰਸਟਾਗ੍ਰਾਮ ਤਸਵੀਰ ਕਾਰਨ ਚਰਚਾ ਵਿੱਚ ਆ ਗਈ ਹੈ। ਅਦਾਕਾਰ ਵੱਲੋਂ ਆਪਣੇ ਇੰਸਟਾਗ੍ਰਾਮ ਦੇ ਸਟੋਰੀ ਸੈਕਸ਼ਨ ਵਿਚ ਸਾਂਝੀ ਕੀਤੀ ਗਈ ਇਸ ਤਸਵੀਰ ਵਿੱਚ ਉਸ ਦੀ ਨੱਕ ਵਿੱਚ ਟਿਊਬ ਲੱਗੀ ਹੋਈ ਦਿਖਾਈ ਦੇ ਰਹੀ ਹੈ ਅਤੇ ਹੱਥ ਵਿੱਚ ਟ੍ਰਾਈਸੈਪ ਬੈਂਡ ਹੈ। ਸੋਸ਼ਲ ਮੀਡੀਆ ‘ਤੇ ਇਹ ਤਸਵੀਰ ਵਾਇਰਲ ਹੋਣ ਮਗਰੋਂ ਪ੍ਰਸ਼ੰਸਕਾਂ ਵਿੱਚ ਚਿੰਤਾ ਪੈਦਾ ਹੈ ਗਈ ਅਤੇ ਉਹ ਸੋਚਣ ਲੱਗੇ ਕਿ ਕੀ ਇਹ ਇਲਾਜ ਸੁੰਦਰਤਾ ਲਈ ਹੈ ਜਾਂ ਸਿਹਤ ਸੰਬੰਧੀ।
ਇਹ ਵੀ ਪੜ੍ਹੋ: 77 ਸਾਲ ਦੀ ਹੋਈ 'ਡਰੀਮ ਗਰਲ', ਜਾਣੋ ਕਿਹੋ ਜਿਹਾ ਰਿਹਾ ਫ਼ਿਲਮਾਂ ਤੋਂ ਲੈ ਕੇ ਸੰਸਦ ਤੱਕ ਦਾ ਸਫ਼ਰ
ਹਾਲਾਂਕਿ ਇਥੇ ਡਰਨ ਵਾਲੀ ਕੋਈ ਗੱਲ ਨਹੀਂ ਹੈ। ਖ਼ਬਰਾਂ ਮੁਤਾਬਕ, ਇਹ ਇੱਕ ਐਂਟੀ-ਏਜਿੰਗ ਥੈਰੇਪੀ ਹੈ ਜੋ ਕਾਜਲ ਨੇ ਦੀਵਾਲੀ ਤੋਂ ਪਹਿਲਾਂ ਆਪਣੇ ਵੈਲਨੈੱਸ ਰੂਟੀਨ ਦੇ ਤੌਰ ‘ਤੇ ਕਰਵਾਈ ਹੈ। ਇਹ ਦੱਖਣੀ ਕੋਰੀਆ ਵਿੱਚ ਬਹੁਤ ਮਸ਼ਹੂਰ ਥੈਰੇਪੀ ਹੈ ਜਿੱਥੇ ਮਸ਼ਹੂਰ ਲੋਕ ਸਿਹਤ ਅਤੇ ਸੁੰਦਰਤਾ ਕਾਰਨਾਂ ਕਰਕੇ ਅਕਸਰ ਡ੍ਰਿੱਪ ਲੈਂਦੇ ਹਨ। ਉਥੇ ਕਾਜਲ ਨੇ ਵੀ ਇਸ ਫੋਟੋ ਦੇ ਨਾਲ ਲਿਖਿਆ ਕਿ ਉਹ ਆਪਣੇ ਬੱਚੇ ਨੂੰ ਸਕੂਲ ਛੱਡਣ ਤੋਂ ਬਾਅਦ ਕਲੀਨਿਕ ਵਿੱਚ ਖੁਦ ਦਾ ਖਿਆਲ ਰੱਖ ਰਹੀ ਹੈ।
ਇਹ ਵੀ ਪੜ੍ਹੋ: ਮਨੋਰੰਜਨ ਜਗਤ ਤੋਂ ਮੁੜ ਆਈ ਮੰਦਭਾਗੀ ਖਬਰ, ਹੁਣ ਇਸ ਮਸ਼ਹੂਰ ਅਦਾਕਾਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੱਸ ਦੇਈਏ ਕਿ ਕਾਜਲ ਅਗਰਵਾਲ ਨੇ 2009 ਵਿੱਚ ਫ਼ਿਲਮ ਮਗਧੀਰਾ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਛੋਟੀ ਹੀ ਉਮਰ ਵਿੱਚ ਦੱਖਣੀ ਭਾਰਤ ਵਿੱਚ ਮਸ਼ਹੂਰ ਹੋ ਗਈ। 2020 ਵਿੱਚ ਕਾਜਲ ਨੇ ਗੌਤਮ ਕਿਚਲੂ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦੇ ਪੁੱਤਰ ਦਾ ਜਨਮ ਅਪ੍ਰੈਲ 2022 ਵਿੱਚ ਹੋਇਆ ਸੀ। ਉਸਦੇ ਜਨਮ ਤੋਂ ਬਾਅਦ, ਕਾਜਲ ਘੱਟ ਕੰਮ ਕਰ ਰਹੀ ਹੈ ਕਿਉਂਕਿ ਉਹ ਆਪਣੇ ਬੱਚੇ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਹਾਲਾਂਕਿ ਹੁਣ ਉਹ ਹੌਲੀ-ਹੌਲੀ ਆਪਣੀ ਪੇਸ਼ੇਵਰ ਜ਼ਿੰਦਗੀ ਵਿੱਚ ਵਾਪਸ ਆ ਰਹੀ ਹੈ। ਉਹ ਪਰਿਵਾਰ ਅਤੇ ਫ਼ਿਲਮ ਕਾਰਜ ਵਿਚ ਸੰਤੁਲਨ ਬਰਕਰਾਰ ਰੱਖ ਰਹੀ ਹੈ। ਹੁਣ ਕਾਜਲ ਕਈ ਨਵੀਆਂ ਫ਼ਿਲਮਾਂ ਵਿੱਚ ਕੰਮ ਨਹੀਂ ਕਰ ਰਹੀ ਹੈ। ਹਾਲ ਹੀ ਵਿੱਚ ਉਹ ਫ਼ਿਲਮ ਇੰਡੀਅਨ 2 ਵਿੱਚ ਛੋਟੀ ਭੂਮਿਕਾ ਨਿਭਾ ਚੁੱਕੀ ਹੈ ਅਤੇ ਜਲਦੀ ਹੀ ਉਹ ਇੰਡੀਅਨ 3 ਵਿੱਚ ਮੁੱਖ ਅਦਾਕਾਰਾ ਵਜੋਂ ਨਜ਼ਰ ਆਵੇਗੀ।
ਇਹ ਵੀ ਪੜ੍ਹੋ: 25 ਸਾਲਾ ਗਾਇਕਾ ਲੜੇਗੀ ਵਿਧਾਨਸਭਾ ਚੋਣਾਂ ! ਭਾਜਪਾ ਨੇ ਦਿੱਤੀ ਟਿਕਟ, ਦੇਖੋ ਪੂਰੀ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8