'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ ! ਕੀਤੀ ਇਹ ਖਾਸ ਅਪੀਲ

Wednesday, Mar 18, 2026 - 03:20 PM (IST)

'ਧੁਰੰਦਰ 2' ਦੇਖਣ ਜਾ ਰਹੇ ਪ੍ਰਸ਼ੰਸਕਾਂ ਅੱਗੇ ਡਾਇਰੈਕਟਰ ਆਦਿਤਿਆ ਧਰ ਨੇ ਜੋੜੇ ਹੱਥ ! ਕੀਤੀ ਇਹ ਖਾਸ ਅਪੀਲ

ਮੁੰਬਈ (ਏਜੰਸੀ)- ਬਾਲੀਵੁੱਡ ਫਿਲਮ ਨਿਰਮਾਤਾ ਆਦਿੱਤਿਆ ਧਰ ਨੇ ਫਿਲਮ 'ਧੁਰੰਦਰ ਦਿ ਰਿਵੈਂਜ' ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਨੂੰ ਫਿਲਮ ਦੇਖਣ ਤੋਂ ਬਾਅਦ ਸਪੋਇਲਰ ਸਾਂਝਾ ਨਾ ਕਰਨ ਦੀ ਇਕ ਖਾਸ ਅਪੀਲ ਕੀਤੀ ਹੈ। ਜੀਓ ਸਟੂਡੀਓਜ਼ ਅਤੇ ਬੀ62 ਸਟੂਡੀਓਜ਼ ਦੀ ਫਿਲਮ 'ਧੁਰੰਦਰ ਦਿ ਰਿਵੈਂਜ' ਕੱਲ 19 ਮਾਰਚ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਹੈ, ਜਦੋਂਕਿ ਪੇਡ ਪ੍ਰੀਵਿਊ ਅੱਜ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਸ਼ੁਰੂਆਤੀ ਸ਼ੋਅ ਵਿਚ ਜ਼ਬਰਦਸਤ ਮਾਹੌਲ ਬਣ ਰਿਹਾ ਹੈ। 

ਇਹ ਵੀ ਪੜ੍ਹੋ: ਵਿਆਹ ਦੇ 10 ਸਾਲਾਂ ਬਾਅਦ ਮਾਂ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਛਿੜੀ Pregnancy ਦੀ ਚਰਚਾ

PunjabKesari

ਆਦਿੱਤਿਆ ਧਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ, 'ਅਸੀਂ 'ਧੁਰੰਦਰ ਦਿ ਰਿਵੈਂਜ' ਵਿਚ ਆਪਣਾ ਦਿਲ ਅਤੇ ਮਿਹਨਤ ਲਗਾ ਦਿੱਤੀ ਹੈ, ਤਾਂ ਤੁਸੀਂ ਹਰ ਟਵਿਸਟ ਅਤੇ ਹਰ ਇਮੋਸ਼ਨ ਨੂੰ ਉਸੇ ਤਰ੍ਹਾਂ ਹੀ ਮਹਿਸੂਸ ਕਰ ਸਕੋ, ਜਿਵੇਂ ਇਸ ਨੂੰ ਬਣਾਇਆ ਗਿਆ ਹੈ। ਥੀਏਟਰ ਵਿਚ, ਹਨੇਰੇ ਵਿਚ, ਦੋਸਤਾਂ, ਪਰਿਵਾਰ ਅਤੇ ਬਾਕੀ ਲੋਕਾਂ ਨਾਲ ਬੈਠ ਕੇ ਇਕ ਅਜਿਹਾ ਅਨੁਭਵ ਕਰਨਾ ਹੀ ਅਸਲੀ ਮਜ਼ਾ ਹੈ।' ਆਦਿੱਤਿਆ ਧਰ ਨੇ ਲਿਖਿਆ, 'ਫਿਲਮਾਂ ਨੂੰ ਇਸੇ ਤਰ੍ਹਾਂ ਦੇਖਣਾ ਚਾਹੀਦਾ ਹੈ, ਨਾ ਕਿ ਕਿਸੇ ਦੇ ਫੋਨ 'ਤੇ ਮਾੜੀ ਕੁਆਲਟੀ ਵਿਚ। ਇਸ ਲਈ ਮੇਰੀ ਦਿਲ ਤੋਂ ਇਕ ਹੀ ਬੇਨਤੀ ਹੈ, ਕਿ ਕਿਰਪਾ ਕਰਕੇ ਸਪੋਇਲਰ ਸਾਂਝਾ ਨਾ ਕਰੋ। ਹਰ ਦਰਸ਼ਕ ਬਿਨਾਂ ਕੁੱਝ ਜਾਣੇ ਪਰ ਉਤਸੁਕਤਾ ਨਾਲ ਫਿਲਮ ਦੇਖਣ ਆਏ ਅਤੇ ਆਪਣੇ ਹਿਸਾਬ ਨਾਲ ਉਸ ਨੂੰ ਮਹਿਸੂਸ ਕਰੇ।'

ਇਹ ਵੀ ਪੜ੍ਹੋ: ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ, ਖੂਨ ਨਾਲ ਲੱਖਪੱਥ ਮਿਲੀ ਲਾਸ਼, ਪਤੀ ਨੇ ਹੀ ਕੀਤੀ ਵਾਰਦਾਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News