ਅਲੀ ਗੋਨੀ ਵੱਲੋਂ ਸਾਂਝੀ ਕੀਤੀ ਕੰਗਨਾ ਰਣੌਤ ਦੀ ਵਾਇਰਲ ਵੀਡੀਓ ’ਤੇ ਪ੍ਰਸ਼ੰਸ਼ਕਾਂ ਨੇ ਦਿੱਤੀ ਇਹ ਪ੍ਰਤੀਕਿਰਿਆ

Monday, May 03, 2021 - 12:27 PM (IST)

ਮੁੰਬਈ: ਦੇਸ਼ ਭਰ ’ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ’ਚ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਸ ’ਤੇ ਕਾਬੂ ਪਾਉਣਾ ਹੈ। ਕਈ ਲੋਕ ਸਰਕਾਰ ਨੂੰ ਇਸ ’ਚ ਨਾਕਾਮ ਦੱਸ ਰਹੇ ਹਨ ਜਦਕਿ ਕਈ ਖੁੱਲ੍ਹ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਮਰਥਨ ਕਰ ਰਹੇ ਹਨ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀ ਕਈ ਮੁੱਦਿਆਂ ’ਤੇ ਸਰਕਾਰ ਦਾ ਬਚਾਅ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਉਨ੍ਹਾਂ ਨੇ ਕੋਰੋਨਾ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਦਾ ਵੀ ਖੁੱਲ੍ਹ ਕੇ ਸਮਰਥਨ ਕੀਤਾ ਸੀ। 


ਇਸ ਤੋਂ ਇਲਾਵਾ ਕੰਗਨਾ ਨੇ ਵਿਦੇਸ਼ੀ ਮੀਡੀਆ ’ਤੇ ਭਾਰਤ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਸੀ। ਇਸ ਵੀਡੀਓ ’ਚ ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਬਿਨਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਰੇਸ਼ਾਨ ਕਰਨ ਵਾਲੀਆਂ ਹਨ ਜਿਨ੍ਹਾਂ ’ਚ ਮੈਂ ਤੁਹਾਡੇ ਨਾਲ ਸਲਾਹ ਕਰਨਾ ਚਾਹੁੰਦੀ ਹਾਂ ਕਦੇ ਤੁਸੀਂ ਦੇਖਿਆ ਹੈ ਕਿ ਭਾਰਤ ’ਚ ਕੋਈ ਆਫਤ ਆਉਂਦੀ ਹਨ ਤਾਂ ਇੰਟਰਨੈਸ਼ਨਲੀ ਇਕ ਮੁਹਿੰਮ ਚੱਲਦੀ ਹੈ ਅਤੇ ਸਾਰੇ ਦੇਸ਼ ਇਕੱਠੇ ਹੋ ਜਾਂਦੇ ਹੈ’।

PunjabKesari
ਹੁਣ ਇਸ ਵੀਡੀਓ ਦਾ ਐਡਿਟ ਵਰਜਨ ਵੀ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਕੰਗਨਾ ਦੀਆਂ ਭਾਵਨਾਵਾਂ ਨੂੰ ਦਰਸਾਇਆ ਗਿਆ ਹੈ ਕਿ ਉਹ ਵੀਡੀਓ ’ਚ ਕਿੰਨੀ ਵਾਰ ਸਾਹ ਰੋਕਦੀ ਹੈ। ਇਹ ਵੀਡੀਓ ਇੰਸਟਾਗ੍ਰਾਮ ’ਤੇ ਪੁਲਕਿਤ ਕੋਚਰ ਨੇ ਸਾਂਝੀ ਕੀਤੀ ਸੀ ਜਿਸ ਨੂੰ ਵਾਇਰਲ ਹੋਣ ਤੋਂ ਬਾਅਦ ਬਿਗ ਬੌਸ ਫੇਮ ਅਲੀ ਗੋਨੀ ਨੇ ਵੀ ਆਪਣੀ ਇੰਸਟਾ ਸਟੋਰੀ ’ਤੇ ਸਾਂਝਾ ਕੀਤਾ ਹੈ। 

PunjabKesari
ਅਦਾਕਾਰਾ ਕੰਗਨਾ ਨੇ ਕਿਹਾ ਸੀ ਕਿ ਕੋਰੋਨਾ ਤੋਂ ਬਿਨਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਪਰੇਸ਼ਾਨ ਕਰਨ ਵਾਲੀਆਂ ਹਨ ਜਿਨ੍ਹਾਂ ਨੂੰ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਹੈ। ਕਦੇ ਤੁਸੀਂ ਦੇਖਿਆ ਹੈ ਭਾਰਤ ’ਚ ਕੋਈ ਆਫਤ ਆਉਂਦੀ ਹੈ, ਸੰਕਟ ਆਉਂਦਾ ਹੈ ਤਾਂ ਇਕ ਇੰਟਰਨੈਸ਼ਨਲੀ ਇਕ ਮੁਹਿੰਮ ਚੱਲਦੀ ਹੈ ਅਤੇ ਸਾਰੇ ਦੇਸ਼ ਇਕੱਠੇ ਹੋ ਜਾਂਦੇ ਹਨ।


Aarti dhillon

Content Editor

Related News