ਪਤਨੀ ਦੀ ਹੱਤਿਆ ਦੇ ਦੋਸ਼ ’ਚ ਮਸ਼ਹੂਰ ਯੂ-ਟਿਊਬਰ ਜੀਤੂ ਜਾਨ ਗਿ੍ਰਫ਼ਤਾਰ

Wednesday, Jun 02, 2021 - 12:14 PM (IST)

ਪਤਨੀ ਦੀ ਹੱਤਿਆ ਦੇ ਦੋਸ਼ ’ਚ ਮਸ਼ਹੂਰ ਯੂ-ਟਿਊਬਰ ਜੀਤੂ ਜਾਨ ਗਿ੍ਰਫ਼ਤਾਰ

ਮੁੰਬਈ: ਮਸ਼ਹੂਰ ਯੂ-ਟਿਊਬਰ ਆਰਟੀਸਟ ਜਤਿੰਦਰ ਉਰਫ ਜੀਤੂ ਜਾਨ ਨੂੰ ਹਾਲ ਹੀ ’ਚ ਭਾਂਡੁਪ ਪੁਲਸ ਨੇ ਗਿ੍ਰ੍ਰਫ਼ਤਾਰ ਕਰ ਲਿਆ ਹੈ। ਜਤਿੰਦਰ ਉਰਫ ਜੀਤੂ ਜਾਨ ’ਤੇ ਪਤਨੀ ਕੋਮਲ ਅਗਰਵਾਲ ਦੀ ਹੱਤਿਆ ਕਰਨ ਦਾ ਦੋਸ਼ ਹੈ। ਯੂ-ਟਿਊਬਰ ਦੀ ਪਤਨੀ ਦੀ ਲਾਸ਼ ਹਾਲ ਹੀ ’ਚ ਪੱਖੇ ਨਾਲ ਲਟਕੀ ਹੋਈ ਮਿਲੀ ਸੀ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ’ਚ ਜੁਟੀ ਪੁਲਸ ਨੇ ਸ਼ੁਰੂਆਤੀ ਤੌਰ ’ਤੇ ਐਕਸੀਡੈਂਟਲ ਡੈੱਥ ਦਾ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ-ਪੜਤਾਲ ਸ਼ੁਰੂ ਕਰ ਦਿੱਤੀ ਸੀ। ਪੁਲਸ ਜਾਂਚ ਦੌਰਾਨ ਮਿ੍ਰਤਕ ਕੋਮਲ ਅਗਰਵਾਲ ਦੇ ਪਰਿਵਾਰ ਨੇ ਉਸ ਦੇ ਪਤੀ ਜਤਿੰਦਰ ਖ਼ਿਲਾਫ਼ ਮਾਮਲਾ ਦਰਜ ਕਰਵਾਇਆ।

PunjabKesari
ਰਿਪੋਰਟ ਮੁਤਾਬਕ ਕੋਮਲ ਦੀ ਮਾਂ ਅਤੇ ਭੈਣ ਪਿ੍ਰਯਾ ਨੇ ਆਪਣੇ ਬਿਆਨ ’ਚ ਕਿਹਾ ਕਿ ਜੀਤੂ ਘਰ ਦੇ ਕੰਮਾਂ ਨੂੰ ਲੈ ਕੇ ਆਪਣੀ ਪਤਨੀ ੇ ਨਾਲ ਕੁੱਟਮਾਰ ਕਰਦਾ ਸੀ। ਇਸ ਦੋਸ਼ ਤੋਂ ਬਾਅਦ ਯੂ-ਟਿਊਬਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਜਤਿੰਦਰ ਦੇ ਖ਼ਿਲਾਫ਼ ਆਈ.ਪੀ.ਸੀ.ਦੀ ਧਾਰਾ 304 (ਗੈਰ ਇਰਾਦਾਤਨ ਹੱਤਿਆ) 323,306, (ਆਤਮਹੱਤਿਆ ਲਈ ਉਕਸਾਉਣਾ) ਅਤੇ 506 (ਅਪਰਾਧਿਕ ਧਮਕੀ ਦੇ ਲਈ ਸਜ਼ਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

PunjabKesari
ਖੈਰ ਹਾਲੇ ਪੁਲਸ ਕੋਮਲ ਦੀ ਪੋਸਟਮਾਰਟਮ ਅਤੇ ਅਟੋਸਪੀ ਰਿਪੋਰਟ ਦੀ ਉਡੀਕ ਕਰ ਰਹੀ ਹੈ। ਇਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੋਮਲ ਨੇ ਫਾਂਸੀ ਲਗਾ ਕੇ ਆਤਮਹੱਤਿਆ ਕੀਤੀ ਸੀ ਜਾਂ ਉਸ ਦਾ ਮਰਡਰ ਕੀਤਾ ਗਿਆ ਸੀ।  ਦੱਸ ਦੇਈਏ ਕਿ ਜਤਿੰਦਰ ਮੁੰਬਈ ਬੇਸਟ ਯੂ-ਟਿਊਬਰ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜੀਤੂ ਜਾਨ ਦੇ ਨਾਂ ਨਾਲ ਮਸ਼ਹੂਰ ਹੈ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਜੀਤੂ ਜਾਨ ਦੇ 284ਕੇ ਤੋਂ ਵੀ ਜ਼ਿਆਦਾ ਸਬਸਕ੍ਰਾਈਬਰ ਹਨ। 


author

Aarti dhillon

Content Editor

Related News