ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ

Monday, Jul 27, 2026 - 07:18 PM (IST)

ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ

ਐਂਟਰਟੇਨਮੈਂਟ ਡੈਸਕ - ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਨੂੰ ਡੂੰਘਾ ਸਦਮਾ ਲੱਗਾ ਹੈ। ਜੱਸੀ ਦੇ ਮਾਤਾ ਜੀ ਦਾ ਅੱਜ 27 ਜੁਲਾਈ ਨੂੰ ਇਲਾਜ ਦੌਰਾਨ ਦਿਹਾਂਤ ਹੋ ਗਿਆ ਉਹ ਪਿਛਲੇ 6 ਮਹੀਨੇ ਤੋਂ ਬੀਮਾਰ ਚਲ ਰਹੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਮਾਤਾ ਰਵਿੰਦਰ ਕੌਰ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ । ਉਨ੍ਹਾਂ ਦਾ ਅੰਤਿਮ ਸੰਸਾਕਰ ਭਲਕੇ 28 ਜੁਲਾਈ ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗਾ। 

PunjabKesari

ਉਸ ਦੇ ਪਰਿਵਾਰ ਵਿਚ ਉਸ ਦੇ ਪਿਤਾ ਸ. ਗੁਰਮਿੰਦਰ ਸਿੰਘ , ਪਤਨੀ ਤੇ ਦੋ ਬੱਚੇ (ਇੱਕ ਧੀ ਤੇ ਇੱਕ ਪੁੱਤਰ) ਹਨ। ਦੱਸ ਦੇਈਏ ਕਿ ਗਾਇਕ ਜੱਸੀ ਗਿੱਲ ਪੰਜਾਬੀ ਤੇ ਹਿੰਦੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਮਸ਼ਹੂਰ ਹਨ। ਜੱਸੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਹੈ। ‘ਦਿਲ ਵਿਲ ਪਿਆਰ ਵਿਆਰ’ , ‘ਮਿਸਟਰ ਐਂਡ ਮਿਸੀਜ਼ 420’ ਵਰਗੀਆਂ ਫਿਲਮਾਂ ਨੇ ਜੱਸੀ ਨੂੰ ਪਛਾਣ ਬਣਾਈ ਹੈ।

ਇਹ ਵੀ ਪੜ੍ਹੋ :    AI ਨਿਗਲ ਗਿਆ ਸਵਾ ਲੱਖ ਕਰੋੜ ਰੁਪਏ ਦੀ ਕੰਪਨੀ ਦਾ ਕਾਰੋਬਾਰ, ਕਿਉਂ ‘ਕਲਾਸਰੂਮ ਕਿੰਗ’ ਕੰਪਨੀ ਚੈਗ ਹੋਈ ਬੇਹਾਲ!
ਇਹ ਵੀ ਪੜ੍ਹੋ : ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ ਕੰਗਨਾ, ਕਿਹਾ - 'ਸੰਸਦ 'ਚ ਡਰ...'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News