'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ Ex-Husband ਬਾਰੇ ਕੀਤਾ ਵੱਡਾ ਖੁਲਾਸਾ

Friday, Jul 24, 2026 - 03:52 PM (IST)

'ਘਰ ਚਲਾਉਣਾ ਹੈ, ਡਾਇਰੈਕਟਰਾਂ ਨਾਲ ਸੌਣਾ ਪਵੇਗਾ' ! ਮਸ਼ਹੂਰ ਅਦਾਕਾਰਾ ਨੇ Ex-Husband ਬਾਰੇ ਕੀਤਾ ਵੱਡਾ ਖੁਲਾਸਾ

ਐਂਟਰਟੇਨਮੈਂਟ ਡੈਸਕ - ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਈਵਾ ਗਰੋਵਰ ਨੇ ਆਪਣੇ ਸਾਬਕਾ ਪਤੀ ਅਤੇ ਆਮਿਰ ਦੇ ਸੌਤੇਲੇ ਭਰਾ ਹੈਦਰ ਅਲੀ ਖਾਨ ਬਾਰੇ ਕੁਝ ਅਜਿਹੇ ਖੁਲਾਸੇ ਕੀਤੇ ਹਨ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਸਲਮਾਨ ਖਾਨ ਦੀ 2011 ਦੀ ਫਿਲਮ, ਰੈਡੀ ਵਿੱਚ ਚਾਚੀ ਸੱਸ ਦੀ ਭੂਮਿਕਾ ਨਿਭਾਉਣ ਵਾਲੀ ਈਵਾ ਗਰੋਵਰ ਦਾ 2000 ਵਿੱਚ ਹੈਦਰ ਅਲੀ ਖਾਨ ਵਿਆਹ ਹੋਇਆ ਸੀ। ਹਾਲਾਂਕਿ 5 ਸਾਲ ਬਾਅਦ ਹੀ ਦੋਹਾਂ ਦਾ ਤਲਾਕ ਹੋ ਗਿਆ ਸੀ। 

ਇਹ ਵੀ ਪੜ੍ਹੋ: 'ਇਸ ਤੋਂ ਚੰਗਾ ਮੇਰਾ ਕੁੱਤਾ ਹੀ ਆ ਜਾਂਦਾ...'! 'ਲਾਕਅੱਪ' 'ਚ ਗੌਰਵ ਖੰਨਾ ਦੇ ਆਉਣ 'ਤੇ ਬੋਲੀ ਆਕਾਂਕਸ਼ਾ ਚਮੋਲਾ

PunjabKesari

ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਈਵਾ ਨੇ ਦਾਅਵਾ ਕੀਤਾ ਕਿ ਹੈਦਰ ਉਸ 'ਤੇ ਡਾਇਰਾਕਟਰਾਂ ਨਾਲ ਇੰਟੀਮੇਟ ਹੋਣ ਲਈ ਦਬਾਅ ਪਾਉਂਦਾ ਸੀ। ਈਵਾ ਮੁਤਾਬਕ, ਉਸਦਾ ਸਾਬਕਾ ਪਤੀ ਕਹਿੰਦਾ ਸੀ ਕਿ ਕੀ ਫਰਕ ਪੈਂਦਾ ਹੈ? ਘਰ ਚਲਾਉਣ, ਬਿਜਲੀ ਦੇ ਬਿੱਲ ਭਰਨ ਅਤੇ ਬੱਚੇ ਦੇ ਪਾਲਣ-ਪੋਸ਼ਣ ਲਈ ਪੈਸਿਆਂ ਦੀ ਲੋੜ ਹੈ, ਇਸ ਲਈ ਉਸਨੂੰ ਅਜਿਹਾ ਕਰਨਾ ਪਵੇਗਾ। 

ਇਹ ਵੀ ਪੜ੍ਹੋ: ਮਿਊਜ਼ਿਕ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ 'ਚ ਲਏ ਆਖਰੀ ਸਾਹ

PunjabKesari

ਅਦਾਕਾਰਾ ਨੇ ਕਿਹਾ ਕਿ ਉਸ ਕੋਲ ਕੰਮ ਹਮੇਸ਼ਾ ਸੀ ਪਰ ਇਕ ਸਮੇਂ 'ਤੇ ਉਸ ਨੇ ਕੰਮ ਛੱਡ ਦਿੱਤਾ ਸੀ। ਉਸ ਪਰਿਵਾਰ ਲਈ ਉਸ ਨੇ ਆਪਣੀਆਂ ਗੱਡੀਆਂ ਵੇਚ ਦਿੱਤੀਆਂ ਸਨ ਅਤੇ ਆਪਣੇ ਸਾਰੇ ਫਿਕਸਡ ਡਿਪਾਜ਼ਿਟ ਵੀ ਤੁੜਵਾ ਦਿੱਤੇ ਸਨ। ਈਵਾ ਅਨੁਸਾਰ, ਜਦੋਂ ਹੈਦਰ ਨੇ ਉਸ ਨੂੰ ਦੂਜਿਆਂ ਨਾਲ ਸੌਣ ਲਈ ਮਜ਼ਬੂਰ ਕਰਨਾ ਸ਼ੁਰੂ ਕੀਤਾ, ਤਾਂ ਉਹ ਉਹਨਾਂ ਦੇ ਰਿਸ਼ਤੇ ਦਾ ਅੰਤ ਸੀ ਅਤੇ ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਇਹ ਵੀ ਪੜ੍ਹੋ: 'ਮੈਂ ਵੀ ਡਰੱਗਜ਼ ਲਿਆ ਹੈ, ਪਾਰਟੀਆਂ 'ਚ ਹੁੰਦੀ ਹੈ ਨਸ਼ੇ ਦੀ ਖੁੱਲ੍ਹ ਕੇ ਵਰਤੋਂ...'! ਮਸ਼ਹੂਰ ਅਦਾਕਾਰਾ ਦੇ ਦਾਅਵੇ ਨੇ ਮਚਾਈ ਹਲਚਲ

ਇਸ ਤੋਂ ਪਹਿਲਾਂ ਇਕ ਇੰਟਰਵਿਊ ਦੌਰਾਨ, ਈਵਾ ਗਰੋਵਰ ਨੇ ਆਪਣੇ ਵਿਆਹ ਨਾਲ ਜੁੜੇ ਰਾਜ਼ ਖੋਲ੍ਹਦੇ ਹੋਏ ਦੱਸਿਆ ਸੀ ਕਿ, ਉਸ ਨੇ ਵਿਆਹ ਤੋਂ ਪਹਿਲਾਂ ਹੈਦਰ ਨੂੰ ਸਿਰਫ਼ 18 ਦਿਨ ਡੇਟ ਕੀਤਾ ਸੀ ਅਤੇ ਵਿਆਹ ਦੇ ਚੌਥੇ ਦਿਨ ਹੀ ਉਸ ਨੂੰ ਪਤਾ ਲੱਗਾ ਕਿ ਇਹ ਸ਼ਖਸ ਸਹੀ ਨਹੀਂ ਹੈ। ਉਹ ਬਹੁਤ ਗੁੱਸੇ ਵਾਲਾ ਇਨਸਾਨ ਸੀ। ਕੁੱਟਮਾਰ ਅਤੇ ਗਾਲ੍ਹਾਂ ਕੱਢਦਾ ਸੀ। ਅਦਾਕਾਰਾ ਮੁਤਾਬਕ ਕੁੱਟਮਾਰ ਹੋਣ ਦੇ ਬਾਵਜੂਦ ਉਸਨੇ ਵਿਆਹ ਦੇ 4 ਸਾਲ ਬਾਅਦ ਇਹ ਸੋਚ ਕੇ ਬੱਚਾ ਕੀਤਾ ਕਿ ਸ਼ਾਇਦ ਹੁਣ ਚੀਜ਼ਾਂ ਠੀਕ ਹੋ ਜਾਣਗੀਆਂ ਪਰ ਫਿਰ ਵੀ ਸਭ ਕੁੱਝ ਉਸੇ ਤਰ੍ਹਾਂ ਹੀ ਰਿਹਾ ਅਤੇ ਫਿਰ ਆਖਿਰਕਾਰ ਵਿਆਹ ਦੇ 5 ਸਾਲ ਬਾਅਦ ਉਸ ਨੇ ਤਲਾਕ ਲੈ ਲਿਆ। 

ਇਹ ਵੀ ਪੜ੍ਹੋ: ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News