ਬਾਥਰੂਮ ''ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ ਉੱਠਣਾ ਵੀ ਹੋਇਆ ਔਖ਼ਾ

Thursday, Jul 23, 2026 - 12:39 PM (IST)

ਬਾਥਰੂਮ ''ਚ ਤਿਲਕ ਕੇ ਡਿੱਗਾ ਮਸ਼ਹੂਰ ਅਦਾਕਾਰ ! ਹੋ ਗਿਆ ਫ੍ਰੈਕਚਰ, ਬੈੱਡ ਤੋਂ ਉੱਠਣਾ ਵੀ ਹੋਇਆ ਔਖ਼ਾ

ਐਂਟਰਟੇਨਮੈਂਟ ਡੈਸਕ - ਬਾਲੀਵੁੱਡ ਅਦਾਕਾਰ, ਗਾਇਕ ਅਤੇ ਲੇਖਕ ਪੀਯੂਸ਼ ਮਿਸ਼ਰਾ ਹਾਲ ਹੀ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ ਬਾਥਰੂਮ ਵਿੱਚ ਡਿੱਗਣ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਲਈ ਬਿਸਤਰੇ ਤੋਂ ਉੱਠਣਾ ਵੀ ਮੁਸ਼ਕਲ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਫਿਲਮ 'ਦੁਲਹਨੀਆ ਲੇ ਆਏਗੀ' ਦੇ ਨਿਰਦੇਸ਼ਕ ਆਕਾਸ਼ਾਦਿੱਤਿਆ ਲਾਮਾ ਨੇ ਦਿੱਤੀ ਹੈ।

ਇਹ ਵੀ ਪੜ੍ਹੋ: ਸ਼ੈਫਾਲੀ ਜਰੀਵਾਲਾ ਤੋਂ ਬਾਅਦ ਇਕ ਹੋਰ Family Member ਦੀ ਮੌਤ, ਇਕੱਲੇ ਰਹਿ ਗਏ ਪਰਾਗ ਤਿਆਗੀ

PunjabKesari

ਦਰਅਸਲ ਪੀਯੂਸ਼ ਮਿਸ਼ਰਾ ਵੀ 'ਦੁਲਹਨੀਆ ਲੇ ਆਏਗੀ' ਦਾ ਹਿੱਸਾ ਹਨ। ਪੀਯੂਸ਼ ਨੇ ਇਸ ਫਿਲਮ ਦੇ ਇਕ ਪ੍ਰਮੋਸ਼ਨ ਇਵੈਂਟ ਵਿਚ ਸਟਾਰ ਕਾਸਟ ਨਾਲ ਸ਼ਾਮਲ ਹੋਣਾ ਸੀ ਪਰ ਉਹ ਨਹੀਂ ਪਹੁੰਚ ਸਕੇ। ਜਦੋਂ ਡਾਇਰੈਕਟਰ ਕੋਲੋਂ ਪੀਯੂਸ਼ ਮਿਸ਼ਰਾ ਦੇ ਨਾ ਆਉਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮਿਸ਼ਰਾ ਘਰ ਦੇ ਬਾਥਰੂਮ ਵਿੱਚ ਫਿਸਲ ਕੇ ਡਿੱਗ ਪਏ ਹਨ, ਜਿਸ ਕਾਰਨ ਉਨ੍ਹਾਂ 'ਤੇ ਫਰੈਕਚਰ ਹੋ ਗਿਆ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਸੱਟ ਕਾਰਨ, ਉਨ੍ਹਾਂ ਦੀ ਹਾਲਤ ਅਜਿਹੀ ਹੈ ਕਿ ਉਨ੍ਹਾਂ ਦੇ ਲਈ ਬਿਸਤਰੇ ਤੋਂ ਉੱਠਣਾ ਵੀ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਲਈ ਉਹ ਫਿਲਮ ਦੇ ਪ੍ਰਮੋਸ਼ਨ ਇਵੈਂਟਾਂ ਤੋਂ ਫਿਲਹਾਲ ਦੂਰ ਰਹਿਣਗੇ।

PunjabKesari

ਇਹ ਵੀ ਪੜ੍ਹੋ: ਚੁੱਪ-ਚਾਪ ਖੜ੍ਹੀ 'ਧੁਰੰਦਰ' ਅਦਾਕਾਰਾ ਨੂੰ ਚੁੱਕ ਕੇ ਲੈ ਗਈ ਪੁਲਸ ! ਜਾਣੋ ਕੀ ਹੈ ਪੂਰਾ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News