ਮਸ਼ਹੂਰ ਅਦਾਕਾਰਾ ਦੀ ਮਾਂ ਹੋਈ ਹਸਪਤਾਲ ''ਚ ਦਾਖਲ ! ਵੀਡੀਓ ਰਾਹੀਂ ਕਹੀ ਇਹ ਗੱਲ

Sunday, Jul 19, 2026 - 09:08 AM (IST)

ਮਸ਼ਹੂਰ ਅਦਾਕਾਰਾ ਦੀ ਮਾਂ ਹੋਈ ਹਸਪਤਾਲ ''ਚ ਦਾਖਲ ! ਵੀਡੀਓ ਰਾਹੀਂ ਕਹੀ ਇਹ ਗੱਲ

ਮਨੋਰੰਜਨ ਡੈਸਕ - ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਕੱਕੜ ਨੇ ਆਪਣੇ ਸ਼ੋਸ਼ਲ ਮੀਡੀਆ ਹੈਂਡਲ 'ਤੇ ਵਲੋਗਿੰਗ ਰਾਹੀਂ ਇਹ ਜਾਣਕਾਰੀ ਸਾਹਮਣੇ ਦਿੱਤੀ ਹੈ ਕਿ ਉਨ੍ਹਾਂ ਦੀ ਮਾਂ ਦੀ ਸਿਹਤ ਕਾਫੀ ਵਿਗੜੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਲਗਾਤਾਰ, ਅਸਹਿਣਯੋਗ ਪੇਟ ਦਰਦ ਕਾਰਨ ਹਸਪਤਾਲ 'ਚ ਭਰਤੀ ਹੋਣਾ ਪਿਆ। ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਭਰੋਸਾ ਦਿੱਤਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਉਸਨੇ ਇਹ ਵੀ ਦੱਸਿਆ ਕਿ ਸਮੱਸਿਆ ਦੇ ਸਹੀ ਕਾਰਨ ਦਾ ਪਤਾ ਲਗਾਉਣ ਲਈ ਉਸਦੀ ਮਾਂ ਦੇ ਕਈ ਟੈਸਟ ਕੀਤੇ ਜਾ ਰਹੇ ਹਨ। ਇਸ ਦੌਰਾਨ ਅਦਾਕਾਰ ਨੇ ਹਸਪਤਾਲ ਦੇ ਵਾਰਡ ਤੋਂ ਇਕ ਵੀਡੀਓ ਸਾਂਝੀ ਕੀਤੀ ਜਿਸ 'ਚ ਉਸ ਦੀ ਮਾਂ ਹਸਪਤਾਲ ਦੇ ਬੈੱਡ 'ਤੇ ਅਰਾਮ ਕਰਦੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 
 
 

A post shared by IndiaTV (@indiatvnews)

ਅਦਾਕਾਰਾ ਨੇ ਵੀਡੀਓ 'ਚ ਕਿਹਾ ਕਿ, "ਮੈਂ ਹਸਪਤਾਲ ਦੇ ਵਾਰਡ 'ਚ ਹਾਂ ਕਿਉਂਕਿ ਇਸ ਵਾਰ ਮੇਰੀ ਮਾਂ ਨੂੰ ਦਾਖਲ ਕਰਵਾਇਆ ਗਿਆ ਹੈ। ਅਸੀਂ ਕੱਲ੍ਹ ਦੁਪਹਿਰ ਨੂੰ ਉਨ੍ਹਾਂ ਨੂੰ ਇੱਥੇ ਲਿਆਏ ਕਿਉਂਕਿ ਉਹ ਪਿਛਲੇ ਕੁਝ ਦਿਨਾਂ ਤੋਂ ਪੇਟ ਦਰਦ ਦਾ ਸਾਹਮਣਾ ਕਰ ਰਹੀ ਸੀ।'' ਇਸ ਦੌਰਾਨ ਅਦਾਕਾਰਾ ਨੇ ਕਿਹਾ ਪਰਿਵਾਰ ਨੇ ਸੋਚਿਆ ਕਿ ਇਹ ਸ਼ਾਇਦ ਫੂਡ ਇਨਕੈਸ਼ਨ ਕਾਰਨ ਹੋ ਸਕਦੀ ਹੈ। ਉਸ ਨੇ ਅੱਗੇ ਕਿਹਾ, "ਅਸੀਂ ਇਕ ਡਾਕਟਰ ਨਾਲ ਸਲਾਹ ਕੀਤੀ, ਜਿਸ ਨੇ ਐਂਟੀਬਾਇਓਟਿਕਸ ਸ਼ੁਰੂ ਕੀਤੇ ਅਤੇ ਸੋਨੋਗ੍ਰਾਫੀ ਸਮੇਤ ਕੁਝ ਟੈਸਟਾਂ ਦਾ ਆਦੇਸ਼ ਦਿੱਤਾ ਪਰ ਰਿਪੋਰਟਾਂ 'ਚ ਕੁਝ ਨਹੀਂ ਦਿਖਾਇਆ। ਐਂਟੀਬਾਇਓਟਿਕਸ ਸ਼ੁਰੂ ਕਰਨ ਤੋਂ ਬਾਅਦ ਵੀ, ਦਰਦ ਘੱਟ ਨਹੀਂ ਹੋਇਆ।" ਦੀਪਿਕਾ ਕੱਕੜ ਦੀ ਮਾਂ ਤੋਂ ਪਹਿਲਾਂ, ਉਸਦੇ ਸਹੁਰੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਹ ਸਾਲ ਅਦਾਕਾਰਾ ਅਤੇ ਉਸਦੇ ਪਰਿਵਾਰ ਲਈ ਕਾਫ਼ੀ ਮੁਸ਼ਕਲ ਭਰਿਆ ਰਿਹਾ ਹੈ।

ਦੀਪਿਕਾ ਨੇ ਦੱਸਿਆ ਕਿ ਡਾਕਟਰਾਂ ਨੇ ਬਾਅਦ 'ਚ ਉਸਦੀ ਮਾਂ ਦੀ ਦਵਾਈ ਬਦਲ ਦਿੱਤੀ, ਜਿਸ ਨਾਲ ਅਸਥਾਈ ਰਾਹਤ ਮਿਲੀ। ਉਸ ਨੇ ਕਿਹਾ, "ਉਹ ਲਗਭਗ ਦੋ ਦਿਨਾਂ ਤੱਕ ਠੀਕ ਮਹਿਸੂਸ ਕਰ ਰਹੀ ਸੀ, ਪਰ ਫਿਰ ਦਰਦ ਵਾਪਸ ਆ ਗਿਆ ਅਤੇ ਉਸਨੂੰ ਉਲਟੀਆਂ ਆਉਣ ਲੱਗ ਪਈਆਂ। ਡਾਕਟਰ ਨੇ ਫਿਰ ਸਾਨੂੰ ਕਿਹਾ ਕਿ ਹੋਰ ਸਮਾਂ ਬਰਬਾਦ ਨਾ ਕਰੋ ਅਤੇ ਉਸਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਓ। ਆਪਣੀ ਚਿੰਤਾ ਜ਼ਾਹਰ ਕਰਦੇ ਹੋਏ, ਦੀਪਿਕਾ ਨੇ ਕਿਹਾ, "ਘੱਟੋ ਘੱਟ ਉਸਨੂੰ ਹੁਣ ਦਰਦ ਨਹੀਂ ਹੈ। ਉਹ ਬਹੁਤ ਦਰਦ 'ਚ ਸੀ, ਅਤੇ ਇਹ ਸਾਡੇ ਲਈ ਸਭ ਤੋਂ ਔਖਾ ਹਿੱਸਾ ਸੀ। ਉਹ ਸਾਰੀਆਂ ਦਵਾਈਆਂ ਲੈ ਰਹੀ ਸੀ, ਪਰ ਦਰਦ ਘੱਟ ਨਹੀਂ ਹੋ ਰਿਹਾ ਸੀ। ਇਸ ਦੌਰਾਨ, ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਸਦੀ ਮਾਂ ਨੂੰ 13 ਜੁਲਾਈ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਦੋਂ ਤੋਂ ਉਸ ਦਾ ਸੀਟੀ ਸਕੈਨ ਅਤੇ ਕਈ ਟੈਸਟ ਕਰਵਾਏ ਗਏ ਹਨ।
 
 


author

Sunaina

Content Editor

Related News