ਮਿਊਜ਼ਿਕ ਇੰਡਸਟਰੀ ''ਚ ਛਾਇਆ ਮਾਤਮ, ਮਸ਼ਹੂਰ ਗਾਇਕ ਦਾ ਦਿਹਾਂਤ, ਪੁਰਤਗਾਲ ''ਚ ਲਏ ਆਖਰੀ ਸਾਹ
Friday, Jul 24, 2026 - 01:35 PM (IST)
ਐਂਟਰਟੇਨਮੈਂਟ ਡੈਸਕ - ਸੰਗੀਤ ਦੀ ਦੁਨੀਆ ਤੋਂ ਇੱਕ ਬਹੁਤ ਹੀ ਭਾਵੁਕ ਖ਼ਬਰ ਸਾਹਮਣੇ ਆਈ ਹੈ। ਆਪਣੀ ਸੁਰੀਲੀ ਆਵਾਜ਼ ਅਤੇ ਯਾਦਗਾਰੀ ਗੀਤਾਂ ਨਾਲ ਦਹਾਕਿਆਂ ਤੱਕ ਸਰੋਤਿਆਂ ਦੇ ਦਿਲਾਂ 'ਤੇ ਰਾਜ਼ ਕਰਨ ਵਾਲੇ ਪੁਰਤਗਾਲ ਦੇ ਮਹਾਨ ਗਾਇਕ ਅਤੇ ਸੰਗੀਤਕਾਰ ਲੁਈਸ ਰੀਪ੍ਰੇਸਾਸ ਦਾ 69 ਸਾਲ ਦੀ ਉਮਰ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਗਾਇਖ ਦੇ ਦੇਹਾਂਤ ਨਾਲ ਸੰਗੀਤ ਉਦਯੋਗ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਆਪਣੇ ਕਰੀਅਰ ਦੇ 50 ਸਾਲ ਪੂਰੇ ਕਰਨ ਵਾਲੇ ਲੁਈਸ ਇਸ ਸਾਲ ਕਈ ਵਿਸ਼ੇਸ਼ ਸੰਗੀਤ ਸਮਾਰੋਹਾਂ ਦੀ ਯੋਜਨਾ ਬਣਾ ਰਹੇ ਸਨ। ਲੁਈਸ ਰੀਪ੍ਰੇਸਾਸ ਦਾ ਜਨਮ 1956 ਵਿੱਚ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਹੋਇਆ ਸੀ। 1970 ਅਤੇ 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਟ੍ਰੋਵਾਂਟੇ ਬੈਂਡ ਦੀ ਸਥਾਪਨਾ ਕੀਤੀ ਅਤੇ ਇਸਦੇ ਮੁੱਖ ਗਾਇਕ ਵਜੋਂ ਪਛਾਣ ਬਣਾਈ। ਆਪਣੇ ਸ਼ਾਨਦਾਰ ਗੀਤਾਂ ਅਤੇ ਵਿਲੱਖਣ ਸ਼ੈਲੀ ਨਾਲ ਇਸ ਜਲਦ ਹੀ ਬੈਂਡ ਨੇ ਪੁਰਤਗਾਲੀ ਸੰਗੀਤ ਜਗਤ ਵਿੱਚ ਇੱਕ ਵਿਲੱਖਣ ਮੁਕਾਮ ਹਾਸਲ ਕਰ ਲਿਆ।
ਇਹ ਵੀ ਪੜ੍ਹੋ: ਵਿਆਹ ਦੇ 20 ਸਾਲ ਬਾਅਦ ਵੱਖ ਹੋਣ ਜਾ ਰਿਹੈ ਇੰਡਸਟਰੀ ਦਾ ਮਸ਼ਹੂਰ ਜੋੜਾ ! ਅਦਾਕਾਰ ਨੇ ਤੋੜੀ ਚੁੱਪੀ

1990 ਦੇ ਦਹਾਕੇ ਵਿੱਚ ਟ੍ਰੋਵਾਂਟੇ ਬੈਂਡ ਤੋਂ ਵੱਖ ਹੋਣ ਬਾਅਦ ਲੁਈਸ ਨੇ ਇੱਕ ਸੋਲੋ ਕਲਾਕਾਰ ਵਜੋਂ ਆਪਣੀ ਨਵੀਂ ਪਛਾਣ ਬਣਾਈ। ਉਨ੍ਹਾਂ ਨੇ ਬਹੁਤ ਸਾਰੇ ਯਾਦਗਾਰੀ ਅਤੇ ਪ੍ਰਸਿੱਧ ਗੀਤ ਗਾਏ। ਉਨ੍ਹਾਂ ਦੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਵਿੱਚ ਪਸੰਦੀਦਾ ਹਨ। ਆਪਣੇ ਲੰਬੇ ਕਰੀਅਰ ਦੌਰਾਨ, ਉਨ੍ਹਾਂ ਨੇ ਦੇਸ਼ ਅਤੇ ਵਿਦੇਸ਼ਾਂ ਦੇ ਕਈ ਮਸ਼ਹੂਰ ਕਲਾਕਾਰਾਂ ਨਾਲ ਕੰਮ ਕੀਤਾ, ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਪ੍ਰਸ਼ੰਸਾ ਅਤੇ ਸਤਿਕਾਰ ਮਿਲਿਆ।
ਇਹ ਵੀ ਪੜ੍ਹੋੋ: ਦਿੱਗਜ ਪੰਜਾਬੀ ਅਦਾਕਾਰਾ ਨੇ CJP ਨੂੰ ਦਿੱਤਾ ਸਮਰਥਨ, ਜੰਤਰ-ਮੰਤਰ ਪਹੁੰਚ ਪ੍ਰੋਟੈਸਟ 'ਚ ਲਿਆ ਹਿੱਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
