ਮਸ਼ਹੂਰ ਪੰਜਾਬੀ ਗਾਇਕਾ ਨਾਲ LIVE ਕੰਸਰਟ ਦੌਰਾਨ ਹੋਈ ਬਦਸਲੂਕੀ ! ਵੀਡੀਓ ਵਾਇਰਲ
Monday, Jul 20, 2026 - 01:42 PM (IST)
ਐਂਟਰਟੇਂਮੈਂਟ ਡੈਸਕ : ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ 'ਚ ਇੱਕ ਲਾਈਵ ਕੰਸਰਟ ਦੌਰਾਨ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਨਾਲ ਬਦਸਲੂਕੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਦੋਂ ਜੈਸਮੀਨ ਸਟੇਜ ਦੇ ਬਿਲਕੁਲ ਨੇੜੇ ਆਪਣੇ ਪ੍ਰਸ਼ੰਸਕਾਂ ਨਾਲ ਹੱਥ ਮਿਲਾਉਣ ਤੇ ਉਨ੍ਹਾਂ ਦਾ ਪਿਆਰ ਕਬੂਲਣ ਲਈ ਗਈ, ਤਾਂ ਭੀੜ ਵਿੱਚ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਛੂਹਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਗਾਇਕਾ ਇਸ ਵਤੀਰੇ ਕਾਰਨ ਕਾਫ਼ੀ ਅਸਹਿਜ ਮਹਿਸੂਸ ਕਰ ਰਹੀ ਸੀ।
Jasmine Sandlas was subjected to non-consensual touching by fans in Dehradun during post-performance greetings. She must descend safely, but crowds need to respect personal boundaries. Time for better event etiquette. pic.twitter.com/3xbyz3SzjQ
— priest king (@AnkitYadavd0g1) July 18, 2026
ਵੀਡੀਓ ਦੇ ਅੰਤ ਵਿੱਚ ਕੁਝ ਲੋਕਾਂ ਨੂੰ ਆਪਸ ਵਿੱਚ ਝਗੜਦੇ ਤੇ ਸਟੇਜ ਤੋਂ ਦੂਰ ਹੁੰਦੇ ਵੀ ਦੇਖਿਆ ਗਿਆ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਘਟਨਾ ਦੀ ਸਖ਼ਤ ਨਿੰਦਾ ਕਰ ਰਹੇ ਹਨ ਤੇ ਕੁਝ ਯੂਜ਼ਰਸ ਦਾ ਕਹਿਣਾ ਹੈ ਕਿ ਗਾਇਕਾ ਤੋਂ ਮੁਆਫੀ ਮੰਗੀ ਜਾਣੀ ਚਾਹੀਦੀ ਹੈ। ਹਾਲਾਂਕਿ, ਜੈਸਮੀਨ ਸੈਂਡਲਸ ਵੱਲੋਂ ਅਜੇ ਤੱਕ ਇਸ ਮਾਮਲੇ 'ਤੇ ਕੋਈ ਅਧਿਕਾਰਤ ਸਫਾਈ ਜਾਂ ਬਿਆਨ ਸਾਹਮਣੇ ਨਹੀਂ ਆਇਆ ਹੈ। ਜ਼ਿਕਰਯੋਗ ਹੈ ਕਿ ਜੈਸਮੀਨ ਸੈਂਡਲਸ ਅੱਜ-ਕੱਲ੍ਹ ਅਦਿੱਤਿਆ ਧਰ ਦੀ ਫਿਲਮ 'ਧੁਰੰਧਰ' ਦੇ ਗੀਤਾਂ ਕਾਰਨ ਦੇਸ਼ ਭਰ ਵਿੱਚ ਚਰਚਾ ਵਿੱਚ ਹੈ। ਦੇਹਰਾਦੂਨ ਦੇ ਇਸ ਕੰਸਰਟ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
