ਮਨੋਰੰਜਨ ਇੰਡਸਟਰੀ ''ਚ ਛਾਇਆ ਮਾਤਮ ; ਅਮਰੀਕਾ ਦੇ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ

Tuesday, Dec 16, 2025 - 10:41 AM (IST)

ਮਨੋਰੰਜਨ ਇੰਡਸਟਰੀ ''ਚ ਛਾਇਆ ਮਾਤਮ ; ਅਮਰੀਕਾ ਦੇ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ

ਐਮਸਟਰਡਮ (ਏਜੰਸੀ)- ਅਮਰੀਕੀ ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਐਂਥਨੀ ਗੇਅਰੀ ਦਾ 78 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਐਂਥਨੀ ਆਪਣੇ ਪ੍ਰਸਿੱਧ ਸੀਰੀਅਲ ‘ਜਨਰਲ ਹਸਪਤਾਲ’ ਵਿੱਚ ਲੂਕ ਸਪੈਂਸਰ ਦੇ ਕਿਰਦਾਰ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਦਿਹਾਂਤ ਐਮਸਟਰਡਮ ਵਿੱਚ ਐਤਵਾਰ ਨੂੰ ਹੋਇਆ। ਦੱਸਿਆ ਜਾ ਰਿਹਾ ਹੈ ਕਿ ਯੋਜਨਾਬੱਧ ਸਰਜਰੀ ਦੌਰਾਨ ਆਈਆਂ ਪੇਚੀਦਗੀਆਂ ਉਨ੍ਹਾਂ ਦੀ ਮੌਤ ਦਾ ਕਾਰਨ ਹੋ ਸਕਦੀਆਂ ਹਨ, ਹਾਲਾਂਕਿ ਅਧਿਕਾਰਤ ਕਾਰਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। 

ਇਹ ਵੀ ਪੜ੍ਹੋ: ਆਖਿਰ ਕਿਉਂ ਟੁੱਟਿਆ ਸੀ ਰੇਖਾ ਅਤੇ ਅਮਿਤਾਭ ਦਾ ਰਿਸ਼ਤਾ ? ਅਦਾਕਾਰਾ ਦੀ ਦੋਸਤ ਨੇ ਸਾਲਾਂ ਬਾਅਦ ਕੀਤਾ ਵੱਡਾ ਖੁਲਾਸਾ

PunjabKesari

ਯੂਟਾਹ ਦੇ ਵਸਨੀਕ ਐਂਥਨੀ ਗੇਅਰੀ ਨੇ ਯੂਨੀਵਰਸਿਟੀ ਆਫ ਯੂਟਾਹ ਤੋਂ ਥੀਏਟਰ ਦੀ ਸਕਾਲਰਸ਼ਿਪ ਹਾਸਲ ਕੀਤੀ ਸੀ ਅਤੇ 1970 ਦੇ ਦਹਾਕੇ ਵਿੱਚ ਅਦਾਕਾਰੀ ਕਰੀਅਰ ਲਈ ਲਾਸ ਏਂਜਲਸ ਚਲੇ ਗਏ ਸਨ। ਕਰੀਅਰ ਦੀ ਸ਼ੁਰੂਆਤ ਵਿੱਚ ਉਨ੍ਹਾਂ ਨੇ ‘ਦਿ ਪਾਰਟ੍ਰਿਜ ਫੈਮਿਲੀ’, ‘ਦਿ ਮੌਡ ਸਕਵਾਡ’, ‘ਆਲ ਇਨ ਦਿ ਫੈਮਿਲੀ’ ਵਰਗੇ ਕਈ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ। 1978 ਵਿੱਚ ‘ਜਨਰਲ ਹਸਪਤਾਲ’ ਨਾਲ ਜੁੜਨ ਤੋਂ ਬਾਅਦ ਉਹ ਟੀਵੀ ਇਤਿਹਾਸ ਦਾ ਇੱਕ ਯਾਦਗਾਰ ਚਿਹਰਾ ਬਣ ਗਏ। ‘ਜਨਰਲ ਹਸਪਤਾਲ’ ਵਿੱਚ ਲੂਕ ਸਪੈਂਸਰ ਦੇ ਕਿਰਦਾਰ ਰਾਹੀਂ ਗੇਅਰੀ ਨੂੰ ਬੇਹੱਦ ਪ੍ਰਸਿੱਧੀ ਮਿਲੀ। ਜਿਨੀ ਫ੍ਰਾਂਸਿਸ ਨਾਲ ਉਨ੍ਹਾਂ ਦੀ ਜੋੜੀ ਲੂਕ ਅਤੇ ਲੌਰਾ ਟੀਵੀ ਦੀ ਸਭ ਤੋਂ ਮਸ਼ਹੂਰ ਜੋੜੀਆਂ ਵਿੱਚ ਗਿਣੀ ਜਾਂਦੀ ਹੈ। 

ਇਹ ਵੀ ਪੜ੍ਹੋ: ਇਕ ਗਾਣੇ ਨਾਲ ਸਟਾਰ ਬਣੀ Actress, ਬਿੱਗ ਬੌਸ ਤੋਂ ਮਿਲੀ ਪਛਾਣ, 42 ਸਾਲ ਦੀ ਉਮਰ 'ਚ ਹੋਇਆ ਦੇਹਾਂਤ

ਐਂਥਨੀ ਗੇਅਰੀ ਨੇ ਆਪਣੇ ਲੰਬੇ ਕਰੀਅਰ ਦੌਰਾਨ 8 ਡੇ-ਟਾਈਮ ਐਮੀ ਅਵਾਰਡ ਜਿੱਤੇ ਅਤੇ ਕਈ ਵਾਰ ਨਾਮਜ਼ਦ ਵੀ ਹੋਏ। ‘ਜਨਰਲ ਹਸਪਤਾਲ’ ਦੇ ਐਗਜ਼ਿਕਿਊਟਿਵ ਪ੍ਰੋਡਿਊਸਰ ਫ੍ਰੈਂਕ ਵੈਲੇਨਟੀਨੀ ਨੇ ਉਨ੍ਹਾਂ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਗੇਅਰੀ ਦੀ ਅਦਾਕਾਰੀ ਅਤੇ ਲੂਕ ਸਪੈਂਸਰ ਦਾ ਕਿਰਦਾਰ ਹਮੇਸ਼ਾ ਟੀਵੀ ਜਗਤ ਵਿੱਚ ਜਿਉਂਦਾ ਰਹੇਗਾ।

ਇਹ ਵੀ ਪੜ੍ਹੋ: 'ਧੁਰੰਦਰ' ਨੇ 'ਐਨੀਮਲ' ਤੇ 'ਜਵਾਨ' ਨੂੰ ਵੀ ਛੱਡਿਆ ਪਿੱਛੇ, ਇਸ ਮਾਮਲੇ 'ਚ ਬਾਕਸ ਆਫਿਸ 'ਤੇ ਬਣਾ'ਤਾ ਇਤਿਹਾਸਕ ਰਿਕਾਰਡ


author

cherry

Content Editor

Related News