7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਆਪਣੀ ਜਰਨੀ ਯਾਦ ਕਰ ਹੋਈ ਭਾਵੁਕ

Wednesday, Jun 24, 2026 - 03:00 PM (IST)

7 ਵਾਰ IVF ਫੇਲ੍ਹ ਹੋਣ ਮਗਰੋਂ ਜੁੜਵਾਂ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ, ਆਪਣੀ ਜਰਨੀ ਯਾਦ ਕਰ ਹੋਈ ਭਾਵੁਕ

ਐਂਟਰਟੇਨਮੈਂਟਡੈਸਕ - ਅਦਾਕਾਰਾ ਅਤੇ ਡਾਂਸਰ ਸੰਭਾਵਨਾ ਸੇਠ ਨੇ ਆਪਣੀ ਜ਼ਿੰਦਗੀ ਦੇ ਇਕ ਅਜਿਹੇ ਪੜਾਅ ਬਾਰੇ ਗੱਲ ਕੀਤੀ ਹੈ ਜਦੋਂ ਉਸਨੇ ਇੱਕ ਨਹੀਂ ਸਗੋਂ 7 ਤੋਂ 8 ਵਾਰ IVF ਕਰਾਇਆ ਪਰ ਉਸਨੂੰ ਵਾਰ-ਵਾਰ ਅਸਫਲਤਾਵਾਂ ਦਾ ਸਾਹਮਣਾ ਕਰਨਾ ਪਿਆ। ਸ਼ੋਅ "ਤੁਮ ਹੋ ਨਾ - ਘਰ ਕੀ ਸੁਪਰਸਟਾਰ" ਦੇ ਆਉਣ ਵਾਲੇ ਐਪੀਸੋਡ ਵਿੱਚ, ਸੰਭਾਵਨਾ ਆਪਣੀ ਤਾਕਤ ਅਤੇ ਹਿੰਮਤ ਬਾਰੇ ਗੱਲ ਕਰਦੀ ਨਜ਼ਰ ਆਈ। ਨਾਲ ਹੀ ਉਸ ਨੇ ਦੇਰ ਨਾਲ ਮਾਂ ਬਣਨ ਦੀ ਆਪਣੀ ਯਾਤਰਾ ਅਤੇ ਆਪਣੇ ਪਤੀ ਅਵਿਨਾਸ਼ ਤੋਂ ਮਿਲੇ ਸਪੋਰਟ ਦੇ ਬਾਰੇ ਵਿਚ ਵੀ ਦੱਸਿਆ। 

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਵਿਆਹ ਦੇ 6 ਮਹੀਨਿਆਂ ਬਾਅਦ ਸੁਣਾਈ GOOD NEWS !

PunjabKesari

ਸੰਭਾਵਨਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਅਗਲੇ ਮਹੀਨੇ 10 ਸਾਲ ਹੋ ਜਾਣਗੇ। ਸਾਨੂੰ ਪਤਾ ਸੀ ਕਿ ਅਸੀਂ ਇਕ-ਦੂਜੇ ਨਾਲ ਵਿਆਹ ਕਰਾਉਣਾ ਹੈ ਤਾਂ ਅਸੀਂ ਵਿਆਹ ਤੋਂ ਪਹਿਲਾਂ ਹੀ ਐਗਜ਼ ਫ੍ਰੀਜ਼ (Embryo Freezing) ਕਰਵਾ ਲਏ ਸਨ। ਇਹ ਸੋਚ ਕੇ ਕਿ ਜਦੋਂ ਸਾਨੂੰ ਪਲਾਨ ਕਰਨਾ ਹੋਵੇਗਾ ਤਾਂ ਅਸੀਂ ਆਸਾਨੀ ਨਾਲ ਕਰ ਲਵਾਂਗੇ। ਹਾਲਾਂਕਿ, ਜਦੋਂ ਉਨ੍ਹਾਂ ਨੇ ਵਿਆਹ ਤੋਂ ਬਾਅਦ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਤੋਂ ਬਾਅਦ ਇੱਕ 7 ਤੋਂ 8 IVF ਟ੍ਰਾਂਸਪਲਾਂਟ ਅਸਫਲ ਰਹੇ। ਇਸ ਸਮੇਂ ਦੌਰਾਨ ਉਸਦਾ ਗਰਭਪਾਤ ਵੀ ਹੋਇਆ। ਪਰ ਸਿਆਣੇ ਕਹਿੰਦੇ ਹਨ ਕਿ ਪ੍ਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ। 

ਇਹ ਵੀ ਪੜ੍ਹੋ: 2 ਸਾਲਾਂ ਤੋਂ ਆਪਣੀ ਹੀ ਆਵਾਜ਼ ਸੁਣਨ ਨੂੰ ਤਰਸੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ, ਇਸ ਬਿਮਾਰੀ ਨਾਲ ਹੈ ਪੀੜਤ

PunjabKesari

ਸੰਭਾਵਨਾ ਨੇ ਅੱਗੇ ਦੱਸਿਆ ਕਿ ਉਸਦੇ ਪਤੀ, ਅਵਿਨਾਸ਼ ਨੇ ਇਸ ਔਖੇ ਸਫ਼ਰ ਦੌਰਾਨ ਉਸਦਾ ਸਾਥ ਦਿੱਤਾ। ਅਵਿਨਾਸ਼ ਨੇ ਇਹ ਵੀ ਕਿਹਾ ਸੀ ਕਿ ਮੈਨੂੰ ਬੱਚਾ ਨਹੀਂ ਚਾਹੀਦਾ। ਤੂੰ ਇਹ ਕਿਉਂ ਕਰਨਾ ਚਾਹੁੰਦੀ ਹੈਂ? ਮੈਂ ਖੁਸ਼ ਹਾਂ। ਮੈਂ ਤੇਰੇ ਨਾਲ ਹਾਂ। ਪਰ ਇਹ ਮੇਰੀ ਫਾਈਟ ਸੀ ਮੈਂ ਕਰਨਾ ਚਾਹੁੰਦੀ ਸੀ। ਇੰਨਾ ਸਭ ਸਹਿਣ ਕਰਨ ਦੇ ਬਾਅਦ ਆਖਿਰਕਾਰ ਸੰਭਾਵਨਾ ਅਤੇ ਅਵਿਨਾਸ਼ ਹਾਲ ਹੀ ਵਿਚ ਸੈਰੋਗੇਸੀ ਰਾਹੀਂ ਜੁੜਵਾਂ ਬੱਚਿਆ ਦੇ ਮਾਤਾ-ਪਿਤਾ ਬਣੇ ਹਨ।

ਇਹ ਵੀ ਪੜ੍ਹੋ: ਸਿਰਫ਼ 18 ਸਾਲ ਦੀ ਉਮਰ 'ਚ ਮਸ਼ਹੂਰ ਅਦਾਕਾਰਾ ਨੇ ਖਰੀਦ ਲਈ 80 ਲੱਖ ਦੀ ਕਾਰ ! ਵੇਖੋ ਵੀਡੀਓ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News