ਮਿਨੀ ਮਾਥੁਰ ਨੇ ਜਿੱਤੀ ਰਿਐਲਿਟੀ ਸ਼ੋਅ ''ਅਲਾਇੰਸ'' ਦੀ ਟਰਾਫੀ; ਮਿਲਿਆ 50 ਲੱਖ ਰੁਪਏ ਕੈਸ਼ ਪ੍ਰਾਈਜ਼
Thursday, Aug 06, 2026 - 05:22 PM (IST)
ਮੁੰਬਈ (ਏਜੰਸੀ) - ਅਦਾਕਾਰਾ ਅਤੇ ਟੈਲੀਵਿਜ਼ਨ ਹੋਸਟ ਮਿੰਨੀ ਮਾਥੁਰ ਨੇ ਰਿਐਲਿਟੀ ਸ਼ੋਅ 'ਅਲਾਇੰਸ' ਦੀ ਟਰਾਫੀ ਆਪਣੇ ਨਾਂ ਕਰ ਲਈ ਹੈ। ਟਰਾਫੀ ਦੇ ਨਾਲ-ਨਾਲ ਉਸ ਨੂੰ 50 ਲੱਖ ਰੁਪਏ ਦੀ ਇਨਾਮੀ ਰਾਸ਼ੀ ਨੀ ਮਿਲੀ ਹੈ। ਮਿੰਨੀ ਨੇ ਫਾਈਨਲ ਮੁਕਾਬਲੇ ਵਿੱਚ ਸਾਥੀ ਫਾਈਨਲਿਸਟ ਲੀ ਗੋਨੀ ਅਤੇ ਰੂਹੀ ਦੋਸਾਨੀ ਨੂੰ ਹਰਾਇਆ, ਜਿਸ ਵਿੱਚ ਲੀ ਪਹਿਲੇ ਰਨਰ-ਅੱਪ ਅਤੇ ਰੂਹੀ ਦੂਜੀ ਰਨਰ-ਅੱਪ ਰਹੀ। ਆਪਣੀ ਜਿੱਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਮਿੰਨੀ ਮਾਥੁਰ ਨੇ ਇੱਕ ਬਿਆਨ ਵਿੱਚ ਕਿਹਾ, "'ਅਲਾਇੰਸ' ਜਿੱਤਣਾ ਸ਼ਾਨਦਾਰ ਅਹਿਸਾਸ ਹੈ। ਇਸ ਸਫਰ ਨੇ ਮੈਨੂੰ ਹਰ ਸੰਭਵ ਤਰੀਕੇ ਨਾਲ ਪਰਖਿਆ ਅਤੇ ਹੈੱਡਕੁਆਰਟਰ ਦੇ ਅੰਦਰ ਹਰ ਇੱਕ ਦਿਨ ਨੇ ਮੈਨੂੰ ਮਜ਼ਬੂਤ ਬਣਨ ਲਈ ਪ੍ਰੇਰਿਤ ਕੀਤਾ।"
ਉਸਨੇ ਅੱਗੇ ਕਿਹਾ, "ਇਸ ਖੇਡ ਦੌਰਾਨ ਸ਼ੱਕ ਤੇ ਖੁਸ਼ੀ ਦੇ ਪਲ ਆਏ ਪਰ ਕੁੱਝ ਅਜਿਹੇ ਦੋਸਤ ਅਤੇ ਸਬਕ ਮਿਲੇ, ਜਿਨ੍ਹਾਂ ਨੂੰ ਮੈਂ ਜ਼ਿੰਦਗੀ ਭਰ ਆਪਣੇ ਨਾਲ ਰੱਖਾਂਗੀ।" ਮਿੰਨੀ ਨੇ ਧੰਨਵਾਦ ਕਰਦੇ ਹੋਏ ਲਿਖਿਆ, "ਇਸ ਟਰਾਫੀ ਨੂੰ ਚੁੱਕਣਾ ਇੱਕ ਸ਼ਾਨਦਾਰ ਅਹਿਸਾਸ ਹੈ, ਪਰ ਜੋ ਚੀਜ਼ ਮੈਂ ਸਭ ਤੋਂ ਜ਼ਿਆਦਾ ਸੰਭਾਲ ਕੇ ਰੱਖਾਂਗੀ, ਉਹ ਹੈ ਯਾਦਾਂ, ਰਿਸ਼ਤੇ ਅਤੇ ਉਹ ਸਭ ਕੁੱਝ ਜੋ ਇਸ ਅਨੁਭਵ ਨੇ ਮੈਨੂੰ ਸਿਖਾਇਆ ਹੈ। ਮੈਂ ਉਨ੍ਹਾਂ ਸਾਰਿਆਂ ਦੀ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਅਤੇ ਇਸ ਯਾਦਗਾਰ ਯਾਤਰਾ ਦੌਰਾਨ ਮੇਰਾ ਸਾਥ ਦਿੱਤਾ।" ਫਿਲਮ ਨਿਰਮਾਤਾ ਕਬੀਰ ਖਾਨ ਨੇ ਆਪਣੀ ਪਤਨੀ ਨੂੰ ਸਪੋਰਟ ਕਰਨ ਲਈ ਰਿਐਲਿਟੀ ਸੀਰੀਜ਼ 'ਅਲਾਇੰਸ' ਵਿੱਚ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਦੇ ਬੱਚੇ ਵੀ ਉਨ੍ਹਾਂ ਦੇ ਨਾਲ ਸਨ।
